ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋਂ, 14 ਨਵੰਬਰ
ਬਾਲ ਦਿਵਸ ਦੇ ਮੌਕੇ ਤੇ ਅੱਜ ਗਾਂਧੀ ਆਰੀਆ ਸੀਨੀਅਰ ਸਕੈਂਡਰੀ ਸਕੂਲ ਬਰਨਾਲਾ ਵਿੱਚ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਸਕੂਲ ਵਿਚ ਹਵਨ ਯੱਗ ਕਰਵਾਉਣ ਤੋਂ ਬਾਅਦ ਪ੍ਰਿੰਸੀਪਲ ਦੁਆਰਾ ਝੰਡਾ ਲਹਿਰਾ ਕੇ ਖੇਡ ਮੁਕਾਬਲੇ ਦੀ ਸ਼ੁਰੂਆਤ ਕੀਤੀ ਗਈ। ਸਕੂਲ ਦੇ ਲੜਕੇ, ਲੜਕੀਆਂ ਨੇ ਖੇਡਾਂ ਵਿੱਚ ਭਾਗ ਲਿਆ ਅਤੇ ਨੱਚ ਗਾ ਕੇ ਖੂਬ ਮਨੋਰੰਜਨ ਕੀਤਾ। ਇਸ ਅਵਸਰ ਤੇ ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ ਜੀ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਬਾਲ ਦਿਵਸ ਦੀ ਵਧਾਈ ਦਿੱਤੀ । ਉਹਨਾਂ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀ ਜੀਵਨ ਵਿਚ ਖੇਡਾਂ ਦਾ ਖਾਸ ਮਹੱਤਵ ਹੁੰਦਾ ਹੈ। ਮਾਨਸਿਕ ਤੌਰ ਤੇ ਤੰਦਰੁਸਤੀ ਦੇ ਨਾਲ-ਨਾਲ ਬੱਚਿਆਂ ਦਾ ਸਰੀਰਕ ਤੌਰ ਤੇ ਮਜਬੂਤ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਕੇਵਲ ਜਿੰਦਲ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਅਨੁਸ਼ਾਸਨ ਵਿਚ ਰਹਿਣ ਤੇ ਬੱਚਿਆਂ ਦੀ ਖੂਬ ਪ੍ਰਸੰਸਾ ਕੀਤੀ। ਖੇਡ ਮੁਕਾਬਲੇ ਵਿਚ ਰਾਜੇਂਦਰ ਚੌਧਰੀ, ਨਰੇਸ਼ ਕੁਮਾਰ ਬਾਂਸਲ, ਬਲਵਿੰਦਰ ਸਿੰਘ ,ਚਰਨਜੀਤ ਸ਼ਰਮਾ, ਪ੍ਰਵੀਨ ਕੁਮਾਰ, ਮੀਨਾਕਸ਼ੀ ਜੋਸ਼ੀ ,ਸੁਮਨ ਲਤਾ, ਵੀਨਾ ਰਾਣੀ ,ਰਵਨੀਤ ਕੌਰ, ਰੂਬੀ, ਸ਼ੁਸ਼ਮਾ ਗੋਇਲ ,ਰੀਨਾ ਰਾਣੀ, ਸ਼ਾਰਦਾ ਗੋਇਲ ,ਸੁਨੀਤਾ ਰਾਣੀ, ਨਿਧੀ ਗੁਪਤਾ, ਰੀਨਾ ਰਾਣੀ ,ਰੇਖਾ ਰਾਣੀ ,ਰਾਮ ਚੰਦਰ ਆਰਿਆ ਅਤੇ ਆਰਿਆ ਸਮਾਜ ਦੇ ਪੁਰੋਹਿਤ ਸ੍ਰੀ ਰਾਮ ਸ਼ਾਸ਼ਤਰੀ ਜੀ ਵੀ ਉਪਸਥਿਤ ਸਨ।