ਬੀਬੀਐਨ ਨੈਟਵਰਕ ਪੰਜਾਬ,ਅੰਮ੍ਰਿਤਸਰ ਬਿਊਰੋਂ,16 ਨਵੰਬਰ
ਪੰਜਾਬ ਚ ਕਿਸਾਨਾਂ ਨੇ ਕਾਨੂੰਨ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ। ਪੰਜਾਬ ਚ ਲਗਾਤਰ ਕਿਸਾਨ ਪਰਾਲੀ ਨੂੰ ਸਾੜ ਰਹੇ ਹਨ।ਜਦੋਂ ਕਿ ਪੰਜਾਬ ਪ੍ਰਦੂਸ਼ਣ ਵਿਭਾਗ ਨੇ ਪਰਾਲੀ ਸਾੜਨ ਵਾਲਿਆ ਕਿਸਾਨਾਂ ਖਿਲਾਫ਼ ਸਖ਼ਤੀ ਦਿਖਾਈ ਗਈ।ਪਰ ਇਸ ਸਖ਼ਤੀ ਕੁੱਝ ਦਿਨ ਕਾਇਮ ਰਹੀ।ਕਈ ਕਿਸਾਨ ਅਜੇ ਵੀ ਸਰਕਾਰ ਦੇ ਕਾਨੂੰਨ ਦੀ ਉਲੰਘਣਾ ਕਰਕੇ ਪਰਾਲੀ ਨੂੰ ਸਾੜ ਦਿੰਦੇ ਹਨ।ਇਸ ਕਰਕੇ ਜੋ ਕਿਸਾਨ ਪਰਾਲੀ ਨੂੰ ਲਗਾਤਾਰ ਸਾੜ ਕੇ ਉਸਦਾ ਨਿਪਟਾਰਾ ਕਰ ਰਹੇ ਹਨ।ਉਹਨਾਂ ਦੀ ਰੈੱਡ ਐਂਟਰੀ ਕੀਤੀ ਜਾ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ
ਕਿਸਾਨਾਂ ਵੱਲੋਂ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਕਈ ਯਤਨ ਤੇ ਅਪੀਲਾਂ ਕੀਤੀਆਂ ਜਾ ਰਹੀਆਂ ਹਨ, ਪਰ ਕਿਸਾਨ ਕਿਸੇ ਵੀ ਅਪੀਲ ਵੱਲ ਧਿਆਨ ਨਹੀਂ ਦੇ ਰਹੇ ਤੇ ਨਤੀਜੇ ਵਜੋਂ ਕੇਸਾਂ ਚ ਵਾਧਾ ਹੋ ਰਿਹਾ ਹੈ। ਜ਼ਿਲ੍ਹੇ ਚ ਹੁਣ ਤੱਕ 666 ਕਿਸਾਨ ਪਰਾਲੀ ਨੂੰ ਅੱਗ ਲਗਾ ਚੁੱਕੇ ਹਨ। ਇਨ੍ਹਾਂ ਚੋਂ ਸਭ ਤੋਂ ਵੱਧ ਪਰਾਲੀ ਬਾਬਾ ਬਕਾਲਾ ਸਾਹਿਬ ਚ 360 ਥਾਵਾਂ ਤੇ ਸਾੜੀ ਗਈ ਹੈ। ਪ੍ਰਦੂਸ਼ਨ ਵਿਭਾਗ ਵੱਲੋਂ 373 ਕਿਸਾਨਾਂ ਨੂੰ 9,32,500 ਰੁਪਏ ਜੁਰਮਾਨਾ ਕੀਤਾ ਗਿਆ ਹੈ ਤੇ 316 ਲੋਕਾਂ ਦੀ ਰੈੱਡ ਐਂਟਰੀ ਕੀਤੀ ਗਈ ਹੈ।