ਬੀਬੀਐਨ ਨੈਟਵਰਕ ਪੰਜਾਬ,ਕਪੂਰਥਲਾ ਬਿਊਰੋਂ,16 ਨਵੰਬਰ
ਅੱਜ ਦੇ ਸਮੇਂ ਮਨੁੱਖ ਦੀ ਜਿੰਦਗੀ ਬਹੁਤ ਹੀ ਭੱਜ—ਦੌੜ ਦੀ ਹੋ ਗਈ ਹੈ ਅਤੇ ਅੱਜ ਦਾ ਯੁੱਗ ਸਭ ਤੋਂ ਤੇਜ਼ ਚੱਲ ਰਿਹਾ ਹੈ। ਜਿਸ ਕਰਕੇ ਲੋਕ ਸੋਟ—ਕੱਟ ਦਾ ਰਸਤਾ ਆਪਣਾ ਰਹੇ ਹਨ। ਜਿਸ ਕਰਕੇ ਉਹਨਾਂ ਨੂੰ ਕਾਫ਼ੀ ਭਾਰੀ ਮੁਸਬਿਤ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਤਾਂ ਜਾਨ ਵੀ ਗਵਾਉਣੀ ਪੈਂਦੀ ਹੈ। ਜਿੰਨ੍ਹਾ ਚ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਦੀ ਘਟਨਾ ਕਪੂਰਥਲਾ ਦੇ ਨੇੜੇ ਪੈਂਦੇ ਫਿਲੌਰ ਦੀ ਸਾਹਮਣੇ ਆਈ ਹੈ। ਜਿਸ ਵਿੱਚ
38—40 ਸਾਲ ਦੀ ਇਕ ਔਰਤ ਰੇਲਵੇ ਲਾਈਨਾਂ ਪਾਰ ਕਰਦੀ ਹੋਈ ਰੇਲ ਗੱਡੀ ਦੀ ਲਪੇਟ ਚ ਆ ਗਈ ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਰੇਲਵੇ ਪੁਲਿਸ ਚੌਕੀ ਫਿਲੌਰ ਦੇ ਥਾਣੇਦਾਰ ਸਤਨਾਮ ਸਿੰਘ,ਸਿਪਾਹੀ ਰਾਜਿੰਦਰ ਕੁਮਾਰ ਅਤੇ ਕਮਲਜੀਤ ਸਿੰਘ ਫੌਰੀ ਤੌਰ ੋਤੇ ਮੌਕੇ ੋਤੇ ਪੁੱਜੇ ਅਤੇ 108 ਐਂਬੂਲੈਂਸ ਮੰਗਵਾ ਕੇ ਸਿਵਲ ਹਸਪਤਾਲ ਫਿਲੌਰ ਦਾਖ਼ਲ ਕਰਵਾਇਆ। ਡਾਕਟਰਾਂ ਮੁਤਾਬਕ ਉਸ ਦੀਆਂ ਦੋਵੇਂ ਲੱਤਾਂ ਤੇ ਲੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਪਲੇਟਫਾਰਮ ਤੇ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮ ਕਮਲਜੀਤ ਸਿੰਘ ਤੁਰੰਤ ਮੌਕੇ ਤੇ ਪੁੱਜੇ ਅਤੇ ਡੀਐਮਯੂ ਗੱਡੀ ਹੇਠਾਂ ਫਸੀ ਔਰਤ ਨੂੰ ਬਾਹਰ ਕੱਢਿਆ। ਜ਼ਖ਼ਮੀ ਔਰਤ ਦਾ ਨਾਂ ਪ੍ਰਵੀਨ(40) ਪਤਨੀ ਸੰਜੇ ਵਾਸੀ ਖੱਡ ਮੁਹੱਲਾ ਜਗਤਪੁਰਾ ਫਿਲੌਰ ਹੈ। ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ।