ਬੀਬੀਐਨ ਨੈਟਵਰਕ ਪੰਜਾਬ,ਲੁਧਿਆਣਾ ਬਿਊਰੋਂ,15 ਨਵੰਬਰ
ਅੱਜ ਕੱਲ ਹਰ ਸ਼ਹਿਰ ਜਿਲ੍ਹੇ ਅਤੇ ਸੂਬੇ ਚ ਗਲੀ ਮੁਹੱਲੇ ਚ ਹਵਸ ਦੇ ਮਾਮਲੇ ਆਮ ਮਿਲ ਜਾਂਦੇ ਹਨ। ਜਿਸ ਵਿੱਚ ਔਰਤਾਂ ਨੂੰ ਕਿਸੇ ਦੀ ਹਵਸ ਦਾ ਸ਼ਿਕਾਰ ਹੌਣਾ ਪੈਂਦਾ ਹੈ।ਜਿਸ ਨਾਲ ਇਹ ਮਾਮਲੇ ਥਾਣਿਆ ਤੱਕ ਪਹੁੰਚ ਜਾਂਦਾ ਹੈ,ਜਿਸ ਨਾਲ ਲੜਕੀ ਦੀ ਪਛਾਣ ਨੂੰ ਗੁਪਤ ਨਾ ਰੱਖ ਕੇ ਇਸ ਮਾਮਲੇ ਦੀਆਂ ਖਬਰਾਂ ਬਣਾਈਆ ਜਾਂਦੀਆਂ ਹਨ। ਇਸ ਤਰ੍ਹਾਂ ਦੀ ਹੀ ਸੂਚਨਾ ਮਿਲੀ ਹੈ ਜਿਸ ਵਿੱਚ
ਹਵਸ ਵਿੱਚ ਅੰਨ੍ਹੇ ਹੋਏ ਨਸ਼ੇੜੀ ਨੇ ਫੁੱਟਪਾਥ ਤੇ ਰਹਿਣ ਵਾਲੀ ਆਪਣੀ 11 ਵਰ੍ਹਿਆਂ ਦੀ ਸਕੀ ਭਤੀਜੀ ਨੂੰ ਨਸ਼ੀਲੀ ਗੋਲੀ ਖੁਆ ਕੇ ਬੇਹੋਸ਼ ਕੀਤਾ ਅਤੇ ਉਸ ਦੀ ਆਬਰੂ ਲੁੱਟ ਲਈ। ਇਸ ਮਾਮਲੇ ਸਬੰਧੀ ਜਾਣਕਾਰੀ ਮਿਲਦੇ ਹੀ ਬੰਧੂ ਹੈਲਪਲਾਈਨ ਹੈਂਡ ਫਾਊਂਡੇਸ਼ਨ ਦੀ ਮੈਂਬਰ ਨੇ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਕਾਰਵਾਈ ਕਰਦਿਆਂ ਥਾਣਾ ਡਿਵੀਜ਼ਨ ਨੰਬਰ 7ਦੀ ਪੁਲਿਸ ਨੇ ਮੁਲਜ਼ਮ ਰਾਜਪਾਲ ਦੇ ਖਿਲਾਫ ਐੱਫ ਆਈ ਆਰ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੀ ਮੈਂਬਰ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਹਰਚਰਨ ਨਗਰ ਇਲਾਕੇ ਵਿਚ ਲੋੜਵੰਦਾਂ ਦੀ ਸੇਵਾ ਲਈ ਸੰਸਥਾ ਚਲਾ ਰਹੀ ਹੈ। ਸੰਸਥਾ ਦੇ ਮੈਂਬਰ ਸਮਰਾਲਾ ਚੌਕ ਦੇ ਕੋਲ ਪੈਂਦੇ ਵਿਸ਼ਾਲ ਮੇਗਾਮਾਰਟ ਦੇ ਫੁੱਟਪਾਥ ਉੱਪਰ ਜ਼ਰੂਰਤਮੰਦ ਪਰਿਵਾਰਾਂ ਨੂੰ ਦਵਾਈਆਂ ਤੇ ਕੱਪਡ਼ੇ ਵੰਡਣ ਗਏ। ਇਸੇ ਦੌਰਾਨ 11 ਵਰ੍ਹਿਆਂ ਦੀ ਮਾਸੂਮ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਸ ਦਾ ਪਿਤਾ ਅਤੇ ਚਾਚਾ ਦੋਵੇਂ ਸ਼ਰਾਬ ਪੀਣ ਦੇ ਆਦੀ ਹਨ। ਲੜਕੀ ਨੇ ਦੱਸਿਆ ਕਿ ਉਸਦਾ ਚਾਚਾ ਰਾਜਪਾਲ ਸ਼ਰਾਬ ਪੀ ਕੇ ਅਕਸਰ ਉਨ੍ਹਾਂ ਚਾਰਾਂ ਭੈਣਾਂ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ। ਲੜਕੀ ਨੇ ਦੱਸਿਆ ਕਿ ਬੀਤੀ ਰਾਤ ਮੁਲਜ਼ਮ ਨੇ ਉਸ ਨੂੰ ਨਸ਼ੀਲੀ ਗੋਲੀ ਖੁਆ ਕੇ ਬੇਹੋਸ਼ ਕੀਤਾ ਅਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾ ਲਏ। ਸੰਸਥਾ ਦੀ ਮੈਂਬਰ ਨੇ ਇਹ ਸਾਰਾ ਮਾਮਲਾ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੰਦੀਪ ਕੌਰ ਨੇ ਦੱਸਿਆ ਕਿ ਕਾਰਵਾਈ ਕਰਦਿਆਂ ਪੁਲਿਸ ਨੇ ਤੁਰੰਤ ਮੁਲਜ਼ਮ ਰਾਜਪਾਲ ਦੇ ਖਿਲਾਫ ਐੱਫ ਆਈ ਆਰ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ। ਪੁਲਿਸ ਮੁਲਜ਼ਮ ਕੋਲੋਂ ਵਧੇਰੇ ਪੁੱਛਗਿੱਛ ਕਰਨ ਵਿਚ ਜੁੱਟ ਗਈ ਹੈ।