ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋਂ 15 ਨਵੰਬਰ
ਆਪਸੀ ਲੜਾਈ ਝਗੜਾ ,ਤੂੰ—ਤੂੰ,ਮੈਂ ਮੈਂ ਦੀਆਂ ਘਟਨਾਵਾਂ ਅਤੇ ਆਪਸੀ ਬਹਿਸ਼ ਦੀ ਰੰਜਿਸ਼ ਅਪਰਾਧ ਦਾ ਰੂਪ ਧਾਰਨ ਕਰ ਲੈਂਦੀ ਹੈ।ਜਿਸ ਵਿੱਚ ਦੋ ਧਿਰਾਂ ਆਹਮੋਂ—ਸਾਮਾਣੇ ਹੋ ਜਾਂਦੀਆਂ ਹਨ ਅਤੇ ਮਾਮਲਾ ਕੁੱਟਮਾਰ ਤੇ ਪਹੁੰਚ ਜਾਂਦਾ ਹੈ।ਜਿਸ ਵਿੱਚ ਕਈ ਵਾਰ ਲੋਕ ਸੱਟਾਂ ਦਾ ਸ਼ਿਕਾਰ ਹੁੰਦੇ ਹਨ ਅਤੇ ਕਈ ਵਾਰ ਗੰਭੀਰ ਜਖ਼ਮੀ ਵੀ ਹੋ ਜਾਂਦੇ ਹਨ।।ਕਈ ਮਾਮਲਿਆਂ ਦੇ ਵਿੱਚ ਕੁੱਟਮਾਰ ਮੌਤ ਦਾ ਕਾਰਣ ਸ਼ਣ ਜਾਂਦੀ ਹੈ ਅਤੇ ਵੱਡੇ ਅਪਰਾਧ ਚ ਤਬਦੀਲ ਹੋ ਜਾਂਦੀ ਹੈ।ਕੁੱਟਮਾਰ ਦੀ ਇਹੋ ਜਿਹਾ ਹੀ ਇੱਕ ਮਾਮਲਾ ਬਰਨਾਲਾ ਦੇ ਸਾਹਮਣੇ ਆਇਆ ਹੈ।
ਮੁੱਦਈ ਸਵਨਪ੍ਰੀਤ ਸਿੰਘ ਵਾਸੀ ਸੁਪਰਡੈਂਟੀ ਮੁਹੱਲਾ ਬਰਨਾਲਾ ਨੇ ਬਿਆਨ ਲਿਖਵਾਇਆ ਹੈ ਕਿ ਅੱਜ ਵਕਤ ਕਰੀਬ 1:30 ਪੀ.ਐਮ. ਤੇ ਉਹ ਆਪਣੇ ਦੋਸਤ ਨਾਲ ਮੋਟਰਸਾਇਕਲ ਤੇ ਐਸ.ਡੀ. ਸਕੂਲ ਬਰਨਾਲਾ ਤੋਂ ਕਾਲਾ ਮਹਿਰ ਸਟੇਡੀਅਮ ਵੱਲ ਜਾ ਰਿਹਾ ਸੀ ਤਾਂ ਉਕਤਾਨ ਦੋਸ਼ੀਅਨ ਨੇ ਪਿੱਛੋਂ ਤੋਂ ਇੱਕ ਬਲੈਰੋਂ ਪਿੱਕਅੱਪ ਗੱਡੀ (ਨੰਬਰ ਨਹੀਂ ਪਤਾ) ਵਿੱਚ ਆਏ,ਜਿੰਨ੍ਹਾਂ ਨੇ ਝਪਟ ਮਾਰ ਕੇ ਉਸਦੇ ਦੋ ਮੋਬਾਇਲ ਫੋਨ ਅਤੇ ਇੱਕ ਚਾਦੀ ਦੀ ਚੈਨ ਅਤੇ ਮੁੱਦਈ ਦੇ ਰੌਲਾ ਪਾਉਣ ਤੇ ਧੱਕੇ ਨਾਲ ਚੁੱਕੇ ਕੇ ਅਗਵਾ ਕਰਕੇ ਗੱਡੀ ਵਿੱਚ ਸੰਘੇੜਾ ਤੋਂ ਪਿੰਡ ਜਲੂਰ ਨੂੰ ਜਾਂਦੀ ਸੜਕ ਪਰ ਲੈ ਗਏ ਜਿੱਥੇ ਦੋਸੀਅਨ ਗੁਰਪ੍ਰੀਤ ਸਿੰਘ,ਬਿੰਦਰ,ਕਰਮੀ,ਲੈਚੀ ਵਾਸੀ ਨੇੜੇ ਵੱਡਾ ਗੁਰਦੁਆਰਾ ਸੰਘੇੜਾ ਅਤੇ 03 ਨਾ ਮਲੂਮ ਵਿਅਕਤੀਆਂ ਨੇ ਮੁੱਦਈ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਪਿੰਡ ਸੰਘੇੜਾ ਤੋਂ ਸ਼ਹਿਰ ਬਰਨਾਲਾ ਨੂੰ ਜਾਂਦੀ ਲਿੰਕ ਸੜਕ ਦੇ ਵਿਚਾਲੇ ਛੱਡ ਗਏ। ਜਿਸਤੇ ਥਾਣਾ ਸਿਟੀ ਬਰਨਾਲਾ 01 ਚ ਮੁਕੱਦਮਾ ਦਰਜ਼ ਕੀਤਾ ਗਿਆ।