14 ਨਵੰਬਰ ਤੋਂ 29 ਨਵੰਬਰ ਤੱਕ ਕੀਤੀ ਜਾਵੇਗੀ ਮੁਫਤ ਜਾਂਚ ਅਤੇ ਦੰਦਾਂ ਦੀ ਸੰਭਾਲ ਜਾਗਰੂਕਤਾ
ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋਂ, 14 ਨਵੰਬਰ
ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸਾ ਨਿਰਦੇਸਾਂ ਤਹਿਤ 14 ਨਵੰਬਰ ਤੋਂ 29 ਨਵੰਬਰ ਤੱਕ 34 ਵਾਂ ਦੰਦਾਂ ਦਾ ਪੰਦਰਵਾੜਾ ਜ਼ਿਲ੍ਹਾ ਬਰਨਾਲਾ ਚ ਮਨਾਇਆ ਜਾ ਰਿਹਾ ਹੈ ।ਉਦਘਾਟਨੀ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਆਮ ਲੋਕਾਂ ਨੂੰ ਇਸ ਪੰਦਰਵਾੜੇ ਦਾ ਲਾਹਾ ਲੈਣ ਦੀ ਅਪੀਲ ਕੀਤੀ।ਸੀਨੀਅਰ ਮੈਡੀਕਲ ਅਫਸਰ ਡਾ. ਤਪਿੰਦਰਜੋਤ ਕੌਸਲ ਨੇ ਦੱਸਿਆ ਕਿ ਡੈਂਟਲ ਮੈਡੀਕਲ ਅਫਸਰਾਂ ਦੀ ਟੀਮ ਡਾ. ਵੰਦਨਾ ਭਾਂਬਰੀ, ਡਾ. ਦਿਨੇਦ ਜਿੰਦਲ, ਡਾ।ਗੁਰਪ੍ਰੀਤ ਕੌਰ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਮੁਫਤ ਜਾਂਚ ਅਤੇ ਇਲਾਜ ਕੀਤਾ ਜਾਵੇਗਾ। ਡਾ. ਵੰਦਨਾ ਭਾਂਬਰੀ ਜਿਲ੍ਹਾ ਡੈਂਟਲ ਇਚਾਰਜ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਚ 30 ਅਤੇ ਮਹਿਲ ਕਲਾਂ ਵਿਖੇ 10 ਦੰਦਾਂ ਦੇ ਸੈੱਟ ਮੁਫਤ ਲਗਾਏ ਜਾਣਗੇ ।ਸੀ ਐਚ ਸੀ ਮਹਿਲ ਕਲਾਂ ਵਿਖੇ ਡਾ.ਅਮ੍ਰਿਤਪਾਲ ਕੌਰ ਵੱਲੋਂ ਮੁਫਤ ਜਾਂਚ ਤੇ ਇਲਾਜ ਕੀਤਾ ਜਾਵੇਗਾ। ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਇਸ ਪੰਦਰਵਾੜੇ ਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਤੰਬਾਕੂ ਪਦਾਰਥ, ਟਾਫੀਆਂ ਅਤੇ ਚਾਕਲੇਟ ਦੀ ਵਰਤੋਂ ਨਾਲ ਦੰਦ ਜਿਆਦਾ ਖਰਾਬ ਹੁੰਦੇ ਹਨ ਇਨ੍ਹਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।