ਬੀਬੀਐਨ ਨੈੱਟਵਰਕ ਪੰਜਾਬ, 16 ਨੰਵਬਰ/ ਬਰਨਾਲਾ ਬਿਊਰੋ
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਬਰਨਾਲਾ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ 17 ਨਵੰਬਰ ਨੂੰ ਰੱਖਿਆ ਗਿਆ ਹੈ। ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸ਼ਬਦ ਕੀਰਤਨ ਕੀਤਾ ਜਾਵੇਗਾ। ਇਸ ਦੌਰਾਨ ਸੰਗਤਾਂ ਲਈ ਗੁਰੂ ਕਾ ਲੰਗਰ ਭੰਡਾਰਾ ਚਲਾਇਆ ਜਾਵੇਗਾ। ਸੀਵਰੇਜ ਬੋਰਡ ਬਰਨਾਲਾ ਦੇ ਐਸ ਡੀ ਓ ਸ੍ਰੀ ਰਾਜਿੰਦਰ ਗਰਗ ਸਮੂਹ ਸ਼ਹਿਰ ਨਿਵਾਸੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ ਇਸ ਧਾਰਮਿਕ ਸਮਾਗਮ ਲਈ ਕੋਈ ਵੱਖਰਾ ਕਾਰਡ ਨਹੀਂ ਹੈ।
ADVERTISEMENT
ADVERTISEMENT
ADVERTISEMENT