ਬੀਬੀਐਨ ਨੈਟਵਰਕ ਪੰਜਾਬ,ਪਟਿਆਲਾ ਬਿਊਰੋਂ,16 ਨਵੰਬਰ
ਪੰਜਾਬ ਨਸ਼ਾ ਤਸ਼ਕਰੀ ਦਾ ਦਿਨੋਂ ਦਿਨ ਕੋਹੜ ਬਣਦਾ ਜਾ ਰਿਹਾ ਹੈ। ਨਸ਼ਾ ਤਸ਼ਕਰੀ ਲੋਕ ਪੁਲਿਸ ਤੋਂ ਚੋਰੀ ਚੋਰੀ ਅੱਖ ਬਚਾਅ ਕੇ ਕਰ ਰਹੇ ਹਨ। ਇਸ ਨਸ਼ਾ ਤਸ਼ਕਰੀ ਵਿੱਚ ਨਸ਼ਾ ਵੇਚਣ ਵਾਲੇ ਕਈ ਪ੍ਰਕਾਰ ਦੇ ਪਦਾਰਥ ,ਨਸ਼ੀਲੀਆਂ ਗੋਲੀਆਂ,ਚਿੱਟਾ ਪਾਊਡਰ ਆਦਿ ਹੰਦੇ ਹਨ। ਇਸ ਤਰ੍ਹਾਂ ਦੀ ਘਟਨਾ ਪਟਿਆਲਾ ਦੇ ਨੇੜੇ ਦੀ ਹੈ। ਜਿਸ ਵਿੱਚ ਮਿਲੀ ਜਾਣਕਾਰੀ ਵਿੱਚ ਇਹ ਸਾਹਮਣੇ ਆਇਆ ਹੈ।ਇਹ ਘਟਨਾ ਇਸ ਤਰ੍ਹਾਂ ਹੈ ਕਿ
ਥਾਣਾ ਸ਼ੰਭੂ ਪੁਲਿਸ ਨੇ 2 ਵਿਅਕਤੀਆਂ ਨੂੰ 24 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫਤਾਰ ਕਰ ਕੇ ਕੇਸ ਦਰਜ ਕੀਤਾ ਹੈ। ਥਾਣਾ ਸ਼ੰਭੂ ਪੁਲਿਸ ਦੇ ਸਹਾਇਕ ਥਾਣੇਦਾਰ ਅਜੈ ਕੁਮਾਰ ਸਮੇਤ ਪੁਲਿਸ ਪਾਰਟੀ ਜਦ ਪਿੰਡ ਮਹਿਮਦਪੁਰ ਕੋਲ ਮੌਜੂਦ ਸਨ ਤਾਂ ਨਾਕਾਬੰਦੀ ਦੌਰਾਨ ਜਦ 2 ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨਾਂ੍ਹ ਕੋਲੋਂ 24 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਕਾਬੂ ਕੀਤੇ ਵਿਅਕਤੀ ਦੀ ਪਛਾਣ ਪਰਮਜੀਤ ਸਿੰਘ ਤੇ ਬਚਨ ਸਿੰਘ ਵਾਸੀਆਨ ਪਿੰਡ ਕੋਹਾਲਾ ਜ਼ਿਲ੍ਹਾ ਅੰਮਿ੍ਤਸਰ ਵਜੋਂ ਹੋਈ। ਥਾਣਾ ਸ਼ੰਭੂ ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।