ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋਂ,16 ਨਵੰਬਰ
ਬਰਨਾਲਾ ਥਾਣਾ ਸਿਟੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਕੁੱਝ ਦੋਸ਼ੀਆਂ ਵੱਲੋਂ ਘਰ ਚ ਵੜ ਕੇ ਘਰ ਦੀ ਅਤੇ ਘਰੇਲੂ ਸਮਾਨ ਦੀ ਭੰਨ—ਤੋੜ ਕੀਤੀ ਗਈ। ਇਹ ਸਾਰੀ ਘਟਨਾ ਇਸ ਤਰ੍ਹਾਂ ਹੈ ਜਿਸ ਵਿੱਚ
ਮੁੱਦਈ ਚਰਨਜੀਤ ਕੌਰ ਵਾਸੀ ਗੁਰੂ ਨਾਨਕ ਨਗਰ ਬਾਜੀਗਰ ਬਸਤੀ ਬਰਨਾਲਾ ਨੇ ਬਿਆਨ ਕੀਤਾ ਹੈ ਕਿ ਮਿਤੀ 10—11—2022 ਜਦੋਂ ਉਹ ਸ਼ਾਮ ਨੂੰ ਘਰ ਵਾਪਸ ਜਾ ਰਹੀ ਤਾਂ ਛੱਤੂ ,ਲਵਲੀ,ਰਾਜੂ ਬ੍ਰਾਮਣ ਉੱਚੀ—ਉੱਚੀ ਰੌਲਾ ਪਾਉਂਦੇ ਗਾਲ੍ਹਾਂ ਕੱਢਦੇ,ਉਸਦੇ ਘਰ ਵੱਲ ਜਾ ਰਹੇ ਸਨ ਤੇ ਉਸਨੇ ਘਰ ਤੋਂ ਦੂਰ ਮੋੜ ਪਰ ਖੜ ਕੇ ਦੇਖਿਆ ਕਿ ਉਕਤਾਨ ਤਿੰਨੋਂ ਦੋਸ਼ੀ ਹਥਿਆਰਾਂ ਸਮੇਤ ਉਨ੍ਹਾਂ ਦੇ ਘਰ ਵਿੱਚ ਦਾਖਲ੍ਹ ਹੋ ਗਏ। ਜਦੋਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ ਤੇ ਘਰ ਵਿੱਚ ਦਾਖਲ੍ਹ ਹੋ ਕੇ ਘਰ ਦੀ ਅਤੇ ਸਮਾਨ ਦੀ ਭੰਨ੍ਹ ਤੋੜ ਕਰਨ ਲੱਗ ਗਏ।ਤੇ ਸਮਾਨ ਤੇ ਫਰਨੀਚਰ ਵਗੈਰਾ ਚੁੱਕਾ ਕੇ ਦਿੱਤਾ ਤੇ ਕਾਫ਼ੀ ਨੁਕਸਾਨ ਕਰ ਦਿੱਤਾ ।ਜਿਸਤੇ ਛੱਤੂ ਸਿੰਘ ਪੁੱਤਰ ਸੁਰਜੀਤ ਸਿੰਘ ਲਵਲੀ ਸਿੰਘ ਪੁੱਤਰ ਪੁੱਪੂ ਅਤੇ ਰਾਜੂ ਬ੍ਰਾਹਮਣ ਪੁੱਤਰ ਨਾਮਲੂਮ ਵਾਸੀਅਨ ਬਰਨਾਲਾ ਦੇ ਖ਼ਿਲਾਫ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ।