18 ਨਵੰਬਰ ਤਕ ਕੀਤਾ ਜਾਵੇ ਅਪਲਾਈ
ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋਂ,15 ਨਵੰਬਰ
ਡਿਪਟੀ ਡਾਇਰੈਕਟਰ ਡੇਅਰੀ ਬਰਨਾਲਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਡੇਅਰੀ 2 ਹਫ਼ਤਿਆਂ ਦਾ ਡੇਅਰੀ ਸਿਖਲਾਈ ਕੋਰਸ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਸੰਗਰੂਰ ਵਿਖੇ ਮਿਤੀ 21 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਚਾਹਵਾਨ ਉਮੀਦਵਾਰ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਅਤੇ 50 ਸਾਲ ਤੋਂ ਘੱਟ ਹੋਵੇ, ਯੋਗਤਾ ਘੱਟੋ-ਘੱਟ 5 ਵੀਂ ਪਾਸ, ਪੇਂਡੂ ਪਿਛੋਕੜ ਨਾਲ ਸਬੰਧਤ ਹੋਵੇ, ਇਸ ਕੋਰਸ ਲਈ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਉਮੀਦਵਾਰ ਆਪਣੇ ਅਸਲ ਦਸਤਾਵੇਜ਼ ਜਿਵੇਂ ਯੋਗਤਾ ਸਰਟੀਫਿਕੇਟ, ਅਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ ,ਅਨੁਸੂਚਿਤ ਜਾਤੀ ਸਰੀਫਿਕੇਟ ਆਪਣੇ ਨਾਲ ਲੈ ਕੇ ਆਉਣ। ਚਾਹਵਾਨ ਉਮੀਦਵਾਰ ਮਿਤੀ 18 ਨਵੰਬਰ ਤੱਕ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਬਰਨਾਲਾ, ਬੀ.ਡੀ.ਪੀ .ਓ ਦਫਤਰ ਨੇੜੇ ਕਚਿਹਰੀ ਚੌਂਕ ਵਿਖੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੋਰਸ ਲਈ ਜਨਰਲ ਸ਼ੇ੍ਣੀ ਲਈ ਫੀਸ 1000 ਰੁਪਏ ਅਤੇ ਅਨੁਸੂਚਿਤ ਜਾਤੀਆਂ ਸ਼੍ਰੇਣੀਆਂ ਲਈ ਫੀਸ 750 ਰੁਪਏ ਰੱਖੀ ਗਈ ਹੈl