ਬੀਬੀਐਨ ਨੈਟਵਰਕ ਪੰਜਾਬ,ਲੁਧਿਆਣਾ ਬਿਊਰੋਂ,16 ਨਵੰਬਰ
ਅੱਜ਼ ਕੱਲ੍ਹ ਹਰ ਸ਼ਹਿਰ ਚ ਵੱਡੇ—ਵੱਡੇ ਕੰਮ ਕਰਨ ਲਈ ਮਾਲ ਇੱਧਰ—ੳੱਧਰ ਤੋ ਮੰਗਵਾਇਆ ਜਾਂਦਾ ਹੈ ਜਾਂ ਫਿਰ ਜਿਵੇਂ ਕਿ ਅੱਜ ਟਰਾਲੀ ਵਿੱਚ ਬਹੁਤ ਜਿਆਦਾ ਭਾਰੀ ਮਾਤਰਾ ਚ ਮਾਲ ਭਰ ਕੇ ਇੱਕ ਤੋਂ ਦੂਜੀ ਥਾਂ ਤੇੇ ਲਿਜਾਂਦੇ ਹਨ,ਜਿਸ ਸੜਕਾਂ ਤੇ ਟੈਰਫ਼ਿਕ ਜਾਮ ਲੱਗ ਜਾਂਦਾ ਹੈ।ਸੜਕ ਤੇ ਅੱਗੇ ਕੁੱਝ ਨਾ ਦਿਖਾਈ ਦੇਣ ਕਰਕੇ ਕਈ ਸੜਕ ਹਾਦਸੇ ਹੋ ਜਾਂਦੇ ਹਨ। ਜਿਸ ਕਰਕੇ
ਦਿਨੋਂ ਦਿਨ ਵੱਧ ਰਹੇ ਸੜਕੀ ਹਾਦਸੇ ਇਸ ਵੇਲੇ ਪੂਰੀ ਮਨੁੱਖਤਾ ਲਈ ਸਰਾਪ ਬਣ ਚੁੱਕੇ ਹਨ। ਹਾਦਸਿਆਂ ਦੀ ਵਜ੍ਹਾ ਭਾਵੇਂ ਤੇਜ਼ ਰਫਤਾਰ, ਅਣਗਹਿਲੀ ਜਾਂ ਟੁੱਟੀਆਂ ਹੋਈਆਂ ਸੜਕਾਂ ਹੋਣ ਪਰ ਹਾਦਸੇ ਚ ਜਾਨਾਂ ਗੁਆ ਚੁੱਕੇ ਪਰਿਵਾਰਾਂ ਦਾ ਦੁੱਖ ਸਿਰਫ ਓਹੀ ਜਾਣਦੇ ਹਨ ਜੋ ਇਹ ਸੰਤਾਪ ਆਪਣੇ ਪਿੰਡੇ ਤੇ ਹੰਢਾਉਂਦੇ ਹਨ। ਜਾਣਕਾਰੀ ਮੁਤਾਬਕ ਪੰਜਾਬ ਵਿਚ ਪਿਛਲੇ 10 ਸਾਲਾਂ ਵਿਚ ਕਰੀਬ 46550 ਵਿਅਕਤੀ ਆਪਣੀਆਂ ਜਾਨਾਂ ਅਜਾਈਂ ਗੁਆ ਚੁੱਕੇ ਹਨ ਜਿਨ੍ਹਾਂ ਵਿਚੋਂ ਵਧੇਰੇ ਗਿਣਤੀ ਨੌਜਵਾਨਾਂ ਦੀ ਹੈ। ਸਾਲ 2021 ਵਿਚ ਡੇਢ ਲੱਖ ਤੋਂ ਵੀ ਜ਼ਿਆਦਾ ਵਿਅਕਤੀ ਪੂਰੇ ਦੇਸ਼ ਵਿਚ ਵਾਪਰੇ ਸੜਕੀ ਹਾਦਸਿਆਂ ਵਿਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਸਮਰਾਲਾ ਸ਼ਹਿਰ ਵਿਚ ਵੀ ਇਸ ਵੇਲੇ ਟ੍ਰੈਫਿਕ ਵਿਵਸਥਾ ਸੁਚਾਰੂ ਨਾ ਹੋਣ ਕਰ ਕੇ ਨਿੱਤ ਸੜਕੀ ਹਾਦਸੇ ਵਾਪਰ ਰਹੇ ਹਨ। ਅਜੇ ਪਿਛਲੇ ਦਿਨੀਂ ਹੀ ਲੁਧਿਆਣਾ ਚੰਡੀਗੜ੍ਹ ਰੋਡ ੋਤੇ ਬਾਈਪਾਸ ਕੋਲ ਹੋਏ ਕਾਰਾਂ ਦੇ ਹਾਦਸੇ ਵਿਚ ਇਕੋ ਪਰਿਵਾਰ ਦੇ ਤਿੰਨ ਜਣੇ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਸ਼ਹਿਰ ਦੀਆਂ ਮੁੱਖ ਸੜਕਾਂ ੋਤੇ ਜਿੱਥੇ ਤੇਜ਼ ਰਫਤਾਰ ਵਾਹਨਾਂ ਕਰ ਕੇ ਹਾਦਸੇ ਵਾਪਰ ਰਹੇ ਹਨ, ਉਥੇ ਸ਼ਹਿਰ ਦੀਆਂ ਭੀੜੑਭਾੜ ਵਾਲੀਆਂ ਥਾਵਾਂ ਤੋਂ ਲੰਘਦੇ ਜੁਗਾੜੂ ਤੇ ਓਵਰਲੋਡ ਵਾਹਨ ਵੀ ਸੜਕੀ ਹਾਦਸਿਆਂ ਦਾ ਵੱਡਾ ਕਾਰਨ ਬਣ ਰਹੇ ਹਨ। ਬੇਸ਼ੱਕ ਇਹ ਜੁਗਾੜੂ ਵਾਹਨ ਰੱਖਣ ਵਾਲੇ ਗਰੀਬ ਪਰਿਵਾਰ ਥੋੜੀ ਪੂੰਜੀ ਲਾ ਕੇ ਹੀ ਆਪਣਾ ਰੋਜ਼ੀ ਰੋਟੀ ਦਾ ਜੁਗਾੜ ਇਨ੍ਹਾਂ ਵਾਹਨਾਂ ਕਰਕੇ ਚਲਾਈ ਜਾ ਰਹੇ ਹਨ ਪਰ ਦੂਜੇ ਪਾਸੇ ਇਨ੍ਹਾਂ ਦਾ ਜੇਕਰ ਸੜਕ ੋਤੇ ਚੱਲਦਿਆਂ ਅਚਾਨਕ ਸੰਤੁਲਨ ਵਿਗੜ ਜਾਵੇ ਤਾਂ ਇਹ ਚਾਲਕ ਸਮੇਤ ਹੋਰ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਲਈ ਵੀ ਮਿੰਟਾਂ ੋਚ ਕਾਲ ਬਣ ਕੇ ਮਨੁੱਖੀ ਜਾਨਾਂ ਲਈ ਵੱਡੀ ਮੁਸੀਬਤ ਵੀ ਸਾਬਤ ਹੋ ਸਕਦੇ ਹਨ। ਇਸੇ ਤਰ੍ਹਾਂ ਖੇਤੀਬਾੜੀ ਦੇ ਕੰਮਕਾਜ ਵਿਚ ਆਉਣ ਵਾਲੇ ਟਰੈਕਟਰ ਟਰਾਲੀਆਂ ਨੂੰ ਵੀ ਲੋਕ ਰੇਤਾ ਤੇ ਹੋਰ ਲੱਕੜ ਦੇ ਭਾਰੀ ਭਾਰੀ ਗੱਠੇ ਢੋਣ ਲਈ ਸੜਕਾਂ ੋਤੇ ਵਰਤਦੇ ਆਮ ਵੇਖ਼ੇ ਜਾ ਸਕਦੇ ਹਨ। ਜੇਕਰ ਭਾਰੀ ਵਜਨ ਨਾਲ ਭਰੀ ਟਰਾਲੀ ਦਾ ਸੰਤੁਲਨ ਵਿਗੜਦਾ ਹੈ ਤਾਂ ਇਹ ਵੀ ਮਨੁੱਖੀ ਜਾਨਾਂ ਨੂੰ ਮਿੰਟਾਂ ੋਚ ਲੀਲ ਸਕਦੀ ਹੈ। ਸਮਾਜ ਸੇਵੀ ਕੁਲਦੀਪ ਸਿੰਘ ਓਟਾਲ ਨੇ ਮੰਗ ਕੀਤੀ ਹੈ ਕੇ ਟ੍ਰੈਫਿਕ ਪੁਲਿਸ ਨੂੰ ਚਾਹੀਦਾ ਹੈ ਕੇ ਉਹ ਸਮੇਂ ਸਮੇਂ ੋਤੇ ਵਿਸ਼ੇਸ਼ ਮੁਹਿੰਮ ਚਲਾ ਕੇ ਲੋਕਾਂ ਨੂੰ ਸੜਕੀ ਹਾਦਸੇ ਰੋਕਣ ਲਈ ਜਾਗਰੂਕ ਕਰੇ ਤੇ ਜੋ ਜੁਗਾੜੂ ਤੇ ਓਵਰਲੋਡ ਵਾਹਨ ਸੜਕੀ ਹਾਦਸੇ ਵਾਪਰਨ ਲਈ ਵੱਡਾ ਖਦਸ਼ਾ ਬਣਦੇ ਹਨ। ਉਨ੍ਹਾਂ ੋਤੇ ਬਣਦੀ ਕਾਰਵਾਈ ਕਰੇ।ਡੀਐੱਸਪੀ ਕਰਨੈਲ ਸਿੰਘ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਜਿਸ ਵਿੱਚ ਪੁਲਿਸ ਜ਼ਿਲ੍ਹਾ ਖੰਨਾ ਦੇ ਡੀਐੱਸਪੀ ਕਰਨੈਲ ਸਿੰਘ ਨਾਲ ਜਦੋਂ ਜੁਗਾੜੂ ਤੇ ਓਵਰਲੋਡ ਵਾਹਨਾਂ ਦੀ ਸੜਕਾਂ ੋਤੇ ਦਿਨੋਂੑਦਿਨ ਵੱਧ ਰਹੀ ਬਹੁਤਾਤ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਵੱਲੋਂ ਸੜਕੀ ਨਿਯਮਾਂ ਦੀ ਪਾਲਣਾ ਹਰ ਹਾਲਤ ਵਿਚ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਵੱਲੋਂ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਸਕੂਲਾਂ ਤੇ ਕਾਲਜਾਂ ਵਿਚ ਸੈਮੀਨਾਰ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦੀ ਨਫ਼ਰੀ ਘੱਟ ਹੋਣ ਕਰਕੇ ਵੀ ਕਈ ਵਾਰੀ ਅਜਿਹੀ ਮੁਸ਼ਕਿਲ ਆ ਜਾਂਦੀ ਹੈ ਪਰ ਫਿਰ ਵੀ ਉਹ ਸਮੇਂ ਸਮੇਂ ੋਤੇ ਅਜਿਹੇ ਵਾਹਨਾਂ ਦੀ ਚੈਕਿੰਗ ਕਰ ਕੇ ਉਨ੍ਹਾਂ ਦੇ ਚਲਾਨ ਕਰਦੇ ਹਨ ਤੇ ਸਮੁੱਚੀ ਟ੍ਰੈਫਿਕ ਪੁਲਿਸ ਵੱਲੋਂ ਵੀ ਆਉਣ ਵਾਲੇ ਸਮੇਂ ੋਚ ਸਪੈਸ਼ਲ ਨਾਕਾਬੰਦੀ ਕਰ ਕੇ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੀਤੇ ਜਾਣਗੇ।