ਵਿਭਾਗ ਦੇ ਐੱਸਡੀਓ ਅੰਮਿ੍ਤਪਾਲ ਸਿੰਘ ਚਾਹਲ ਨੇ ਕਿਹਾ ਕਿ ਕਿਸਾਨਾਂ ਨੂੰ ਹਰ ਤਰ੍ਹਾਂ ਨਾਲ ਸਮਝਾਇਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਉਹ ਪਰਾਲੀ ਨੂੰ ਅੱਗ ਲਗਾ ਰਹੇ ਹਨ। ਸਰਕਾਰ ਦੀਆਂ ਹਦਾਇਤਾਂ ਤੇ ਅਜਿਹੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 26 ਅਕਤੂਬਰ ਤੱਕ ਇਹ ਅੰਕੜਾ 570 ਸੀ ਅਤੇ ਇਹ ਲਗਾਤਾਰ ਵਧ ਰਿਹਾ ਹੈ। ਪੰਜਾਬ ਸਰਕਾਰ ਲੱਖ ਦਾਅਵੇ ਕਰ ਰਹੀ ਹੈ ਪਰ ਕਿਸਾਨਾਂ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ।ਵਿਭਾਗ ਵੱਲੋਂ 15 ਸਤੰਬਰ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੁਣ ਤੱਕ 1508 ਕੇਸ ਸਾਹਮਣੇ ਆ ਚੁੱਕੇ ਹਨ। ਸੈਟੇਲਾਈਟ ਰਾਹੀਂ 1508 ਕੇਸਾਂ ਦਾ ਪਤਾ ਲੱਗਣ ਤੋਂ ਬਾਅਦ 1186 ਥਾਵਾਂ ਦਾ ਦੌਰਾ ਕੀਤਾ ਗਿਆ ਤੇ 666 ਕਿਸਾਨਾਂ ਨੇ ਪਰਾਲੀ ਸਾੜੀ। ਇਨ੍ਹਾਂ ਚੋਂ 373 ਕਿਸਾਨਾਂ ਨੂੰ 932500 ਰੁਪਏ ਜੁਰਮਾਨਾ ਕੀਤਾ ਗਿਆ ਹੈ। 316 ਕਿਸਾਨਾਂ ਦੀ ਰੈੱਡ ਐਂਟਰੀ ਹੋ ਚੁੱਕੀ ਹੈ। 322 ਥਾਵਾਂ ਦਾ ਦੌਰਾ ਕਰਨਾ ਬਾਕੀ ਹੈ। ਇਸੇ ਤਰ੍ਹਾਂ ਅੰਮਿ੍ਤਸਰ ਜੰਗਲਾਤ ਚ 88, ਅੰਮਿ੍ਤਸਰੑ 2 ਚ 147, ਮਜੀਠਾ ਚ 42, ਅਜਨਾਲਾ ਚ 29, ਬਾਬਾ ਬਕਾਲਾ ਸਾਹਿਬ ਚ 360 ਕਿਸਾਨਾਂ ਨੇ ਪਰਾਲੀ ਸਾੜੀ ਹੈ। ਇਸੇ ਤਰ੍ਹਾਂ ਅੰਮਿ੍ਤਸਰ ਜੰਗਲਾਤ ਚ 26, ਅੰਮਿ੍ਤਸਰੑ2 ਚ 47, ਮਜੀਠਾ ਚ 91, ਅਜਨਾਲਾ ਚ 80 ਤੇ ਬਾਬਾ ਬਕਾਲਾ ਸਾਹਿਬ ੋਚ 72 ਕਿਸਾਨਾਂ ਤੇ ਰੈੱਡ ਐਂਟਰੀ ਕੀਤੀ ਗਈ। ਪੰਜਾਬ ਸਰਕਾਰ ਕਿਸਾਨਾਂ ਵੱਲੋਂ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਬਹੁਤ ਗੰਭੀਰ ਹੈ ਤੇ ਪੰਜਾਬ ਪ੍ਰਦੂਸ਼ਨ ਵਿਭਾਗ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਪਰਾਲੀ ਸਾੜਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ।