ਬੀਬੀਐਨ ਨੈਟਵਰਕ ਪੰਜਾਬ,ਚੰਡੀਗੜ੍ਹ ਬਿਊਰੋਂ,15 ਨਵੰਬਰ
ਅੱਜ ਕੱਲ੍ਹ ਲੋਕਾਂ ਚ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ। ਜਿਸ ਦੀ ਤਸ਼ਵੀਰ ਦੁਨੀਆਂ ਦੇ ਹਰ ਕੋਨੇ ਚ ਵਿੱਚ ਦੇਖਣ ਨੂੰ ਮਿਲ ਹੀ ਜਾਂਦੀ ਹੈ। ਜਿਸ ਵਿੱਚ ਕਈ ਵਾਰ ਕਿਸੇ ਝਗੜੇ ਨੂੰ ਲੈ ਕੇ ਕੁੱਟਮਾਰ ਤੋਂ ਮਾਮਲਾ,ਰੰਜਿਸ਼ ਤੱਕ ਪਹੁੰਚ ਕੇ ਕਤਲ ਤੱਕ ਪਹੁੰਚ ਜਾਂਦੇ ਹਨ। ਇਹਨਾਂ ਵਿੱਚ ਕਈ ਵਾਰ ਰਿਸ਼ਤਿਆਂ ਦਾ ਵੀ ਕਤਲ ਕਰ ਦਿੱਤਾ ਜਾਂਦਾ ਹੈ। ਇਹਨਾਂ ਰਿਸ਼ਤਿਆੰ ਨੂੰ ਤਾਰ—ਤਾਰ ਕਰ ਦਿੱਤਾ ਜਾਂਦਾ ਹੈ। ਇਸ ਤਰਾਂ ਦਾ ਮਾਮਲਾ ਦਿੱਲੀ ਦਾ ਸਾਹਮਣੇ ਆਇਆ, ਜਿਸ ਵਿੱਚ
ਦਿੱਲੀ ਦੇ ਛਤਰਪੁਰ ’ਚ ਸ਼ਰਧਾ ਕਤਲ ਕਾਂਡ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਛਤਰਪੁਰ ’ਚ 28 ਸਾਲਾ ਆਫਤਾਬ ਅਮੀਨ ਪੂਨਾਵਾਲਾ ਨੇ ਬਰਹਿਮੀ ਦੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ। ਉਸ ਨੇ ਆਪਣੀ ਲਿਵਇਨ ਪਾਰਟਨਰ ਸ਼ਰਧਾ ਵਾਕਰ (28) ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਆਰੀ ਨਾਲ 35 ਟੁਕੜਿਆਂ ’ਚ ਕੱਟ ਕੇ ਫਰਿੱਜ ’ਚ ਰੱਖਿਆ ਅਤੇ ਦੋ ਮਹੀਨਿਆਂ ਤਕ ਇਨ੍ਹਾਂ ਟੁਕੜਿਆਂ ਨੂੰ ਮਹਿਰੌਲੀ ਦੇ ਜੰਗਲ ਵਿਚ ਇਕੑਇਕ ਕਰਕੇ ਸੁੱਟਦਾ ਰਿਹਾ। ਦੋਸ਼ੀ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਪੁਲਿਸ ਮਾਮਲੇ ਦੀ ਤਹਿ ਤਕ ਜਾਣ ਲਈ ਜਾਂਚ ਵਿਚ ਲੱਗੀ ਹੋਈ ਹੈ। ਇਸ ਤਹਿਤ ਅੱਜ ਯਾਨੀ ਮੰਗਲਵਾਰ ਨੂੰ ਪੁਲਿਸ ਸ਼ਰਧਾ ਦੇ ਪਿੰਜਰ ਨੂੰ ਲੱਭਣ ਲਈ ਮਹਿਰੌਲੀ ਦੇ ਜੰਗਲ ’ਚ ਪਹੁੰਚ ਗਈ ਹੈ, ਜਿੱਥੇ ਆਫਤਾਬ ਨੇ ਇਕੑਇਕ ਕਰਕੇ ਉਸ ਦੀ ਲਾਸ਼ ਦੇ ਟੁਕੜੇ ਸੁੱਟੇ ਸਨ। ਇੱਥੇ ਪੁਲਿਸ ਨੂੰ ਜਾਂਚ ਦੌਰਾਨ ਸ਼ਰਧਾ ਦੇ ਸਰੀਰ ਦੇ ਟੁਕੜੇ ਮਿਲੇ ਹਨ। ਪੁਲਿਸ ਨੇ ਉਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਉੱਥੇ ਹੀ ਪੁਲਿਸ ਨੇ ਆਫਤਾਬ ਅਤੇ ਸ਼ਰਧਾ ਦੇ ਦੋਸਤਾਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਸ਼ਰਧਾ ਵਾਕਰ ਦੇ ਪਿਤਾ ਨੇ ਹੱਤਿਆ ਦੇ ਦੋਸ਼ੀ ਆਫਤਾਬ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਸਰਧਾ ਦੇ ਪਿਤਾ ਨੇ ਇਸ ਕਤਲ ਪਿੱਛੇ ਲਵ ਜ਼ਿਹਾਦ ਦਾ ਖਦਸ਼ਾ ਜਤਾਇਆ ਹੈ। ਅਸੀਂ ਆਫਤਾਬ ਲਈ ਮੌਤ ਦੀ ਸਜ਼ਾ ਦੀ ਮੰਗ ਕਰਦੇ ਹਾਂ।ਸ਼ਰਧਾ ਦੇ ਮੋਬਾਈਲ ਫੋਨ ਦੀ ਲੋਕੇਸਨ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਨੇ ਮਹਿਰੌਲੀ ਪੁਲਿਸ ਸਟੇਸ਼ਨ ਨਾਲ ਸੰਪਰਕ ਕੀਤਾ ਅਤੇ ਮਾਮਲੇ ਦਾ ਪਰਦਾਫਾਸ਼ ਹੋ ਗਿਆ।ਆਪਣੀ ਪ੍ਰੇਮਿਕਾ ਸ਼ਰਧਾ ਵਾਕਰ ਦੇ ਕਤਲ ਤੋਂ ਬਾਅਦ ਆਫਤਾਬ ਪੂਨਾਵਾਲਾ ਆਪਣੀ ਇਕ ਗਰਲਫ੍ਰੈਂਡ ਨੂੰ ਡੇਟ ਲਈ ਆਪਣੇ ਕਮਰੇ ’ਚ ਲੈ ਕੇ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੇਮਿਕਾ ਜੂਨ—ਜੁਲਾਈ ’ਚ ਦੋ ਵਾਰ ਉਸ ਦੇ ਘਰ ਆਈ ਸੀ।ਸ਼ਰਧਾ ਦੇ ਪਿਤਾ ਵਿਕਾਸ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਆਫਤਾਬ ਨੇ ਸ਼ਰਧਾ ਨਾਲ ਕੁੱਟਮਾਰ ਕਰਨੀ ਸ਼ੁਰੂ ਕੀਤੀ ਤਾਂ ਉਸ ਨੇ ਘਰ ਆ ਕੇ ਆਪਣੀ ਮਾਂ ਨੂੰ ਆਫਤਾਬ ਦੀ ਬੇਰਹਿਮੀ ਬਾਰੇ ਦੱਸਿਆ। ਇਸ ’ਤੇ ਮਾਂ ਨੇ ਇਕ ਵਾਰ ਫਿਰ ਉਸ ਨੂੰ ਸਮਝਾਇਆ ਅਤੇ ਕਿਹਾ ਕਿ ਅਜੇ ਵੀ ਸਮਾਂ ਹੈ, ਬੇਟੀ ਵਾਪਸ ਆ ਜਾਓ।