ਬੀਬੀਐਨ ਨੈਟਵਰਕ ਪੰਜਾਬ ,ਲੁਧਿਆਣਾ ਬਿਊਰੋਂ,14 ਨਵੰਬਰ
ਅੱਜ ਕੱਲ੍ਹ ਲੜਾਈ—ਝਗੜਾ ਹਰ ਇੱਕ ਘਰ—ਪਰਿਵਾਰ ਵਿੱਚ ਦੇਖਣ—ਸੁਣਨ ਨੂੰ ਮਿਲਦੀ ਹੈ,ਜਿਸ ਵਿੱਚ ਤੂੰ—ਤੂੰ ,ਮੈਂ—ਮੈਂ ਹੌਣ ਨਾਲ ਮਾਮਲਾ ਲੜਾਈ—ਝਗੜੇ ਤੋਂ ਮਾਮਲਾ ਕੁੱਟਮਾਰ ਤੱਕ ਪਹੁੰਚ ਜਾਂਦਾ ਹੈ।ਇਹਨਾਂ ਲੜਾਈ ਝਗੜਿਆ ਵਿੱਚ ਕਈ ਵਾਰ ਝਗੜਾ ਮਿਟਾਉਣ ਵਾਲੇ ਤੇ ਵਾਰ ਕਰ ਦਿੱਤੇ ਜਾਂਦੇ ਹਨ ।ਇਹਨਾਂ ਚ ਕਈ ਵਾਰ ਤੇਜ਼ ਹਥਿਆਰਾਂ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।ਕਈ ਵਾਰ ਮੌਤ ਵੀ ਹੋ ਜਾਂਦੀ ਹੈ।ਇਸ ਤਰ੍ਹਾਂ ਦਾ ਮਾਮਲਾ ਹੀ ਲੁਧਿਆਣਾ ਦਾ ਸਾਹਮਣੇ ਆਇਆ ਹੈ ਜਿਸ ਵਿੱਚ
ਦੋਸਤਾਂ ਦਾ ਝਗੜਾ ਛੁਡਵਾਉਣ ਗਏ ਨੌਜਵਾਨ ਨੂੰ ਰਸਤੇ ਚ ਰੋਕ ਕੇ ਉਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਬੁਰੀ ਤਰ੍ਹਾਂ ਲਹੂ ਲੁਹਾਨ ਹੋਏ ਨੌਜਵਾਨ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ,ਜਿਥੇ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਪਿੰਡ ਝੱਮਟ ਤੇ ਵਾਸੀ ਵਿਜੈ (28)ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਇਸ ਵਿੱਚ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪ੍ਰਤਾਪਪੁਰਾ ਹੰਬੜਾਂ ਰੋਡ ਦੇ ਵਾਸੀ ਗਨੇਸ਼ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਉਸ ਨੂੰ ਸੌਰਵ ਵਸ਼ਿਸ਼ਟ ਦਾ ਫੋਨ ਆਇਆ ਕਿ ਉਸ ਦੇ ਦੋਸਤ ਹਿੰਮਤ ਅਤੇ ਮੁੰਨਾ ਦਾ ਝਗੜਾ ਹੋ ਰਿਹਾ ਹੈ। ਗਣੇਸ਼ ਆਪਣੇ ਇੱਕ ਹੋਰ ਦੋਸਤ ਵਿਜੇ ਦੇ ਨਾਲ ਝਗੜਾ ਛੁਡਵਾਉਣ ਲਈ ਜਨਪੱਥ ਇਨਕਲੇਵ ਚਲਾ ਗਿਆ। ਝਗੜਾ ਛੁਡਵਾਉਂਦੇ ਸਮੇਂ ਗਣੇਸ਼ ਅਤੇ ਵਿਜੈ ਦੀ ਸਾਊਥ ਸਿਟੀ ਦੇ ਵਾਸੀ ਅਰਵਿੰਦ ਸਰੋਜ, ਰਾਹੁਲ ਸਰੋਜ, ਪਿੰਡ ਝੱਮਟ ਦੇ ਰਹਿਣ ਵਾਲੇ ਭਰਤ ਕੁਮਾਰ ਤੇ ਵਿਕਾਸ ਕੁਮਾਰ ਨਾਲ ਬਹਿਸ ਹੋ ਗਈ।ਦੇਖਦੇ ਹੀ ਦੇਖਦੇ ਮਾਮਲਾ ਗਾਲੀ ਗਲੋਚ ਤੱਕ ਆ ਗਿਆ। ਕੁਝ ਸਮੇਂ ਬਾਅਦ ਦੇ ਗਨੇਸ਼ ਅਤੇ ਵਿਜੈ ਪੈਦਲ ਹੀ ਆਪਣੇ ਘਰ ਵੱਲ ਨੂੰ ਚਲ ਪਏ।ਗਨੇਸ਼ ਨੇ ਦੱਸਿਆ ਕਿ ਰਾਤ ਪੌਣੇ 3 ਵਜੇ ਦੇ ਕਰੀਬ ਮਾਹਲ ਹਸਪਤਾਲ ਦੇ ਲਾਗੇ ਅਰਵਿੰਦ, ਰਾਹੁਲ, ਭਰਤ ਅਤੇ ਵਿਕਾਸ ਨੇ ਦੋਵਾਂ ਨੂੰ ਘੇਰ ਲਿਆ। ਕੁੱਟਮਾਰ ਕਰਦੇ ਹੋਏ ਮੁਲਜ਼ਮਾਂ ਨੇ ਉਨ੍ਹਾਂ ਉਪਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ।ਮੁਲਜ਼ਮਾਂ ਨੇ ਵਿਜੈ ਦੀ ਗਰਦਨ ਤੇ ਕਈ ਸੱਟਾਂ ਮਾਰੀਆਂ ਜਿਸ ਕਾਰਨ ਲਹੂ ਲੁਹਾਨ ਹੋ ਕੇ ਉਹ ਹੇਠਾਂ ਡਿੱਗ ਪਿਆ। ਗੰਭੀਰ ਰੂਪ ਵਿਚ ਫੱਟੜ ਹੋਏ ਵਿਜੈ ਨੂੰ ਦੇਰ ਰਾਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਪੀਏਯੂ ਦੇ ਇੰਚਾਰਜ ਰਜਿੰਦਰਪਾਲ ਦਾ ਕਹਿਣਾ ਹੈ ਕਿ ਪੁਲਿਸ ਨੇ ਗਨੇਸ਼ ਦੇ ਬਿਆਨ ਉੱਪਰ ਚਾਰਾਂ ਮੁਲਜ਼ਮਾਂ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ।