ਸੋਨੂੰ ਉੱਪਲ, ਬੀਬੀਐਨ ਨੈਟਵਰਕ ਪੰਜਾਬ, 16 ਨਵੰਬਰ ਬਰਨਾਲਾ
ਟਰਾਈਡੈਂਟ ਉਦਯੋਗ ਸਮੂਹ ਦੇ ਅਰੁਣ ਮੈਮੋਰੀਅਲ ਖੇਡ ਮੈਦਾਨ ਵਿੱਚ ਯੂਨਾਈਟਿਡ ਫੁਟਬਾਲ ਕਲੱਬ ਵੱਲੋਂ ਪ੍ਰੋ. ਦੇਸ਼ਬੰਧੂ ਦੀ ਯਾਦ ਨੂੰ ਸਮਰਪਿਤ 17 ਤੋਂ 20 ਨਵੰਬਰ ਤੱਕ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਕਲੱਬ ਪ੍ਰਧਾਨ ਵਰਿੰਦਰ ਜਿੰਦਲ ਤੇ ਜਨਰਲ ਸਕੱਤਰ ਬਲਜਿੰਦਰ ਬੱਲੀ ਨੇ ਦੱਸਿਆ ਕਿ ਇਹ 13ਵਾਂ ਟੂਰਨਾਮੈਂਟ ਟਰਾਈਡੈਂਟ ਗਰੁੱਪ, ਗੁਰਦੁਆਰਾ ਬਾਬਾ ਕਾਲਾ ਮਹਿਰ ਪ੍ਰਬੰਧਕੀ ਕਮੇਟੀ ਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਲਾਕੇ ਦੀਆਂ ਚਾਹਵਾਨ ਟੀਮਾਂ ਨੂੰ ਸਮੇਂ ਤੋਂ ਪਹਿਲਾਂ ਐਂਟਰੀਆਂ ਤੋ ਨਿਯਮ ਸ਼ਰਤਾਂ ਜਾਨਣ ਹਿਤ ਪ੍ਰਬੰਧਕਾਂ ਨਾਲ ਸੰਪਰਕ ਦੀ ਅਪੀਲ ਕੀਤੀ। ਦੱਸਿਆ ਕਿ ਫਾਇਨਲ ਮੈਚ ਜੇਤੂ ਟੀਮ ਨੂੰ 35 ਹਜ਼ਾਰ ਤੇ ਉੱਪ ਜੇਤੂ ਨੂੰ 25 ਹਜ਼ਾਰ ਨਕਦ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਰਵੋਤਮ 2 ਖਿਡਾਰੀਆਂ ਨੂੰ ਇੱਕ-ਇੱਕ ਨਵਾਂ ਸਾਈਕਲ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਆ ਜਾਵੇਗਾ।