ਬੀਬੀਐਨ ਨੈਟਵਰਕ ਪੰਜਾਬ,ਹੁਸ਼ਿਆਰਪੁਰ ਬਿਊਰੋਂ,15 ਨਵੰਬਰ
ਸੜਕ ਹਾਦਸਿਆ ਸਿਲਸਿਲਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।ਇਹਨਾਂ ਹਾਦਸਿਆਂ ਦਾ ਮੁੱਖ ਕਾਰਣ ਤੇਜ਼ ਰਫ਼ਤਾਰ ਹੀ ਹੁੰਦਾ ਹੈ,ਜਿਸ ਕਰਕੇ ਆਮ੍ਹਣੇ—ਸਾਹਮਣੇ ਤੋਂ ਆ ਰਹਿਆਂ ਵਾਹਨਾਂ ਚ ਟੱਕਰ ਹੌਣ ਨਾਲ ਜਾਨੀ—ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।ਗੜ੍ਹਸ਼ੰਕਰ ਹੁਸ਼ਿਆਰਪੁਰ ਮੁੱਖ ਮਾਰਗ ੋਤੇ ਪਿੰਡ ਪਦਰਾਣਾ ਲਾਗੇ ਕਿਸੇ ਅਣਪਛਾਤੇ ਵਾਹਨ ਵੱਲੋਂ ਇਕ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਸਬੰਧੀ ਗੜ੍ਹਸ਼ੰਕਰ ਪੁਲਿਸ ਨੂੰ ਦਿੱਤੇ ਬਿਆਨਾਂ ਚ ਮੋਹਨ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਮੇਘੋਵਾਲ ਥਾਣਾ ਮਾਹਿਲਪੁਰ ਨੇ ਦੱਸਿਆ ਕਿ ਉਸ ਦਾ ਸਾਂਢੂ ਰਵਿੰਦਰ ਕੁਮਾਰ ਰਾਜੂ ਵਾਸੀ ਸੈਲਾ ਖੁਰਦ ਐਤਵਾਰ ਆਪਣੇ ਪਰਿਵਾਰ ਸਮੇਤ ਬੰਗਾ ਵਿਖੇ ਵਿਆਹ ਸਮਾਗਮ ਵਿਚ ਗਿਆ ਸੀ। ਵਾਪਸੀ ੋਤੇ ਜਦ ਉਹ ਪਿੰਡ ਪਦਰਾਣਾ ਲਾਗੇ ਪਹੁੰਚਿਆ ਤਾਂ ਤੇਜ਼ ਰਫ਼ਤਾਰੀ ਨਾਲ ਆ ਰਹੇ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ੋਤੇ ਮੌਤ ਹੋ ਗਈ। ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।