ਬੀਬੀਐਨ ਨੈਟਵਰਕ ਪੰਜਾਬ,ਜਲੰਧਰ ਬਿਊਰੋਂ,15 ਨਵੰਬਰ
ਅੱਜ ਕੱਲ੍ਹ ਕਤਲ ਦੇ ਮਾਮਲੇ ਆਮ ਦੇਖਣ ਨੂੰ ਮਿਲਦੇ ਹਨ।ਜਿਸ ਵਿੱਚ ਕਿਸੇ ਨੂੰ ਕਿਸੇ ਕਾਰਣ ਕਰਕੇ ਕਿਸੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।ਇਹਨਾਂ ਮ੍ਰਿਤਕ ਸ਼ਰੀਰਾਂ ਨੂੰ ਠਿਕਾਣੇ ਲਗਾਉਣ ਲਈ ਕਈ ਕਿਸਮ ਦੇ ਬੈਗਾਂ ਅਤੇ ਸੂਟਕੇਸ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।ਜਿੰਨ੍ਹਾਂ ਚ ਲਾਸ਼ਾਂ ਨੂੰ ਪਾ ਕੇ ਦੂਰ—ਦੁਰਾਡੇ ਦੇ ਖੇਤਰਾਂ ਚ ਪਾ ਕੇ ਸੁੱਟ ਦਿੱਤਾ ਜਾਂਦਾ ਹੈ।ਇਸਦੀ ਜਾਂਚ ਪੜਤਾਲ ਕਈ ਦਿਨਾਂ ਬਾਅਦ ਪੂਰੀ ਹੁੰਦੀ ਹੈ ਜਿਵੇਂ ਕਿ ਇਹ ਘਟਨਾ ਜਲੰਧਰ ਰੇਲਵੇ ਸਟੇਸ਼ਨ ’ਤੇ ਇਕ ਸੂਟਕੇਸ ’ਚੋਂ 32 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਵਿਅਕਤੀ ਦੇ ਹੱਥ ’ਚ ਪਾਈ ਹੋਈ ਅੰਗੂਠੀ ’ਤੇ ਸਮੀਮ ਨਾਂ ਲਿਖਿਆ ਹੋਇਆ ਹੈ। ਲਾਸ਼ ਕੋਲੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ ਹੈ। ਕਿਸੇ ਨੇ ਇਸ ਨੂੰ ਵੱਡੇ ਸੂਟਕੇਸ ਵਿਚ ਬੰਦ ਕਰ ਕੇ ਸੁੱਟ ਦਿੱਤਾ। ਵਿਅਕਤੀ ਦੀਆਂ ਅੱਖਾਂ ਅਤੇ ਹੱਥਾਂ ’ਤੇ ਕੱਟ ਦੇ ਨਿਸ਼ਾਨ ਹਨ। ਗਲਾ ਘੁੱਟ ਕੇ ਕਤਲ ਕੀਤੇ ਜਾਣ ਦਾ ਸ਼ੱਕ ਹੈ। ਜੀਆਰਪੀ ਦੇ ਏਸੀਪੀ ਓਮਪ੍ਰਕਾਸ਼ ਮੌਕੇ ’ਤੇ ਪਹੁੰਚੇ। ਉੱਥੇ ਹੀ ਸੀਸੀਟੀਵੀ ਜਾਂਚ ਵਿਚ ਸਾਹਮਣੇ ਆਇਆ ਕਿ ਸਵੇਰੇ 6।45 ਵਜੇ ਇਕ 40 ਸਾਲਾ ਵਿਅਕਤੀ ਉੱਥੇ ਆਇਆ ਅਤੇ ਸੂਟਕੇਸ ਰੱਖ ਕੇ ਚਲਾ ਗਿਆ। ਪੁਲਿਸ ਨੇ ਸੀਸੀਟੀਵੀ ਫੁਟੇਜ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।