ਬੀਬੀਐਨ ਨੈਟਵਰਕ ਪੰਜਾਬ,ਪਟਿਆਲਾ ਬਿਊਰੋਂ,14 ਨਵੰਬਰ
ਸਮਾਜ ਚ ਰਹਿੰਦੇ ਹੋਏ ਸਾਨੂੰ ਹਰ ਰੋਜ਼ ਕੋਈ ਨਾ ਕੋਈ ਅੱਗ ਲੱਗਣ ਦੀ ਘਟਨਾ ਸੁਣਨ ਨੂੰ ਮਿਲਦੀ ਹੈ। ਜਿਸ ਵਿੱਚ ਲੱਖਾਂ ਦਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ। ਇਹ ਘਟਨਾਵਾਂ ਵੱਡੇ—ਵੱਡੇੇ ਕਾਰਖਾਨਿਆਂ ਚ ,ਫੈਕਟਰੀਆਂ ਚ ਅਤੇ ਗੋਦਾਮਾਂ ਚ ਵੀ ਅੱਗ ਲੱਗ ਜਾਂਦੀ ਹੈ। ਕਈ ਵਾਰ ਤਾਂ ਇਹਨਾਂ ਵਿੱਚ ਜਾਨੀ—ਮਾਲੀ ਦਾ ਨੁਕਸਾਨ ਵੀ ਬਹੁਤ ਹੋ ਜਾਂਦਾ ਹੈ। ਅੱਜ ਦੀ ਮਿਲੀ ਤਾਜ਼ੀ ਜਾਣਕਾਰੀ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ
ਪਟਿਆਲਾ ਦੇ ਚੌਰਾ ਰੋਡ ਸਥਿਤ ਬਲਜੀਤ ਕਾਲੋਨੀ ਵਿਖੇ ਬਣੇ ਖੇਡਾਂ ਦੇ ਸ਼ੋਅਰੂਮ ਚ ਤੜਕਸਾਰ ਅੱਗ ਲੱਗ ਗਈ। ਇਸ ਦਾ ਪਤਾ ਲੱਗਦਿਆਂ ਹੀ ਗੁਆਂਢੀਆਂ ਵੱਲੋਂ ਤੁਰੰਤ ਹੀ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਮੌਕੇ ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਪੂਰੀ ਮੁਸਤੈਦੀ ਦੇ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਪ੍ਰੰਤੂ ਉਦੋਂ ਤੱਕ ਸ਼ੋਅਰੂਮ ਦੇ ਵਿਚ ਪਿਆ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ 7 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਚੌਰਾ ਰੋਡ ਸਥਿਤ ਬਲਜੀਤ ਕਾਲੋਨੀ ਵਿੱਚ ਇਕ ਖੇਡਾਂ ਦੇ ਸ਼ੋਅਰੂਮ ਨੂੰ ਅੱਗ ਲੱਗੀ ਹੈ। ਜਦੋਂ ਉਹ ਮੌਕੇ ਤੇ ਪੁੱਜੇ ਤਾਂ ਅੱਗ ਚਾਰੇ ਪਾਸੇ ਫੈਲ ਚੁੱਕੀ ਸੀ। ਪ੍ਰੰਤੂ ਉਸ ਤੋਂ ਪਹਿਲਾਂ ਪੁੱਜੇ ਮਕਾਨ ਮਾਲਕ ਵੱਲੋਂ ਸ਼ੋਅਰੂਮ ਦਾ ਸ਼ਟਰ ਖੋਲ੍ਹ ਦਿੱਤਾ ਗਿਆ ਸੀ ਤੇ ਆਸਪਾਸ ਗੁਆਂਢੀਆਂ ਵੱਲੋਂ ਵੀ ਪਾਣੀ ਪਾ ਕੇ ਅੱਗ ਬੁਝਾਉਣ ਦੇ ਉਪਰਾਲੇ ਕੀਤੇ ਜਾ ਰਹੇ ਸਨ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਤੁਰੰਤ ਹੀ ਅੱਗ ਤੇ ਕਾਬੂ ਪਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ। ਪਰ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਤਾਂ ਸ਼ੋਅ ਰੂਮ ਵਿਚ ਪਿਆ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਦੁਕਾਨ ਪਾਉਂਦੇ ਸਮੇਂ ਫਾਇਰ ਸੇਫਟੀ ਸਿਸਟਮ ਜ਼ਰੂਰ ਲਗਵਾਉਣ ਤਾਂ ਜੋ ਅਜਿਹੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ।