ਬੀਬੀਐਨ ਨੈੱਟਵਰਕ ਪੰਜਾਬ, 17 ਨਵੰਬਰ ਬਰਨਾਲਾ
ਆਪਸੀ ਲੜਾਈ ਝਗੜਾ ,ਤੂੰੑੑ—ਤੂੰ,ਮੈਂ ਮੈਂ ਦੀਆਂ ਘਟਨਾਵਾਂ ਅਤੇ ਆਪਸੀ ਬਹਿਸ਼ ਦੀ ਰੰਜਿਸ਼ ਅਪਰਾਧ ਦਾ ਰੂਪ ਧਾਰਨ ਕਰ ਲੈਂਦੀ ਹੈ।ਜਿਸ ਵਿੱਚ ਦੋ ਧਿਰਾਂ ਆਹਮੋਂ—ਸਾਮਾਣੇ ਹੋ ਜਾਂਦੀਆਂ ਹਨ ਅਤੇ ਮਾਮਲਾ ਕੁੱਟਮਾਰ ਤੇ ਪਹੁੰਚ ਜਾਂਦਾ ਹੈ।ਜਿਸ ਵਿੱਚ ਕਈ ਵਾਰ ਲੋਕ ਸੱਟਾਂ ਦਾ ਸ਼ਿਕਾਰ ਹੁੰਦੇ ਹਨ ਅਤੇ ਕਈ ਵਾਰ ਗੰਭੀਰ ਜਖ਼ਮੀ ਵੀ ਹੋ ਜਾਂਦੇ ਹਨ।।ਕਈ ਮਾਮਲਿਆਂ ਦੇ ਵਿੱਚ ਕੁੱਟਮਾਰ ਮੌਤ ਦਾ ਕਾਰਣ ਸ਼ਣ ਜਾਂਦੀ ਹੈ ਅਤੇ ਵੱਡੇ ਅਪਰਾਧ ਚ ਤਬਦੀਲ ਹੋ ਜਾਂਦੀ ਹੈ।ਕੁੱਟਮਾਰ ਦੀ ਇਹੋ ਜਿਹਾ ਹੀ ਇੱਕ ਮਾਮਲਾ ਬਰਨਾਲਾ ਦੇ ਸਾਹਮਣੇ ਆਇਆ ਹੈ। ਮੁਦਈ ਬਲਵਿੰਦਰ ਸਿੰਘ ਉਹਫ ਹਰਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਮੁਹੱਲਾ ਮਾਨਾ ਦਾ ਭਦੌੜ ਨੇ ਬਿਆਨ ਤਹਿਰੀਰ ਕਰਵਾਇਆ ਕਿ ਮਿਤੀ 15-11-2022 ਨੂੰ ਆਪਣੇ ਸੋਲਨ ਪਰ ਕੰਮ ਕਰ ਰਿਹਾ ਸੀ ਤਾਂ ਉਹ ਕੁਝ ਖਾਣ ਪੀਣ ਲਈ ਪਾਸ ਦੁਕਾਨ ਘਰ ਗਿਆ ਤਾਂ ਇਕ ਕਾਰ ਆ ਕੇ ਉਸਦੀ ਦੁਕਾਨ ਪਾਸ ਖੜ ਗਈ ਜਿਸ ਵਿਚ ਹਰਦੀਪ ਸਿੰਘ ਲਟਰ, ਮਨਿੰਦਰ ਸਿੰਘ, ਕੁਲਦੀਪ ਸਿੰਘ ਉਰਫ ਦੀਪਾ ਪੁਤਰਾਨ ਸਿੰਦਰਪਾਲ ਸਿੰਘ ਵਾਸੀਅਨ ਭਦੌੜ, ਗੁਰਪ੍ਰੀਤ ਸਿੰਘ ਉਰਫ ਪਾਰਸ ਪੁੱਤਰ ਪੋਪਲ, ਛਿੰਦਾ ਸਿੰਘ ਪੁੱਤਰ ਦਲੀਪ ਸਿੰਘ, ਅਸ਼ੋਕ ਸਿੰਘ ਪੁੱਤਰ ਧੰਨਾ ਸਿੰਘ ਵਾਸੀਅਨ ਭਦੌੜ ਅਤੇ ਸੇਵੀ ਵਾਸੀ ਸੰਧੂ ਕਲਾ ਆਏ ਜਿਹਨਾ ਨੇ ਮੁਦੱਈ ਨੂੰ ਘੇਰ ਲਿਆ ਅਤੇ ਕੁਟਮਾਰ ਕੀਤੀ। ਜਿਸਤੇ ਏਸ਼ੀਆਨ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।