ਜ਼ਿਲ੍ਹੇ ਚ ਕੰਨਿਆ ਹਾਈ ਸਕੂਲ ਚ ਦਸਵੀ ਕਲਾਸ ਦੀ ਵਿਦਿਆਰਥਣ ਨਾਲ ਜਬਰ ਜਨਾਹ ਮਾਮਲਾ ਸਾਹਮਣੇ ਆਇਆ ਹੈ। ਜਿਸ ਮਾਮਲੇ ਵਿੱਚ ਥਾਣਾ ਤਪਾ ਦੀ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੂਰਾ ਮਾਮਲਾ ਇਹ ਹੈ ਕਿ……….
ਮੁਦਈ ਵਾਸੀ ਨੰਦਪੁਰ ਬਸਤੀ ਤਪਾ ਮੰਡੀ ਨੇ ਬਿਆਨ ਲਿਖਾਇਆ ਕਿ ਮੈਂ ਦਸਵੀਂ ਕਲਾਸ ਵਿੱਚ ਕੰਨਿਆ ਸਕੂਲ ਤਪਾ ਮੰਡੀ ਵਿਖੇ ਪੜ੍ਹਦੀ ਹਾਂ। ਮੇਰੀ ਉਮਰ 17 ਸਾਲ ਹੈ। ਅਮਨ ਕੌਰ ਪਤਨੀ ਜਗਸੀਰ ਸਿੰਘ ਵਾਸੀ ਤਪਾ ਵੀ ਮੈਨੂੰ ਮਿਲਦੀ ਹੁੰਦੀ ਸੀ ਜੋ ਕਿ ਅਮਨ ਤਾਇਲ ਵਾਸੀ ਤਪਾ ਦੀ ਜਾਣਕਾਰ ਸੀ ਅਤੇ ਮੇਰੇ ਨਾਲ ਅਕਸਰ ਗੱਲਾਂ ਬਾਤਾਂ ਕਰਕੇ ਅਮਨ ਤਾਇਲ ਨਾਲ ਸਬੰਧ ਬਣਾਉਣ ਲਈ ਉਕਸਾਉਂਦੀ ਸੀ ਅਮਨ ਤਾਇਲ ਨੇ ਮੇਰੇ ਨਾਲ ਮੇਰੀ ਮਰਜੀ ਦੇ ਬਿਨ੍ਹਾ ਸਰੀਰਿਕ ਸਬੰਧ ਬਣਾਏ ਸੀ। ਅਮਨ ਤਾਇਲ ਮੈਨੂੰ ਡਰਾ ਧਮਕਾ ਕੇ ਚੋਰੀ ਕਰਨ ਨੂੰ ਵੀ ਕਹਿੰਦਾ ਹੁੰਦਾ ਸੀ ਤੇ ਮੈਂ ਉਸਦੇ ਕਹਿਣ ਪਰ ਆਪਣੀ ਦੇ ਘਰੋਂ ਸੋਨਾ ਲੈ ਆਈ ਅਤੇ ਅਮਨ ਤਾਇਲ ਨੂੰ ਦਿੱਤਾ ਸੀ। ਉਕਤ ਵਿਅਕਤੀ ਅਤੇ ਔਰਤ ਨੇ ਮੈਨੂੰ ਧਮਕੀ ਦਿਤੀ ਕਿ ਇਸ ਬਾਰੇ ਜੇਕਰ ਕਿਸੇ ਨਾਲ ਗੱਲ ਕੀਤੀ ਤਾਂ ਤੇਰਾ ਮਾੜਾ ਹਸ਼ਰ ਹੋਵੇਗਾ। ਜਿਸ ਕਾਰਨ ਮੈਂ ਇਸ ਬਾਰੇ ਕਿਸੇ ਪਾਸ ਕੋਈ ਗੱਲ ਨਹੀ ਕੀਤੀ ਹੁਣ ਮੈਂ ਆਪਣੀ ਭੂਆ ਨੂੰ ਸਾਰੀ ਗੱਲਬਾਤ ਦੱਸ ਦਿੱਤੀ ਸੀ। ਇਸ ਸਬੰਧੀ ਮੈਂ ਪਹਿਲਾਂ ਵੀ ਇੱਕ ਦਰਖਾਸਤ ਦਿੱਤੀ ਸੀ ਜਿਸ ਵਿੱਚ ਆਪਣੇ ਕਈ ਵਾਰ ਮੈਨੂੰ ਬੁਲਾਇਆ ਸੀ ਪਰ ਸਾਡੀ ਸਮਝੌਤੇ ਦੀ ਗੱਲ ਚੱਲ ਰਹੀ ਸੀ, ਪਰ ਮੈਂ ਆਪਣੀ ਦਰਖਾਸਤ ਪਰ ਕਾਰਵਾਈ ਕਰਾਉਣਾ ਚਾਹੁੰਦੀ ਹਾਂ। ਜਿਸਤੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ।