ਸੋਨੂ ਉੱਪਲ, ਬੀਬੀੇਐਨ ਨੈੱਟਵਰਕ ਪੰਜਾਬ, ਬਿਊਰੋ ਬਰਨਾਲਾ, 15 ਨਵੰਬਰ
ਬਰੈਂਡਡ ਕੱਪੜਿਆਂ ਦੀ ਡੀਲਰਸ਼ਿਪ ਖੁਲਵਾਉਣ ਦੀ ਆੜ 'ਚ ਇਕ ਵਿਅਕਤੀ ਨਾਲ 65 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਲੁਧਿਆਣਾ ਦੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ-1 ਬਰਨਾਲਾ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਏ. ਐਸ. ਆਈ. ਬਲਕਾਰ ਸਿੰਘ ਨੇ ਦੱਸਿਆ ਕਿ ਸਾਹਿਲ ਬਾਂਸਲ ਵਾਸੀ ਬਰਨਾਲਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ 'ਚ ਮੁੱਦਈ ਵਲੋਂ ਲਿਖਿਆ ਗਿਆ ਸੀ ਕਿ ਸਾਲ 2018 ਸਾਲ, ਸਾਲ 2019 ਵਿੱਚ ਆਪਣੇ ਖਾਤਿਆਂ 'ਚ 20-20 ਲੱਖ ਰੁਪਏ ਚੰਦਨਦੀਪ ਬਾਂਸਲ ਵਾਸੀ ਡਗਰੀ (ਲੁਧਿਆਣਾ) ਬਗੈਰਾ ਦੇ ਖਾਤਿਆਂ ਵਿਚ ਪੇਸੇ ਪਾਏ ਸਨ। 25 ਲੱਖ ਰੁਪਏ ਕਈ ਕਿਸਤਾਂ 'ਚ ਮੁੱਦਈ ਨੌਂ ਮੁਲਜ਼ਮਾਂ ਨੂੰ ਨਕਦੀ ਦੇ ਰੂਪ 'ਚ ਦਿੱਤੇ ਸਨ ਕਿ ਮੁਲਜ਼ਮਾਂ ਵਲੋਂ ਮੁੱਦਈ ਨੂੰ ਇਹ ਵਾਅਦਾ ਕੀਤਾ ਸੀ ਕਿ ਬਰੈਂਡਡ ਕੰਪਨੀ ਦੇ ਕੱਪੜਿਆਂ ਦੀ ਡੀਲਰਸ਼ਿਪ ਦਿਵਾਉਣਗੇ। ਮੁੱਦਈ ਵਲੋਂ ਵਾਰ-ਵਾਰ ਚੰਦਨਦੀਪ ਬਾਂਸਲ ਨੂੰ ਡੀਲਰਸ਼ਿਪ ਦਿਵਾਉਣ ਬਾਰੇ ਕਿਹਾ ਪਰ ਮੁਲਜ਼ਮ ਹਰ ਵਾਰ ਟਾਲ ਮਟੋਲ ਕਰਦੇ ਰਹੇ। ਹੁਣ ਮੁਲਜ਼ਮ ਨਾ ਤਾਂ ਪੈਸੇ ਵਾਪਸ ਕਰ ਰਹੇ ਹਨ ਤੇ ਨਾ ਹੀ ਬਰੈਂਡਡ ' ਕੱਪੜਿਆਂ ਦੀ ਡੀਲਰਸ਼ਿਪ ਦਿਵਾ ਰਹ ਹਨ। ਓਧਰ ਪੁਲਿਸ ਕਾਰਵਾਈ ਅਨੁਸਾਰ ਮੁੱਦਈ ਵਲੋਂ ਦਿੱਤੀ ਲਿਖਤੀ ਸ਼ਿਕਾਇਤ ਦੀ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਪੜਤਾਲ ਤੋਂ ਬਾਅਦ ਚੰਦਨਦੀਪ ਬਾਂਸਲ ਵਾਸੀ ਡੁਗਰੀ (ਲੁਧਿਆਣਾ) ਖ਼ਿਲਾਫ਼ ਠੱਗੀ ਮਾਰਨ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।