ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋਂ,16 ਨਵੰਬਰ
ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਤੇ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ਨੂੰ ਇੱਕ ਮਾਰਕੀਟ ਕਮੇਟੀ ਦੇ ਪੱਤਰ ਰਾਹੀਂ ਮੰਡੀਆਂ ਬੰਦ ਕਰਨ ਦੀ ਜਾਣਕਾਰੀ ਮਿਲੀ ਹੈ ਜੇਹੜੀ ਕਿ ਜ਼ਿਲ੍ਹਾ ਮੰਡੀ ਅਫਸਰ ਵੱਲੋਂ ਨੋਟਿਸ ਕੱਢਿਆ ਹੈ। 16,ਨਵੰਬਰ ਸਾਮ 5, ਵਜੇ ਤੋਂ ਪਿੰਡਾਂ ਦੀਆਂ ਮੰਡੀਆਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਸੂਬੇ ਦੀ ਪੰਜ ਮੈਂਬਰੀ ਕਮੇਟੀ ਨਾਲ ਝੋਨੇ ਦੀ ਖਰੀਦ ਸਬੰਧੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ (ਭਗਵੰਤ ਮਾਨ ਤੇ ਖੇਤੀ ਬਾੜੀ ਮੰਤਰੀ ਤੇ ਹੋਰ ਨਾਲ ਨੁਮਾਇੰਦਿਆਂ ਨਾਲ ਮੀਟਿੰਗ ਹੋਈ। ਜਿਸ ਵਿੱਚ ਕੁੱਝ ਲਿਖਤੀ ਰੂਪ ਵਿੱਚ ਵੀ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਸੀ ਕਿ ਝੋਨੇ ਦਾ ਇਕ-ਇਕ ਦਾਣਾ ਮੰਡੀਆਂ ਵਿੱਚੋਂ ਚੁੱਕੀਆਂ ਜਾਵੇਗਾ। ਪੰਜਾਬ ਵਿੱਚ ਕਿਸ਼ੇ ਵੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ।ਉਹ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਹੀ ਕਰਦੀ ਹੈ। ਜੇਹੜਾ ਝੋਨਾ ਅੱਜ ਤੋ ਦਸ ਦਿਨ ਪਹਿਲਾਂ ਮੰਡੀਆਂ ਵਿੱਚ ਆਇਆ ਹੈ ਉਹ ਠੰਡ ਦੇ ਕਾਰਨ ਮੁੱਕਚਰ ਵਿੱਚ ਨਹੀਂ ਆਉਂਦਾ ਪਛੇਤਾ ਝੋਨਾਂ ਮੰਡੀਆਂ ਵਿੱਚ ਬਹੁਤ ਪਿਆ ਹੈ। ਜੇਹੜਾ ਕਿ ਛੋਟੀ ਕਿਸਾਨੀ ਨਾਲ ਸਬੰਧਤ ਹੈ।ਕਿਸਾਨ ਇਹ ਝੋਨਾ ਕਿਥੇ ਲੈਕੇ ਜਾਣਗੇ। ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਇਆ ਹੋਇਆ ਹੈ। ਸਰਕਾਰ ਦੀ ਇਹ ਵਾਅਦਾ ਖਿਲਾਫੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਇਹ ਖ਼ਰੀਦ ਚਾਲੂ ਨਾ ਰੱਖੀ ਤਾ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਦੀ ਜ਼ੁਮੇਵਾਰੀ ਪੰਜਾਬ ਸਰਕਾਰ ਦੀ ਹੀ ਹੋਵੇਗੀ।