ਬੀਬੀਐਨ ਨੈਟਵਰਕ ਪੰਜਾਬ,ਫਰੀਦਕੋਟ ਬਿਊਰੋਂ,16 ਨਵੰਬਰ
ਬੀਤੇ ਪਿਛਲੇ ਸਾਲ ਦੇ ਦੌਰਾਨ ਕਿਸਾਨਾਂ ਵੱਲੋਂ ਕਿਸਾਨ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਜਿਸ ਵਿੱਚ ਉਹਨਾਂ ਨੂੰ ਸਫ਼ਲਤਾ ਹਾਸਿਲ ਹੋਈ। ਹੁਣ ਮੁੜ ਫਿਰ ਤੋਂ ਕਿਸਾਨ ਜੱਥੇਬੰਦੀਆਂ ਸੜਕਾਂ ਤੇ ਉੰਤਰ ਆਈਆਂ ਹਨ, ਮਿਲੀ ਜਾਣਕਾਰੀ ਅਨੁਸਾਰ ਇਸ ਦਾ ਕਾਰਣ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਦਾ ਮਾਮਲਾ ਸਾਹਮਣੇ ਆਈਆਂ ਹਨ। ਜਿਸ ਕਰਕੇ ਇਹ ਕਿਸਾਨ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾੳਣਾ ਚਾਹੁੰਦੇ ਹਨ। ਇਸ ਕਰਕੇ
ਪੰਜਾਬ ਦੇ ਕਿਸਾਨਾਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪਿੰਡ ਟਹਿਣਾ ਨੇੜੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਇਸ ਜਾਮ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਕਿਸਾਨ ਯੂਨੀਅਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਚ 6 ਥਾਵਾਂ ਤੇ ਜਾਮ ਲਗਾਇਆ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਧਰਨਾ ਜਾਰੀ ਰੱਖਿਆ ਜਾ ਸਕਦਾ ਹੈ।ਬੁੱਧਵਾਰ ਨੂੰ ਰਾਜਪੁਰਾ ਪਟਿਆਲਾ ਰੋਡ ਤੇ ਥਰੇੜੀ ਜੱਟਾਂ, ਫਰੀਦਕੋਟ ਟਹਿਣਾ ਟੀੑ ਪੁਆਇੰਟ, ਅੰਮ੍ਰਿਤਸਰ ਚ ਭੰਡਾਰੀ ਪੁਲ, ਤਿੰਨ ਕੋਨੀਆਂ ਪੁਲ ਮਾਨਸਾ ਰੋਡ, ਮੁਕੇਰੀਆਂ ਨੇੜੇ ਅਤੇ ਤਲਵੰਡੀ ਸਾਬੋ ਸੜਕ ਆਦਿ ਜਗ੍ਹਾਂ ਤੇ ਪੱਕਾ ਜਾਮ ਲਾਇਆ ਹੋਇਆ ਹੈ। ਇਨ੍ਹਾਂ ਥਾਵਾਂ ਤੇ ਪੁਲਿਸ ਨੇ ਵੀ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ। ਕਿਸਾਨ ਆਗੂਆਂ ਚ ਸਰਕਾਰ ਪ੍ਰਤੀ ਰੋਸ ਹੈ। ਇਹ ਕਿਸਾਨਾਂ ਦੀਆਂ ਮੰਗਾਂ ਹਨ। ਪੰਜਾਬ ਸਰਕਾਰ ਨੇ 5 ਨਵੰਬਰ ਤਕ ਗੰਨਾ ਮਿੱਲਾਂ ਚਲਾਉਣ ਦੀ ਗੱਲ ਕਹੀ ਸੀ, ਪਰ ਅਜਿਹਾ ਨਹੀਂ ਹੋਇਆ।ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਤੇ ਇਕ ਮੈਂਬਰ ਨੂੰ ਨੌਕਰੀ ਨਹੀਂ ਮਿਲੀ।ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਅਜੇ ਤਕ ਨਹੀਂ ਮਿਲਿਆ।