ਬੀਬੀਐਨ ਨੈਟਵਰਕ ਪੰਜਾਬ,ਚੰਡੀਗੜ੍ਹ ਬਿਊੂਰੋਂ,15 ਨਵੰਬਰ
ਪੰਜਾਬ ਮੁੱਖ ਮੰਤਰੀ ਨੇ ਕਈ ਨਵੇਂ ਕਾਨੂੰਨ ਬਣਾ ਦਿੱਤੇ ਹਨ। ਸਕੂਲ ਵਿੱਚ ਪੜ੍ਹਦੇ ਸਮੇਂ ਜਨਮ—ਪੱਤਰੀ ਜਾਂ ਜਨਮ—ਪ੍ਰਮਾਣ ਪੱਤਰ ਦੀ ਜ਼ਰੂਰਤ ਪੈਂਦੀ ਸੀ। ਹੁਣ ਇਹ ਜਨਮ ਪ੍ਰਮਾਣ ਪੱਤਰ ਉਹਨਾਂ ਦੇ ਪੜ੍ਹਾਈ ਦੇ ਹਰ ਖੇਤਰ ਚ ਜ਼ਰੂਰਤ ਪੈਂਦੀ ਹੈ। ਕਈ ਕਾਰਣਾਂ ਕਰਕੇ ਇਹ ਸਰਟੀਫਿਕੇਟ ਨਹੀਂ ਹੁੰਦੇ ਤਾਂ ਹਰ ਇੱਕ ਨੂੰ ਇਸ ਦੀ ਸਮੱਸਿਆ ਨਾਲ ਨਿੱਜਠਣਾ ਪੈਂਦਾ ਹੈ। ਇਸ ਸਮੱਸਿਆਂ ਨੂੰ ਦੇਖਦੇ ਹੋਏ
ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਲਈ ਵੱਡਾ ਐਲਾਨ ਕੀਤਾ ਹੈ। ਸੀਐੱਮ ਮਾਨ ਸਰਕਾਰ ਨੇ ਖਿਡਾਰੀਆਂ ਲਈ ਜਨਮ ਪ੍ਰਮਾਣ ਪੱਤਰ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਹੁਣ ਸਕੂਲ ਰਿਕਾਰਡ ਦੇ ਆਧਾਰ ਤੇ ਖਿਡਾਰੀ ਦੀ ਉਮਰ ਤੈਅ ਹੋਵੇਗੀ। ਖੇਡਾਂ ਦੌਰਾਨ ਉਮਰ ਨੂੰ ਲੈ ਕੇ ਹੋਣ ਵਾਲੇ ਵਿਵਾਦ ਰੋਕਣ ਲਈ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਅਕਸਰ ਵਿਵਾਦ ਰਹਿੰਦਾ ਹੈ ਕਿ ਜ਼ਿਆਦਾ ਉਮਰ ਦੇ ਬੱਚੇ ਘੱਟ ਉਮਰ ਦੇ ਬੱਚਿਆਂ ਦੇ ਮੁਕਾਬਲਿਆਂ ਚ ਖੇਡ ਰਹੇ ਹਨ, ਜਿਸ ਨਾਲ ਕਈ ਵਾਰ ਵਿਵਾਦ ਖੜ੍ਹਾ ਹੋ ਜਾਂਦਾ ਹੈ।ਵੱਖ—ਵੱਖ ਖੇਡਾਂ ਚ ਅਕਸਰ ਖਿਡਾਰੀਆਂ ਦੀ ਉਮਰ ਨੂੰ ਲੈ ਕੇ ਵਿਵਾਦ ਹੋ ਜਾਂਦੇ ਹਨ। ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿਚ ਖਿਡਾਰੀ ਆਪਣੀ ਅਸਲੀ ਉਮਰ ਲੁਕਾ ਲੈਂਦੇ ਹਨ। ਜ਼ਿਆਦਾ ਉਮਰ ਦੇ ਖਿਡਾਰੀ ਆਪਣੀ ਉਮਰ ਘੱਟ ਦਿਖਾਉਂਦੇ ਹਨ ਤੇ 20—22 ਸਾਲ ਦੇ ਹੋਣ ਦੇ ਬਾਵਜੂਦ ਅੰਡਰ19 ਚ ਵੀ ਖੇਡਦੇ ਹਨ। ਅਜਿਹੀਆਂ ਗੜਬੜੀਆਂ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਨੇ ਇਹ ਅਹਿਮ ਫ਼ੈਸਲਾ ਲਿਆ ਹੈ।ਭਗਵੰਤ ਮਾਨ ਦੀ ਅਗਵਾਈ ਸਰਕਾਰ ਨੇ ਜਨਮ—ਪ੍ਰਮਾਣ ਪੱਤਰ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਹੁਣ ਸਕੂਲ ਰਿਕਾਰਡ ਦੇ ਆਧਾਰ ਤੇ ਹੀ ਖਿਡਾਰੀਆਂ ਦੀ ਉਮਰ ਤੈਅ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਵੱਖ—ਵੱਖ ਪੱਧਰ ਤੇ ਹੋਣ ਵਾਲੇ ਖੇਡ ਮੁਕਾਬਲਿਆਂ ਚ ਉਮਰ ਨੂੰ ਲੈ ਕੇ ਹੋਣ ਵਾਲੇ ਵਿਵਾਦ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ ਹੈ।