ਜ਼ਿਲ੍ਹਾ ਪੁਲੀਸ ਮੁਖੀ ਆਈਪੀਐਸ ਸੰਦੀਪ ਮਲਿਕ ਦੀ ਅਗਵਾਈ ਵਿੱਚ ਮੁਸਤੈਦ ਹੋਈ ਪੁਲਸ ਨੇ ਬਣਾਈਆਂ ਨਾਕਾਬੰਦੀ ਦੀਆਂ ਟੁਕੜੀਆਂ
ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, 14 ਨਵੰਬਰ ਬਰਨਾਲਾ
ਬਰਨਾਲਾ ਦੇ ਵਿਚ ਲੁੱਟ ਖੋਹ ਚੋਰੀ ਸਨੈਚਿੰਗ ਅਤੇ ਵੱਖ ਵੱਖ ਹੋਰ ਅਪਰਾਧਕ ਮਾਮਲਿਆਂ ਤੋਂ ਬਾਅਦ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੋ ਚੁੱਕਿਆ ਹੈ। ਜਿੱਥੇ ਪੁਲਸ ਪ੍ਰਸ਼ਾਸਨ ਦੇ ਵੱਲੋਂ ਹੁਣ ਸੁਰੱਖਿਆ ਪ੍ਰਬੰਧ ਢੁੱਕਵੇਂ ਕਰ ਦਿੱਤੇ ਹਨ ਅਤੇ ਪੁਲੀਸ ਜਵਾਨਾਂ ਨੂੰ ਮੁਸਤੈਦ ਕਰ ਦਿੱਤਾ ਜ਼ਿਲ੍ਹਾ ਪੁਲੀਸ ਮੁਖੀ ਆਈਪੀਐਸ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਦੇ ਵਿਚ ਬਰਨਾਲਾ ਦੇ ਵਿਚ ਟ੍ਰੈਫਿਕ ਪੁਲਸ ਦੇ ਸਹਿਯੋਗ ਦੇ ਨਾਲ ਨਾਕਾਬੰਦੀ ਨੂੰ ਲੈ ਕੇ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਜਿਨ੍ਹਾਂ ਵੱਲੋਂ ਥਾਂ ਥਾਂ ਦੇ ੳੁੱਤੇ ਸ਼ਹਿਰ ਚ ਨਾਕਾਬੰਦੀ ਕਰਦਿਆਂ ਸ਼ੱਕੀ ਵਾਹਨਾਂ ਅਤੇ ਹੜ੍ਹ ਆਉਣ ਜਾਣ ਵਾਲੇ ਤੇ ਨਜ਼ਰ ਰੱਖਦਿਆਂ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ ਹੈ।
ਬਰਨਾਲਾ ਦੇ ਵਿੱਚ ਨਾਕਾਬੰਦੀ ਟੀਮ ਦੇ ਮੁਖੀ ਸਬ ਇੰਸਪੈਕਟਰ ਮੁਨੀਸ਼ ਕੁਮਾਰ ਦੀ ਅਗਵਾਈ ਦੇ ਵਿਚ ਹਵਲਦਾਰ ਹਰਦੀਪ ਸਿੰਘ, ਸਹਾਇਕ ਥਾਣੇਦਾਰ ਅਮਰੀਕ ਸਿੰਘ, ਸਹਾਇਕ ਥਾਣੇਦਾਰ ਨੈਬ ਸਿੰਘ, ਅਮਰੀਕ ਸਿੰਘ, ਮਹਿਲਾ ਕਾਂਸਟੇਬਲ ਮਨਪ੍ਰੀਤ, ਹਰਦੀਪ ਅਤੇ ਕਾਂਸਟੇਬਲ ਮਨਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਸ ਜਵਾਨ ਹਾਜ਼ਰ ਹੋਏ। ਜਿਨ੍ਹਾਂ ਦੇ ਵੱਲੋਂ ਨਾਕਾਬੰਦੀ ਦੇ ਉੱਤੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਬੀਬੀਐਨ ਨੈੱਟਵਰਕ ਪੰਜਾਬ ਦੇ ਨਾਲ ਗੱਲਬਾਤ ਕਰਦਿਆਂ ਸਬ ਇੰਸਪੈਕਟਰ ਮੁਨੀਸ਼ ਕੁਮਾਰ ਗਰਗ ਨੇ ਕਿਹਾ ਕਿ ਐੱਸਐੱਸਪੀ ਬਰਨਾਲਾ ਦੀ ਗਵਾਹੀ ਦੇ ਵਿਚ ਨਾਕਾਬੰਦੀ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਤਾਂ ਜੋ ਚੋਰੀ ਲੁੱਟਖੋਹ ਸਨੈਚਿੰਗ ਅਤੇ ਹੋਰ ਅਪਰਾਧਿਕ ਮਾਮਲਿਆਂ ਤੇ ਠੱਲ੍ਹ ਪਾਈ ਜਾ ਸਕੇ।
ਜਿਸ ਦੇ ਚੱਲਦੇ ਉਨ੍ਹਾਂ ਦੇ ਵੱਲੋਂ ਕੱਚਾ ਕਾਲਜ ਰੋਡ ੳੁੱਤੇ ਚਿੰਟੂ ਪਾਰਕ ਪਟੇਲਨਗਰ ਸਿਵਲ ਹਸਪਤਾਲ ਨੂੰ ਜਾਣ ਵਾਲੇ ਚੁਰਾਹੇ ਦੇ ਉੱਤੇ ਨਾਕਾਬੰਦੀ ਕਰਦਿਆਂ ਵਾਹਨਾਂ ਦੀ ਚੈਕਿੰਗ ਕੀਤੀ ਗਈ। ਜਿਸ ਵਿਚ ਸ਼ੱਕੀ ਵਾਹਨਾਂ ਦੀ ਚੈਕਿੰਗ ਕਰਦਿਆਂ ਵਾਹਨਾਂ ਦੇ ਕਾਗਜ਼ਾਤ ਪੂਰੇ ਨਾ ਹੋਣ ੳੁਤੇ ਕਈ ਚਲਾਨ ਕੱਟੇ ਗਏ। ਉਨ੍ਹਾਂ ਕਿਹਾ ਕਿ ਬਰਨਾਲਾ ਚ ਸੁਰੱਖਿਆ ਵਿਵਸਥਾ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।