ਬੀਬੀਐਨ ਨੈਟਵਰਕ ਪੰਜਾਬ,ਅੰਮ੍ਰਿਤਸਰ ਬਿਊਰੋਂ,15 ਨਵੰਬਰ
ਪੰਜਾਬ ਵਿੱਚ ਵੱਧਦੇ ਰਹੇ ਨਸ਼ਾ ਤਸ਼ਕਰੀ ਅਤੇ ਗੈਂਗਸ਼ਟਰਵਾਦ ਨੂੰ ਵੱਧਦਾ ਦੇਖ ਪੰਜਾਬ ਚ ਪੰਜਾਬ ਸਰਕਾਰ ਵੱਲੋਂ ਇਸ ਦੇ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸਨੂੰ ਲੈ ਕੇ ਸਰਚ ਅਪਰੇਸ਼ਨ ਸ਼ੁਰੂ ਕੀਤਾ ਗਿਆ ਹੈ। ਜਿਸ ਦੌਰਾਨ ਵੱਖ—ਵੱਖ ਸ਼ਹਿਰਾਂ ਅਤੇ ਜਿਲਿ੍ਹਆ ਚ ਚੈਕਿੰਗ ਕੀਤੀ ਜਾ ਰਹੀ ਹੈ।ਪੰਜਾਬ ਦੇ ਜਿਲ੍ਹੇ ਅੰਮ੍ਰਿਤਸਰ ਦੇ ਵੱਖ ਵੱਖ ਇਲਾਕਿਆਂ ਵਿਚ ਏਡੀਜੀਪੀ ਏ ਐਸ ਰਾਏ ਦੀ ਅਗਵਾਈ ਵਿੱਚ ਸਰਚ ਅਪਰੇਸ਼ਨ ਚਲਾਇਆ ਗਿਆ ਜਿਸ ਵਿਚ ਪਹਿਲਾ ਪੁਲਿਸ ਥਾਣਾ ਹਕੀਮਾਂ ਗੇਟ ਅਧੀਨ ਆਉਂਦੇ ਇਲਾਕੇ ਅੰਨਗੜ੍ਹ ਵਿਚ ਸਰਚ ਕੀਤੀ ਗਈ ਤੇ ਜਿਸ ਵਿਚ ਵੱਖ ਵੱਖ ਘਰਾਂ ਵਿਚ ਉਹਨਾਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ।ਇਸ ਮੌਕੇ ਗੱਲ ਕਰਦੇ ਹੋਏ ਏਡੀਜੀਪੀ ਏ ਐਸ ਰਾਏ ਨੇ ਗੱਲ ਕਰਦੇ ਹੋਏ ਦਸਿਆ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਇਹ ਕੋਰਡਨ ਐਂਡ ਸਰਚ ਆਪਰੇਸ਼ਨ ਚਲਾਇਆ ਗਿਆ ਹੈ। ਜਿਸ ਵਿਚ ਜ਼ਿਲੇ ਦੇ ਕੁਝ ਗੰਭੀਰ ਇਲਾਕਿਆਂ ਦੀ ਸਰਚ ਕੀਤੀ ਜਾ ਰਹੀ ਹੈ। ਉਹਨਾਂ ਦਸਿਆ ਕਿ ਇਹ ਪਹਿਲਾ ਇਹ ਸਰਚ ਅਪਰੇਸ਼ਨ ਅੰਨਗੜ੍ਹ ਚੋਂਕੀ ਦੇ ਇਲਾਕੇ ਵਿਚੋ ਸ਼ੁਰੂ ਕੀਤਾ ਗਿਆ ਹੈ ਅਤੇ ਉਸਦੇ ਬਾਅਦ ਸ਼ਾਮ ਚਾਰ ਵਜੇ ਤਕ ਇਹ ਅਭਿਆਨ ਏਸੇ ਤਰ੍ਹਾਂ ਹੀ ਚਲਦਾ ਰਹੇਗਾ। ਇਸ ਵਿਚ ਸੰਬੰਧਿਤ ਇਲਾਕਾ ਮੁਖੀ ਅਤੇ ਨਾਲ ਵੱਖ ਵੱਖ ਫੋਰਸਾਂ ਇਸ ਮੁਹਿੰਮ ਨੂੰ ਸ਼ੁਰੂ ਰੱਖਣਗੀਆਂ ਜੋਂ ਕਿ ਸ਼ਾਮ ਚਾਰ ਵਜੇ ਤਕ ਚਲਦੀ ਰਹੇਗੀ। ਇਸ ਦੇ ਨਾਲ ਹੀ ਉਹਨਾਂ ਦਸਿਆ ਕਿ ਇਸ ਵਿਚ ਸੀਨੀਅਰ ਅਫ਼ਸਰਾਂ ਦੇ ਇਲਾਵਾ ਕਰੀਬ 400 ਦੇ ਪੁਲਿਸ ਮੁਲਾਜ਼ਮ ਤਾਇਨਾਤ ਹਨ। ਇਸਦੇ ਬਾਅਦ ਮਕਬੂਲਪੁਰਾ, ਮੋਹਕਮਪੁਰਾ ਅਤੇ ਘਨਪੁਰ ਕਾਲੇ ਦੇ ਇਲਾਕੇ ਵਿਚ ਸਰਚ ਅਪਰੇਸ਼ਨ ਕੀਤਾ ਜਾਵੇਗਾ।