ਬੀਬੀਐਨ ਨੈਟਵਰਕ ਪੰਜਾਬ, 17 ਨਵੰਬਰ ਬਰਨਾਲਾ
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀੰ ਚਲਾਏ ਜਾ ਰਹੇ 'ਵਨ ਸਟਾਪ ਸੈੰਟਰ' ਦੀਆਂ ਸੇਵਾਵਾਂ ਬਾਰੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਜਾਗਰੂਕ ਕਰਨ ਲਈ ਆਂਗਨਵਾੜੀ ਸੈਂਟਰ ਤਪਾ ਵਿਖੇ ਸੈੰਟਰ ਪ੍ਰਬੰਧਕ ਜਯੋਤੀ ਵੰਸ਼ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਦੱਸਿਆ ਗਿਆ ਕਿ ਘਰੇਲੂ ਹਿੰਸਾ ਤੋਂ ਪੀੜਤ ਮਹਿਲਾਵਾਂ ਦੀ ਮਦਦ ਲਈ ਹਰ ਜ਼ਿਲ੍ਹੇ ਵਿੱਚ ਸਖੀ ਵਨ ਸਟਾਪ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਨ੍ਹਾਂ ਸੈਂਟਰਾਂ ਰਾਹੀਂ ਕਾਨੂੰਨੀ ਸੇਵਾਵਾਂ, ਡਾਕਟਰੀ ਸਹਾਇਤਾ, ਮਨੋਵਿਗਿਆਨ ਕਾਊੰਸਲਿੰਗ, ਪੁਲਿਸ ਸਹਾਇਤਾ, ਅਸਥਾਈ ਰਿਹਾਇਸ਼ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਕਾਊੰਸਲਰ ਸੰਦੀਪ ਸ਼ਰਮਾ, ਆਈਟੀ ਸਟਾਫ ਨੀਲਮ ਰਾਣੀ, ਸੁਪਰਵਾਈਜ਼ਰ ਬਿੰਦਰ ਕੌਰ ਵੀ ਮੌਜੂਦ ਸਨ।
ADVERTISEMENT
ADVERTISEMENT
ADVERTISEMENT