ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, 14 ਨਵੰਬਰ ਬਰਨਾਲਾ
ਸ਼ਹਿਰ ਦੇ ਛੱਤਾ ਖੂਹ ਬਰਨਾਲਾ ੳੁੱਤੇ ਕਈ ਦਹਾਕਿਆਂ ਤੋਂ ਪਾਨ ਦੀ ਦੁਕਾਨ ਕਰਨ ਵਾਲੇ ਪਾਨ
ਬਾਈ ਦੇ ਨਾਮ ਨਾਲ ਮਸ਼ਹੂਰ ਸਮਾਜਸੇਵੀ ਸੁਰਿੰਦਰਪਾਲ ਪੁੱਤਰ ਕਸਤੂਰੀ ਲਾਲ ਦੀ ਬੇਵਕਤੀ ਮੌਤ ਹੋ ਗਈ। ਜੋ ਆਪਣੀ ਅੰਤਿਮ ਯਾਤਰਾ ਪੂਰੀ ਕਰ ਗਏ ਜਿਨ੍ਹਾਂ ਦੀ ਮੌਤ ਉੱਤੇ ਸ਼ਹਿਰ ਦੇ ਵਿੱਚ ਦੁੱਖ ਦੀ ਲਹਿਰ ਛਾ ਗਈ। ਉੱਥੇ ਹੀ ਧਾਰਮਿਕ ਸਮਾਜਿਕ ਰਾਜਨੀਤਕ ਅਤੇ ਵਪਾਰਕ ਜੱਥੇਬੰਦੀਆਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਸੀਨੀਅਰ ਕਾਂਗਰਸੀ ਟਕਸਾਲੀ ਆਗੂ ਅਤੇ ਸਵਰਗੀ ਸੁਰਿੰਦਰਪਾਲ ਦੇ ਭਾਣਜਾ ਮਹੇਸ਼ ਕੁਮਾਰ ਲੋਟਾ ਨੇ ਦੱਸਿਆ ਕਿ ਸੁਰਿੰਦਰਪਾਲ ਪਾਨ ਬਾਈ ਦਾ ਅੰਤਿਮ ਸੰਸਕਾਰ ਰਾਮਬਾਗ ਬਰਨਾਲਾ ਦੇ ਵਿਚ ਸ਼ਵ ਯਾਤਰਾ ਕਰਦਿਆਂ ਸਵੇਰੇ ਭਲਕੇ ਦਸ ਵਜੇ ਰੱਖਿਆ ਗਿਆ ਹੈ। ਜਿੱਥੇ ਰਾਮਬਾਗ ਬਰਨਾਲ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਹੱਸਮੁਖ ਅਤੇ ਮਿਲਣਸਾਰ ਸੀ ਸੁਰਿੰਦਰਪਾਲ ਪਾਨ ਬਾਈ
ਸ਼ਹਿਰ ਦੇ ਸਦਰ ਬਾਜ਼ਾਰ ਬਰਨਾਲਾ ਛੱਤਾ ਖੂਹ ਦੇ ਉੱਤੇ ਪਿਛਲੇ ਕਈ ਦਹਾਕਿਆਂ ਤੋਂ ਪਾਨ ਦੀ ਦੁਕਾਨ ਕਰਨ ਵਾਲੇ ਸੁਰਿੰਦਰਪਾਲ ਪਾਨ ਭਈ ਬੜਾ ਹੀ ਹੱਸਮੁਖ ਅਤੇ ਮਿਲਣਸਾਰ ਇਨਸਾਨ ਸੀ। ਜੋ ਕਿ ਸਮਾਜ ਸੇਵਾ ਦੇ ਵਿਚ ਰੁਚੀ ਰੱਖਦੇ ਸੀ ਅਤੇ ਦੁਕਾਨ ਤੋਂ ਸਾਮਾਨ ਦੀ ਖਰੀਦਦਾਰੀ ਕਰਨ ਅਤੇ ਆਉਣ ਜਾਣ ਵਾਲੇ ਹਰ ਇਨਸਾਨ ਨੂੰ ਹੀ ਹਸਮੁਖ ਚਿਹਰੇ ਨਾਲ ਮਿਲਦੇ ਸੀ। ਜਿਨ੍ਹਾਂ ਦੇ ਹੱਸਮੁਖ ਸੁਭਾਅ ਦੇ ਕਾਰਨ ਕਈ ਤਾਂ ਆਪਣੇ ਉਦਾਸ ਚਿਹਰਿਆਂ ਨੂੰ ਖ਼ੁਸ਼ੀ ਨਾਲ ਖਿੜ ਆਉਣ ਨੂੰ ਲੈ ਕੇ ਸੁਰਿੰਦਰਪਾਲ ਦੇ ਦਰਸ਼ਨ ਕਰਦੇ ਅਤੇ ਉਨ੍ਹਾਂ ਨਾਲ ਗੱਲਾਂਬਾਤਾਂ ਕਰਦੇ ਕਿਉਂਕਿ ਸੁਰਿੰਦਰਪਾਲ ਪਾਨ ਬਾਈ ਹਰ ਇੱਕ ਨਾਲ ਹੀ ਹੱਸਮੁਖ ਅਤੇ ਮਿਲਣਸਾਰ ਹੋਣ ਕਰਕੇ ਹਰ ਜਾਣੇ ਅਣਜਾਣੇ ਨਾਲ ਘੁਲਮਿਲ ਜਾਂਦੇ ਸੀ ਅਤੇ ਹਰ ਇਕ ਦਾ ਸਤਿਕਾਰ ਕਰਦੇ ਸੀ। ਸੁਰਿੰਦਰਪਾਲ ਪਾਨ ਬਾਈ ਏਸ ਸੁਭਾਅ ਦੇ ਮਾਲਕ ਸੀ ਕਿ ਜੋ ਉਨ੍ਹਾਂ ਨੂੰ ਇੱਕ ਵਾਰ ਮਿਲਣ ਦਾ ਉਨ੍ਹਾਂ ਦੇ ਸੁਭਾਅ ਦਾ ਕਾਇਲ ਹੋ ਜਾਂਦਾ ਸੀ। ਪਰ ਇਸ ਬੇਵਕਤੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।