ਬੀਬੀਐਨ ਨੈਟਵਰਕ ਪੰਜਾਬ,ਲੁਧਿਆਣਾ ਬਿਊਰੋਂ,14 ਨਵੰਬਰ
ਆਤਮ—ਹੱਤਿਆਵਾਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।ਇਹਨਾਂ ਦੇ ਕਾਰਣ ਹੋ ਸਕਦੇ ਹਨ ,ਜਿੰੰਨ੍ਹਾ ਚ ਘਰੇਲੂ ਕਲੇਸ਼,ਪੈਸਿਆ ਦਾ ਲੈਣ ਦੇਣ,ਕੁੱਟਮਾਰ ਆਦਿ ਦੇ ਮਾਮਲੇ ਹੁੰਦੇ ਹਨ,ਜਿਸ ਵਿੱਚ ਵਿਅਕਤੀ ਪੇ੍ਰਸ਼ਾਨੀ ਤੋਂ ਤੰਗ ਹੋ ਕੇ ਆਤਮ—ਹੱਤਿਆ ਦਾ ਰਾਸਤਾ ਚੁਣ ਲੈਂਦੇ ਹਨ।ਮਿਲੀ ਤਾਜ਼ਾ ਜਾਣਕਾਰੀ ਵਿੱਚ ਇਹ ਸਾਹਮਣੇ ਆਇਆ ਹੈ ਅੱਜ ਸੋਮਵਾਰ ਦੀ ਸਵੇਰੇ ਨੂੰ ਥਾਣਾ ਦੁਗਰੀ ਵਿੱਚ ਉਸ ਵੇਲੇ ਹਫੜਾ —ਦਫੜੀ ਦਾ ਮਾਹੌਲ ਬਣ ਗਿਆ ਜਦੋਂ ਥਾਣੇ ਵਿੱਚ ਤਾਇਨਾਤ ਹੌਲਦਾਰ ਬਲਜਿੰਦਰ ਸਿੰਘ (32) ਦੀ ਥਾਣੇ ਦੇ ਇਕ ਕਮਰੇ ਚੋਂ ਲਟਕਦੀ ਹੋਈ ਲਾਸ਼ ਮਿਲੀ। ਸੂਤਰਾਂ ਮੁਤਾਬਕ ਬਲਜਿੰਦਰ ਸਿੰਘ ਕੁਝ ਸਮੇਂ ਤੋਂ ਡਿਪਰੈਸ਼ਨ ਦਾ ਸ਼ਿਕਾਰ ਸੀ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ADVERTISEMENT
ADVERTISEMENT
ADVERTISEMENT