ਬੀਬੀਐਨ ਨੈਟਵਰਕ ਪੰਜਾਬ, 17 ਨਵੰਬਰ ਬਰਨਾਲਾ, ਮਹਿਲ ਕਲਾਂ
ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਲਾਲਜੀਤ ਭੁੱਲਰ ਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਤੇ ਡਿਪਟੀ ਡਾਇਰੈਕਟਰ ਡੇਅਰ ਜਸਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਮਹਿਲ ਖੁਰਦ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਆਏ ਹੋਏ ਡੇਅਰੀ ਫਾਰਮਰਾਂ ਨੂੰ ਡਾ. ਸੁਖਚਰਨਜੀਤ ਸਿੰਘ ਡਿਪਟੀ ਡਾੲਰੈਕਟਰ (ਸੇਵਾ ਮੁਕਤ) ਵੱਲੋਂ ਪਸ਼ੂਆਂ ਦੀਆਂ ਬਿਮਾਰੀਆਂ ਤੇ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਡਿਪਟੀ ਡਾਇਰੈਕਟਰ ਡੇਅਰੀ ਸ. ਜਸਵਿੰਦਰ ਸਿੰਘ ਵੱਲੋਂ ਕੈਟਲ ਸ਼ੈੱਡਾਂ ਦੀ ਬਣਤਰ ਤੇ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਡੇਅਰੀ ਵਿਕਾਸ ਇੰਸਪੈਕਟਰ ਗੁਰਮੀਤ ਸਿੰਘ ਵੱਲੋਂ ਵਿਭਾਗੀ ਸਕੀਮਾਂ ਸਬੰਧੀ ਵਿਸਥਾਰਪੂਰਵਕ ਦੱਸਿਆ ਗਿਆ। ਮੱਛੀ ਪਾਲਣ ਅਫ਼ਸਰ ਸ. ਲਵਪ੍ਰੀਤ ਸਿੰਘ ਵੱਲੋਂ ਵਿਭਾਗੀ ਸਕੀਮਾਂ ਬਾਰੇ ਦੱਸਿਆ ਗਿਆ। ਝਲਮਨ ਸਿੰਘ ਅਤੇ ਪਾਲ ਸਿੰਘ ਵੱਲੋਂ ਕੈਂਪ ਲਗਾਉਣ ਵਿੱਚ ਸਹਿਯੋਗ ਦਿੱਤਾ ਗਿਆ। ਇਸ ਮੌਕੇ ਇੰਸਪੈਕਟਰ ਡੇਅਰੀ ਜਗਮਨ ਸਿੰਘ, ਸਰਪੰਚ ਬਲਦੀਪ ਸਿੰਘ, ਰੁਲਦੂ ਸਿੰਘ, ਹਰਜਿੰਦਰ ਸਿੰਘ, ਜਗਰਾਜ ਸਿੰਘ ਆਦਿ ਵੀ ਹਾਜ਼ਰ ਸਨ।