ਬੀਬੀਐਨ ਨੈਟਵਰਕ ਪੰਜਾਬ, ਫਰੀਦਕੋਟ ਬਿਊਰੋਂ,14 ਨਵੰਬਰ
ਕੋਟਕਪੂਰਾ ਚ ਬੀਤੇ ਦਿਨੇ ਹੋਏ ਡੇਰਾ ਪ੍ਰੇਮੀ ਦੇ ਕਤਲ ਕਾਂਡ ਚ ਦਿੱਲੀ ਅਤੇ ਪੰਜਾਬ ਪੁਲਿਸ ਨੇ ਤਿੰਨ ਸ਼ੂਟਰਾਂ ਨੂੰੰ ਗ੍ਰਿਫ਼ਤਾਰ ਕਰਕੇ ਇਸ ਘਟਨਾ ਚ ਸਫ਼ਲਤਾ ਹਾਸਿਲ ਕੀਤੀ ਹੈ।ਜਿਹੜਾ ਸ਼ੂਟਰਾਂ ਨੇ ਇਸ ਕਤਲ ਕਾਂਡ ਨੂੰ ਅੰਜ਼ਾਮ ਦਿੱਤਾ ਗਿਆ ਸੀ। ਇਹਨਾਂ ਸ਼ੂਟਰਾਂ ਦੇ ਰਹਿਣ ਸ਼ਹਿਣ ਦਾ ਪ੍ਰਬੰਧ ਕਰਨ ਵਾਲਾ ਵਿਅਕਤੀ ਪਟਿਆਲਾ ਦੇ ਐਸਆਈ ਦਾ ਬੇਟਾ ਹੈ, ਜਿਸ ਨੇ ਇਹਨਾਂ ਦੀ ਇਸ ਕਤਲ ਕਾਂਡ ਚ ਮੱਦਦ ਕੀਤੀ ।
ਮਿਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਉਰਫ਼ ਰਾਜੂ ਦੀ ਹੱਤਿਆ ਦੇ ਮਾਮਲੇ ਚ ਸਥਾਨਕ ਪੁਲਿਸ ਨੇ ਬਠਿੰਡਾ ਦੇ ਇਕ ਸਬ ਇੰਸਪੈਕਟਰ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਪਟਿਆਲਾ ਦੇ ਇਕ ਨਿੱਜੀ ਕਾਲਜ ਚ ਪੜ੍ਹਨ ਵਾਲੇ ਸਬ ਇੰਸਪੈਕਟਰ ਦੇ ਪੁੱਤਰ ਨੇ ਹੱਤਿਆ ਦੇ ਇਕ ਨਿੱਜੀ ਕਾਲਜ ਚ ਪੜ੍ਹਨ ਵਾਲੇ ਸਬ ਇੰਸਪੈਕਟਰ ਨੇ ਪੁੱਤਰ ਨੇ ਹੱਤਿਆ ਤੋਂ ਬਾਅਦ ਸ਼ੂਟਰਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਸੀ।ਜ਼ਿਕਰਯੋਗ ਹੈ ਕਿ 10 ਨਵੰਬਰ ਨੂੰ ਕੋਟਕਪੂਰਾ ਦੇ ਹਰੀ ਨੌਂ ਰੋਡ ਸਥਿਤ ਡੇਰਾ ਪ੍ਰੇਮੀ ਦੀ ਦੁਕਾਨ ਛੇ ਹਮਲਾਵਰਾਂ ਨੇ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੀ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਚ ਪੁਲਿਸ ਵੱਲੋਂ ਜਿੱਥੇ ਗੈਂਗਸਟਰ ਗੋਲਡੀ ਬਰਾੜ ਸਮੇਤ ਚਾਰ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਵੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿਚ ਦੋ ਨਾਬਾਲਗ ਹਨ।ਸੂਤਰਾਂ ਅਨੁਸਾਰ ਕਤਲ ਤੋਂ ਬਾਅਦ ਮੁਲਜ਼ਮਾਂ ਦੇ ਠਹਿਰਨ ਦਾ ਪ੍ਰਬੰਧ ਕਰਨ ਲਈ ਪੁਲਿਸ ਨੇ ਹੁਣ ਬਠਿੰਡਾ ਦੇ ਸਬ ਸਪੈਕਟਰ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਇਸ ਘਟਨਾ ਬਾਰੇ ਪਤਾ ਸੀ ਜਾਂ ਨਹੀਂ, ਉਸ ਦਾ ਇਸ ਘਟਨਾ ਨਾਲ ਕੀ ਸਬੰਧ ਹੈ, ਇਸ ਸਬੰਧੀ ਪੁਲਿਸ ਪੁੱਛਗਿੱਛ ਕਰ ਰਹੀ ਹੈ। ਦੱਸ ਦਈਏ ਕਿ ਇਸ ਮਾਮਲੇ ਚ ਗੈਂਗਸਟਰ ਗੋਲਡੀ ਬਰਾੜ ਸਮੇਤ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਚ ਇਹ ਗੱਲ ਸਾਹਮਣੇ ਆਈ ਹੈ ਕਿ ਫਰੀਦਕੋਟ ਸੈਂਟਰਲ ਜੇਲ੍ਹ ਚ ਕਤਲ ਦੀ ਸਾਜ਼ਿਸ਼ ਰਚੀ ਗਈ ਸੀ, ਉੱਥੇ ਹੀ ਬੰਦ ਭੋਲਾ ਸਿੰਘ ਖਾਲਸਾ ਡੇਰਾ ਪ੍ਰੇਮੀ ਦੇ ਕਤਲ ਚ ਸ਼ਾਮਲ ਮੁਲਜ਼ਮ ਮਨਪ੍ਰੀਤ ਦਾ ਰਿਸ਼ਤੇਦਾਰ ਹੈ। ਸ਼ੱਕ ਹੈ ਕਿ ਉਨ੍ਹਾਂ ਨੇ ਮਨਪ੍ਰੀਤ ਦੀ ਗੋਲਡੀ ਬਰਾੜ ਤੇ ਇਕ ਹੋਰ ਸਾਜ਼ਿਸ਼ਕਾਰ ਹਰਜਿੰਦਰ ਸਿੰਘ ਰਾਜੂ ਨਾਲ ਗੱਲ ਕਰਵਾਈ ਸੀ।ਇਸ ਤੋਂ ਬਾਅਦ ਇਸ ਕਤਲ ਕੇਸ ਵਿਚ ਮਨਪ੍ਰੀਤ ਅਤੇ ਇਕ ਹੋਰ ਮੁਲਜ਼ਮ ਭੁਪਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ। ਦੋਵਾਂ ਨੇ ਹਰਿਆਣਾ ਦੇ ਸ਼ੂਟਰਾਂ ਦੀ ਡੇਰਾ ਪ੍ਰੇਮੀ ਦੀ ਰੇਕੀ ਕੀਤੀ ਸੀ। ਕਤਲ ਤੋਂ ਪਹਿਲਾਂ ਪੂਰੀ ਜਾਣਕਾਰੀ ਇਕੱਠੀ ਕਰ ਲਈ ਗਈ ਸੀ। ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਮੁਲਜ਼ਮਾਂ ੋਚ ਗੋਲਡੀ ਬਰਾੜ ਤੇ ਮੋਗਾ ਦੇ ਪਿੰਡ ਮੁਨਾਵਾ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਉਰਫ਼ ਰਾਜੂ ’ਤੇ ਸਾਜ਼ਿਸ਼ ਰਚਣ ਦੇ ਦੋਸ਼ ਹਨ।