ਬੀਬੀਐਨ ਨੈਟਵਰਕ ਪੰਜਾਬ,ਅੰਮ੍ਰਿਤਸਰ ਬਿਊਰੋਂ,14 ਨਵੰਬਰ
ਹਰ ਆਮ ਆਦਮੀ ਦੀਆਂ ਕੁੱਝ ਲੋੜਾਂ ਹੁੰਦੀਆਂ ਹਨ। ਜਿੰਨ੍ਹਾਂ ਨੂੰ ਪੂਰਾ ਕਰਨ ਲਈ ਉਸ ਨੂੰ ਆਪਣੇ ਦੇਸ਼ ਤੋਂ ਬਾਹਰ ਜਾ ਕੇ ਕਮਾਈ ਕਰਨ ਲਈ ਬਾਹਰ ਜਾਣਾ ਪੈਂਦਾ ਹੈ।ਕਈ ਵਾਰ ਵਿਅਕਤੀ ਜਾਣੇ—ਅਣਜਾਣੇ ਚ ਉਹ ਆਪਣੇ ਦੇਸ਼ ਦੀਆਂ ਹੱਦਾਂ ਟੱਪ ਕੇ ਦੂਸਰੇ ਦੇਸ਼ ਦੀਆਂ ਹੱਦ ਚ ਸ਼ਾਮਲ ਹੋ ਜਾਂਦਾ ਹੈ,ਜਿਸ ਕਰਕੇ ਉਹਨਾਂ ਬੰਦੀ ਬਣਾ ਕੇ ਰੱਖਿਆ ਜਾਂਦਾ ਹੈ। ਉੋਹਨਾਂ ਨੂੰ ਜਾਸੂਸ ਅਤੇ ਦੁਸ਼ਮਣ ਸਮਝ ਕੇ ਬੰਦੀ ਬਣਾ ਕੇ ਜੇਲ੍ਹਾਂ ਚ ਬੰਦ ਕਰ ਦਿੱਤਾ ਜਾਂਦਾ ਹੈ।ਉਹਨਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ।ਕਈ ਵਾਰ ਮਾਰ ਵਾਪਸ ਉਹਨਾਂ ਦੇ ਦੇਸ਼ਾਂ ਨੂੰ ਮ੍ਰਿਤਕ ਸ਼ਰੀਰ ਭੇਜੇ ਜਾਂਦੇ ਹਨ।ਇਸ ਲਈ ਭਾਰਤ ਸਰਕਾਰ ਨੂੰ ਇਸ ਰੋਕਣ ਲਈ ਕੋਈ ਠੋਸ ਕਦਮ ਚੁੱਕੇ।ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਵਿੱਚ
ਪਰਿਵਾਰ ਦੀ ਰੋਜ਼ੀ ਰੋਟੀ ਲਈ ਭਾਰਤ ਦੇ ਸਮੁੰਦਰੀ ਖੇਤਰ ਵਿੱਚੋਂ ਪਿਛਲੇ ਸਮੇਂ ਦੌਰਾਨ ਮੱਛੀਆਂ ਫੜਦੇ ਹੋਏ ਪਾਕਿਸਤਾਨ ਵਿੱਚ ਦਾਖ਼ਲ ਹੋਣ ਤੇ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਦੋ ਭਾਰਤੀ ਮਛੇਰਿਆਂ ਦੀ ਮੌਤ ਹੋ ਜਾਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ।ਸਰਕਾਰੀ ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪਿਛਲੇ ਅੱਠ ਮਹੀਨੇ ਪਹਿਲਾਂ ਭਾਰਤ ਦੇ ਕੱਛ ਭੁੱਜ ਗੁਜਰਾਤ ਦੇ ਸਮੁੰਦਰ ਰਸਤੇ ਮੱਛੀਆਂ ਫੜ੍ਹ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਭਾਰਤੀ ਮਛੇਰੇ ਜੋ ਸਮੁੰਦਰ ਰਸਤੇ ਪੱਖ ਖੇਤਰ ਅੰਦਰ ਦਾਖ਼ਲ ਹੋਣ ਤੇ ਗ੍ਰਿਫ਼ਤਾਰ ਹੋ ਗਏ ਸਨ ਉਸ ਵਿਚ ਭਾਰਤੀ ਮਛੇਰੇ ਉੱਕਾ ਬਾਈ ਵਾਸੀ ਕੱਛ ਭੁੱਜ ਜਿਸ ਦੀ 27 ਅਗਸਤ 2022 ਦੀ ਪਾਕਿਸਤਾਨ ਦੀ ਲਾਂਡੀ ਜੇਲ੍ਹ ਕਰਾਚੀ ਵਿੱਚ ਭਿਆਨਕ ਬਿਮਾਰੀ ਕਾਰਨ ਉਸ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ 3 ਸਤੰਬਰ 2022 ਨੌੰ ਇਸ ਜੇਲ੍ਹ ਵਿਖੇ ਜੀਵਾ ਬਾਈ ਵਾਸੀ ਗੁਜਰਾਤ ਕੱਛ ਭੁੱਜ ਦੀ ਵੀ ਮੌਤ ਹੋ ਗਈ ਸੀ।ਦੋਵੇਂ ਭਾਰਤੀ ਮਛੇਰਿਆਂ ਦੀਆਂ ਲਾਸ਼ਾਂ ਜੋ ਪਿਛਲੇ ਲੰਮੇ ਸਮੇਂ ਤੋਂ ਕਰਾਚੀ ਦੇ ਸਰਕਾਰੀ ਹਸਪਤਾਲ ਵਿਖੇ ਮੁਰਦਾ ਘਰ ਵਿਚ ਸਨ ਉਨ੍ਹਾਂ ਦੇ ਕਾਗਜ਼ ਪੱਤਰ ਪੂਰੇ ਕਰਦਿਆਂ ਪਾਕਿਸਤਾਨ ਦੀ ਪ੍ਰਸਿੱਧ ਸੰਸਥਾ ਈਦੀ ਫਾਊਂਡੇਸ਼ਨ ਕਰਾਚੀ ਤੇ ਭਾਰਤ ਪਾਕਿਸਤਾਨ ਪੀਪਲਜ਼ ਫੋਰਮ ਦੇ ਆਗੂ ਜਤਿਨ ਦੇਸਾਈ ਦੇ ਉਚੇਚੇ ਯਤਨਾਂ ਸਦਕਾ ਦੋਵੇਂ ਭਾਰਤੀ ਮਛੇਰਿਆਂ ਦੀਆਂ ਲਾਸ਼ਾਂ ਪਾਕਿਸਤਾਨ ਤੋਂ ਵਾਹਗਾ ਰਸਤੇ ਅਟਾਰੀ ਭਾਰਤ ਵਿਖੇ ਪੁੱਜ ਗਈਆਂ ਹਨ। ਦੋਵੇਂ ਮ੍ਰਿਤਕ ਮਛੇਰਿਆਂ ਦੀਆਂ ਲਾਸ਼ਾਂ ਨੂੰ ਲੈਣ ਲਈ ਅਟਾਰੀ ਸਰਹੱਦ ਵਿਖੇ ਗੁਜਰਾਤ ਦੇ ਪੁਲਿਸ ਤੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀ ਪੁੱਜੇ ਹੋਏ ਸਨ ਜਿਨ੍ਹਾਂ ਨੇ ਇਹ ਦੋਵੇਂ ਲਾਸ਼ਾਂ ਲੈ ਕੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਗੁਜਰਾਤ ਲਈ ਹਵਾਈ ਜਹਾਜ਼ ਰਾਹੀਂ ਰਵਾਨਾ ਹੋ ਗਏ ਹਨ।ਪਾਕਿਸਤਾਨ ਵਿੱਚ ਇਸ ਸਾਲ ਛੇ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ ਹਾਲ ਹੀ ਵਿੱਚ, ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਇਸ ਸਾਲ ਪਾਕਿਸਤਾਨੀ ਹਿਰਾਸਤ ਵਿੱਚ ਪੰਜ ਮਛੇਰਿਆਂ ਸਮੇਤ ਛੇ ਭਾਰਤੀ ਕੈਦੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਕੈਦੀਆਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਸੀ, ਫਿਰ ਵੀ ਇਨ੍ਹਾਂ ਨੂੰ ਪਾਕਿਸਤਾਨ ਵਿਚ ਗੈਰੑਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ ਸੀ।