ਮੇਲੇ ਦੌਰਾਨ ਬੱਚਿਆਂ ਦੀ ਸਿਹਤ, ਬਲ ਸਰਪੰਚ, ਕਹਾਣੀ ਸੁਣਾਉਣਾ ਆਦਿ ਕਰਵਾਇਆ ਜਾਵੇਗਾ
ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋਂ,16 ਨਵੰਬਰ
![https://www.bbnnetworkpunjab.com/archives/8681 IMG 20221116 WA0008](https://www.bbnnetworkpunjab.com/wp-content/uploads/2022/11/IMG-20221116-WA0008.jpg)
ਪੰਜਾਬ ਸਰਕਾਰ ਦੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਬੱਚਿਆਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਲਈ ਉਡਾਈਆ - ਬਾਲ ਮੇਲਾ ਉਲੀਕਿਆ ਗਿਆ ਹੈ ਜਿਸ ਦੀ ਸ਼ੁਰੂਆਤ ਅੱਜ ਜ਼ਿਲ੍ਹਾ ਬਰਨਾਲਾ ਦੇ ਆਂਗਨਵਾੜੀ ਸੈਂਟਰਾਂ ਵਿੱਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ ਹਰੀਸ਼ ਨਈਅਰ ਨੇ ਦੱਸਿਆ ਕਿ ਇਕ ਹਫਤਾ ਚੱਲਣ ਵਾਲੇ ਇਸ ਬਾਲ ਮੇਲੇ ਦੌਰਾਨ ਬੱਚਿਆਂ ਦੇ ਸਿਹਤ ਪ੍ਰਤੀ ਵੱਖ ਵੱਖ ਉਪਰਾਲੇ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਸਾਰੇ 669 ਆਂਗਨਵਾੜੀ ਸੈਂਟਰਾਂ ਚ ਅੱਜ ਇਸ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਵਧੇਰੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਫਤੇ ਦੌਰਾਨ ਬੱਚਿਆਂ ਚ ਪੋਸ਼ਣ, ਘਰ ਚ ਹੀ ਬੱਚਿਆਂ ਦੇ ਖਿਡਾਉਣੇ ਬਣਾਉਣਾ, ਕਹਾਣੀ ਸੁਣਾਉਣਾ, ਆਪਣਾ ਖਾਣਾ ਆਪ ਉਗਾਉਣ, ਬਾਲ ਸਰਪੰਚ, ਦਾਦਾ ਦਾਦੀ ਨਾਨਾ ਨਾਨੀ ਦਿਨ ਆਦਿ ਵਿਸ਼ਿਆਂ ਉੱਤੇ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਨ੍ਹਾਂ ਸਮਾਗਮਾਂ ਦਾ ਮੁੱਖ ਮੰਤਵ ਬੱਚਿਆਂ ਦਾ ਸਮਾਜਿਕ ਤੌਰ ਉੱਤੇ ਰੱਲ ਮਿਲ ਕੇ ਕੰਮ ਕਰਨਾ ਰਹੇਗਾ। ਇਸ ਦੌਰਾਨ ਮਾਤਾ ਪਿਤਾ ਨੂੰ ਬੱਚਿਆਂ ਨੂੰ ਛੋਟੀ ਉਮਰ ਹੀ ਚੰਗਾ ਪੋਸ਼ਣ ਦੇਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਜਿਥੇ ਬਲਾਕ ਬਰਨਾਲਾ ਦੇ ਕੁਝ ਸੈਂਟਰਾਂ ਵਿੰਚ ਬੱਚਿਆਂ ਨੇ ਰੰਗਾਂ ਰੰਗ ਪ੍ਰੋਗਰਾਮ ਕਰਕੇ ਇਸ ਮੇਲੇ ਦੀ ਸ਼ੁਰੂਆਤ ਕੀਤੀ ਓਥੇ ਹੀ ਬਾਕੀ ਦੇ ਸੈਂਟਰਾਂ ਨੇ ਪੇਟਿੰਗ ਦੇ ਮੁਕਾਬਲੇ ਕਰਵਾਏ ਅਤੇ ਮਾਵਾਂ ਨੂੰ ਖੂਨ ਦੀ ਕਮੀ ਅਤੇ ਪੋਸ਼ਣ ਭਰਪੂਰ ਆਹਾਰ ਰਾਹੀਂ ਉਸ ਦੇ ਇਲਾਜ ਬਾਰੇ ਦੱਸਿਆ। ਇਸੇ ਤਰ੍ਹਾਂ ਬਾਕੀ ਦੇ ਸੈਂਟਰ ਵਿਚ ਵੀ ਗਤੀਵਿਧੀਆ ਕਰਵਾਈਆਂ ਗਈਆਂ।