ਬੀਬੀਐਨ ਨੈਟਵਰਕ ਪੰਜਾਬ,ਬਠਿੰਡਾ ਬਿਊਰੋਂ,14 ਨਵੰਬਰ
ਬੀਤੇ ਹਫ਼ਤੇ ਦੌਰਾਨ ਬੱਸਾਂ ਡਰਾਇਵਰ ਅਤੇ ਕੰਡਕਟਰ ਨੇ ਹੜਤਾਲ ਕਰਕੇ ਧਰਨੇ ਦੇਣੇ ਸ਼ੁਰੂ ਕਰ ਦਿੱਤੇ ਹਨ। ਜਿਸ ਕਰਕੇ ਆਮ ਯਾਤਰਾ ਕਰਕੇ ਮੁਸ਼ਾਫਿਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸਾਂ ਨਾ ਮਿਲਣ ਕਰਕੇ ਪੰਜਾਬ ਦੇ ਹਰ ਬੱਸ ਸਟੈਂਡਾਂ ਚ ਲੋਕਾਂ ਦਾ ਭਾਰੀ ਇੱਕਠ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸਵੇਰੇ ਦੀ ਤਾਜ਼ਾ ਜਾਣਕਾਰੀ ਚ ਸੂਚਨਾ ਮਿਲੀ ਹੈ ਜਿਸ ਵਿੱਚ ਇਹ ਸਾਹਮਣੇ ਆਇਆ ਹੈ ਕਿ
ਬਟਾਲਾ ਚ ਇਕ ਕੰਡਕਟਰ ਨੂੰ ਨੌਕਰੀ ਤੋਂ ਕੱਢੇ ਜਾਣ ਦੇ ਵਿਰੋਧ ਚ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਸੋਮਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ। ਹੜਤਾਲ ਕਾਰਨ ਸਰਕਾਰੀ ਬੱਸਾਂ ਦੇ ਪਹੀਏ ਪੂਰੀ ਤਰ੍ਹਾਂ ਜਾਮ ਹੋ ਗਏ। ਬੱਸ ਸਟੈਂਡ ੋਤੇ ਪੁੱਜਣ ਵਾਲੀਆਂ ਸਵਾਰੀਆਂ ਨੂੰ ਸਰਕਾਰੀ ਬੱਸਾਂ ਨਹੀਂ ਮਿਲੀਆਂ। ਬਠਿੰਡਾ ਦੇ ਮੁੱਖ ਬੱਸ ਅੱਡੇ ਵਿਚ ਮੁਸਾਿਫ਼ਰਾਂ ਭੀੜ ਲੱਗੀ ਰਹੀ ਜਦੋਂ ਕਿ ਪ੍ਰਰਾਈਵੇਟ ਬੱਸਾਂ ਸਵਾਰੀਆਂ ਨਾਲ ਖਚਾ ਖਚ ਭਰੀਆਂ ਰਹੀਆਂ। ਹਾਲਾਤ ਇਹ ਬਣ ਗਏ ਹਨ ਕਿ ਬਠਿੰਡਾ ਡਿੱਪੂ ਤੋਂ ਨਿਕਲਣ ਵਾਲੀਆਂ ਬੱਸਾਂ ਦੂਜੇ ਸ਼ਹਿਰਾਂ ੋਚ ਪਹੁੰਚ ਕੇ ਵਾਪਸ ਆਉਣ ਵਿਚ ਬਹੁਤ ਦੇਰੀ ਨਾਲ ਚੱਲ ਰਹੀਆਂ ਹਨ। ਇੱਥੋਂ ਤਕ ਕਿ ਸਵਾਰੀਆਂ ਦੇ ਹਿਸਾਬ ਨਾਲ ਪੂਰੀਆਂ ਬੱਸਾਂ ਵੀ ਨਹੀਂ ਮਿਲ ਰਹੀਆਂ ਸਨ। ਦੂਜੇ ਪਾਸੇ ਹੜਤਾਲ ਕਾਰਨ ਸਮੂਹ ਅਧਿਕਾਰੀਆਂ ਤੇ ਕਲੈਰੀਕਲ ਸਟਾਫ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਵੇਲੇ ਬਠਿੰਡਾ ਦੇ ਬੱਸ ਅੱਡੇ ਤੋਂ ਸਿਰਫ਼ 20 ਫ਼ੀਸਦੀ ਬੱਸਾਂ ਹੀ ਚੱਲ ਰਹੀਆਂ ਹਨ। ਸੋਮਵਾਰ ਨੂੰ ਹੜਤਾਲ ਦੌਰਾਨ ਲੋਕਾਂ ਨੂੰ ਕਾਫੀ ਪੇ੍ਸ਼ਾਨੀ ਝੱਲਣੀ ਪਈ। ਐਤਵਾਰ ਦੀ ਛੁੱਟੀ ਹੋਣ ਕਾਰਨ ਵੱਖੑਵੱਖ ਸ਼ਹਿਰਾਂ ਤੋਂ ਬਠਿੰਡਾ ਵਿਖੇ ਪੜ੍ਹਦੇ ਵਿਦਿਆਰਥੀਆਂ ਤੇ ਰੁਜ਼ਗਾਰ ਪ੍ਰਰਾਪਤ ਲੋਕ ਆਪਣੇ ਘਰਾਂ ਨੂੰ ਚਲੇ ਗਏ ਸਨ। ਪਰ ਜਦੋਂ ਉਸ ਨੇ ਸੋਮਵਾਰ ਨੂੰ ਵਾਪਸ ਬਠਿੰਡਾ ਆਉਣਾ ਸੀ ਤਾਂ ਉਸ ਲਈ ਬੱਸਾਂ ਦਾ ਪੂਰਾ ਪ੍ਰਬੰਧ ਨਹੀਂ ਸੀ, ਹਾਲਾਂਕਿ ਨਿੱਜੀ ਬੱਸਾਂ ਆਮ ਵਾਂਗ ਚੱਲਦੀਆਂ ਰਹੀਆਂ। ਪਰ ਕੁਝ ਰੂਟ ਅਜਿਹੇ ਹਨ, ਜਿੱਥੇ ਸਿਰਫ਼ ਪੀਆਰਟੀਸੀ। ਦੀਆਂ ਬੱਸਾਂ ਹੀ ਚੱਲਦੀਆਂ ਹਨ। ਇਸ ਵਿਚ ਬਠਿੰਡਾ ਮਲੋਟ, ਬਠਿੰਡਾ ਡੱਬਵਾਲੀ, ਬਠਿੰਡਾ ਤਲਵੰਡੀ ਆਦਿ ਰੂਟ ਅਜਿਹੇ ਹਨ ਜਿੱਥੇ 80 ਫੀਸਦੀ ਸਰਕਾਰੀ ਬੱਸਾਂ ਚੱਲਦੀਆਂ ਹਨ। ਇਸ ਤਰ੍ਹਾਂ ਬਠਿੰਡਾ ਭਗਤਾ ਰੂਟ ੋਤੇ ਵੀ ਜ਼ਿਆਦਾਤਰ ਸਰਕਾਰੀ ਬੱਸਾਂ ਚੱਲਦੀਆਂ ਹਨ। ਇਸ ਕਾਰਨ ਇਨ੍ਹਾਂ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਤੇ ਕਸਬਿਆਂ ਦੇ ਪੜ੍ਹਨ ਲਈ ਸ਼ਹਿਰ ਆਉਣ ਵਾਲੇ ਵਿਦਿਆਰਥੀ ਤੇ ਆਮ ਲੋਕ ਸੜਕਾਂ ੋਤੇ ਬੱਸਾਂ ਦਾ ਇੰਤਜ਼ਾਰ ਕਰਦੇ ਰਹੇ। ਜੇਕਰ ਉਨ੍ਹਾਂ ਨੂੰ ਬੱਸ ਮਿਲ ਵੀ ਗਈ ਤਾਂ ਉਸ ਵਿਚ ਸਵਾਰੀਆਂ ਇੰਨ੍ਹੀਆਂ ਸਨ ਕਿ ਖੜ੍ਹਨ ਲਈ ਵੀ ਥਾਂ ਨਹੀਂ ਸੀ। ਕੁਝ ਲੋਕ ਪ੍ਰਰਾਈਵੇਟ ਬੱਸਾਂ ਦੀਆਂ ਛੱਤਾਂ ੋਤੇ ਬੈਠ ਕੇ ਸਫ਼ਰ ਕਰਨ ਲਈ ਮਜਬੂਰ ਹੋਏ। ਜੇਕਰ ਸਵੇਰ ਜਾਂ ਦੁਪਹਿਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਸਾਰੇ ਲੋਕਾਂ ਨੂੰ ਸਮੇਂ ਸਿਰ ਆਪਣੇ ਅਦਾਰਿਆਂ ਵਿਚ ਪਹੁੰਚਣ ਲਈ ਖੱਜਲੑਖੁਆਰ ਹੋਣਾ ਪਿਆ। ਇਸ ਦੇ ਨਾਲ ਹੀ ਮਹਿਲਾ ਸਵਾਰੀਆਂ ਸਰਕਾਰੀ ਬੱਸਾਂ ਦਾ ਇੰਤਜ਼ਾਰ ਕਰਦੀਆਂ ਰਹੀਆਂ। ਕਿਉਂਕਿ ਸਰਕਾਰੀ ਬੱਸਾਂ ਵਿੱਚ ਅੌਰਤਾਂ ਦਾ ਕਿਰਾਇਆ ਮੁਆਫ਼ ਹੈ। ਪਰ ਜਦੋਂ ਕਾਫੀ ਸਮਾਂ ਉਡੀਕ ਕਰਨ ਤੋਂ ਬਾਅਦ ਵੀ ਅੌਰਤਾਂ ਨੂੰ ਸਰਕਾਰੀ ਬੱਸ ਨਹੀਂ ਮਿਲੀ ਤਾਂ ਉਨਾਂ੍ਹ ਨੂੰ ਮਜਬੂਰੀਵੱਸ ਕਿਰਾਇਆ ਦੇ ਕੇ ਪ੍ਰਰਾਈਵੇਟ ਬੱਸਾਂ ਵਿਚ ਜਾਣਾ ਪਿਆ।