ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਉਰੋ, 18 ਨੰਵਬਰ
ਬਰਨਾਲਾ ਜ਼ਿਲੇ ਚ ਬੀਤੇ ਦਿਨੀਂ ਕੁੱਟਮਾਰ ਤੇ ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਸਥਾਨਕ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਨਾਂ ਵਿੱਚ ਥਾਣਾ ਧਨੌਲਾ ਥਾਣਾ ਮਹਿਲ ਕਲਾਂ ਅਤੇ ਥਾਣਾ ਠੁੱਲੀਵਾਲ ਸ਼ਾਮਲ ਹੈ। ਜਿਨ੍ਹਾਂ ਵਿੱਚ ਕੁੱਟਮਾਰ ਮਾਮਲੇ ਚ ਤਿੰਨ ਵੱਖ-ਵੱਖ ਮੁਕੱਦਮੇ ਦਰਜ਼ ਹੋਏ ਹਨ।
ਥਾਣਾ ਧਨੌਲਾ
ਚ ਮੁਦੱਈ ਕੁਲਵੰਤ ਸਿੰਘ ਪੁੱਤਰ ਦੀਪ ਚੰਦ ਨੇੜੇ ਦਾਣਾ ਮੰਡੀ ਧਨੌਲਾ ਨੇ ਬਿਆਨ ਕੀਤਾ ਕਿ ਉਹ ਘਰ ਨੂੰ ਜਿੰਦਰਾ ਲਗਾ ਗੇਟ ਤੇ ਆਇਆ ਸੀ ਤਾ ਉਕਤਾਨ ਦੋਸੀਆਂਨ 1. ਪੀਚੀ ਪੁੱਤਰ ਵਿਨੋਦ ਕੁਮਾਰ 2, ਅਰਸ ਪੁੱਤਰ ਸੁਖਦੇਵ ਸਿੰਘ 3. ਵਿਸ਼ਾਲ ਪੁੱਤਰ ਬਿੰਦਰ ਸਿੰਘ ਵਾਸੀਆਨ ਧਨੌਲਾ ਅਤੇ 3,4 ਨਾ ਮਾਲੂਮ ਵਿਅਕਤੀ ਨੇ ਮੈਨੂੰ ਘੇਰ ਕਿ ਮੇਰੀ ਲੋਹੇ ਦੀਆਂ ਪਾਇਪਾ ਅਤੇ ਸੋਟੀਆ ਨਾਲ ਕੁੱਟਮਾਰ ਕੀਤੀ ਮੇਰੇ ਰੋਲਾ ਪਾਉਣ ਤੇ ਉਕਤਾਨ ਵਿਅਕਤੀ ਆਪਣੇ ਹਥਿਆਰਾ ਸਮੇਤ ਮੋਕਾ ਤੋ ਧਮਕੀਆਂ ਦਿੰਦੇ ਹੋਏ ਚਲੇ ਗਏ ਮੈਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ
ਥਾਣਾ ਮਹਿਲ ਕਲਾਂ ਚ
ਮੁਦੱਈ ਰਮਨਦੀਪ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਚੰਨਣਵਾਲ ਦੇ ਭਰਾ ਤੇਜਿੰਦਰ ਸਿੰਘ ਗੋਗੀ ਨੂੰ ਉਸਦੇ ਮਾਮੇ ਦੇ ਲੜਕਿਆ ਦੋਸੀਆਨ ਹਰਪ੍ਰੀਤ ਸਿੰਘ ਪੁੱਤਰ ਜਗਦੇਵ ਸਿੰਘ 2. ਮਨਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀਆਂਨ ਬਿਲਾਸਪੁਰ ਜਿਲਾ ਮੋਗਾ 3. ਨਾ ਮਲੂਮ ਵਿਅਕਤੀ ਨੇ ਫੋਨ ਪਰ ਗਾਲੀ ਗਲੋਚ ਕੀਤੀ ਤੇ ਫਿਰ ਚੰਨਣਵਾਲ ਆ ਕਰ ਗੇਟ ਅੱਗੇ ਫਾਇਰ ਕੀਤੇ, ਧਮਕੀਆ ਦਿਤੀਆ ਤੇ ਸਕਾਰਪੀਓ ਕਾਰ ਨਾਲ ਗੇਟ ਤੋੜਨ ਦੀ ਕੋਸਿਸ ਕੀਤੀ। ਵਜਾ ਰੰਜਿਸ ਇਹ ਹੈ ਕਿ ਮੁਦੱਈ ਦੇ ਮਾਮਾ( ਦੋਸੀ ਹਰਪ੍ਰੀਤ ਦੇ ਪਿਤਾ) ਦੀ 22-10-22 ਮੌਤ ਹੋਣ ਕਰਕੇ ਹਰਪ੍ਰੀਤ ਸਿੰਘ ਨੇ ਮੌਤ ਸਬੰਧੀ ਫੇਸਬੁਕ ਤੇ ਪੋਸਟ ਪਾਈ। ਜੋ ਮੁਦੱਈ ਨੇ ਅਜਿਹਾ ਕਰਨ ਤੋਂ ਰੋਕਿਆ ਸੀ ।
ਥਾਣਾ ਠੁੱਲੀਵਾਲ
ਚ ਜਗਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਦੀਵਾਨਾ ਮੁੱਦਈ ਨੇ ਬਿਆਨ ਕੀਤਾ ਮਿਤੀ 16-11-2022 ਨੂੰ ਵਕਤ ਕਰੀਬ 1:30 ਪੀ.ਐੱਮ ਦਾ ਹੋਵੇਗਾ ਕਿ ਦੋਸ਼ੀਆਨ 1.ਜਗਸੀਰ ਸਿੰਘ ਪੁੱਤਰ ਗਿੰਦਰ ਸਿੰਘ 2.ਜਸ਼ਨਦੀਪ ਸਿੰਘ ਪੁੱਤਰ ਜਗਸੀਰ ਸਿੰਘ 3.ਸੁਖਪ੍ਰੀਤ ਕੌਰ ਪਤਨੀ ਜਗਸੀਰ ਸਿੰਘ ਵਾਸੀਆਨ ਦੀਵਾਨਾ ਨੇ ਹਮਮਸ਼ਵਰਾ ਹੋ ਕੇ ਮੁਦਈ ਤੇ ਉਸਦੇ ਭਰਾ ਤੇ ਉਸਦੇ ਪਿਤਾ ਦੀ ਕੁੱਟਮਾਰ ਕਰਕੇ ਸੱਟਾ ਮਾਰੀਆ ਜਿਸਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਵਜਾ ਰੰਜਸ਼ ਇਹ ਹੈ ਕਿ ਦੇਸ਼ੀ ਮੁਦਈ ਦੇ ਘਰ ਅੱਗੇ ਪਈ ਜਗਾ ਪਰ ਧੱਕੇ ਨਾਲ ਕਬਜਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
—-ਕਰਾਸ ਕੇਸ—-
ਸੁਖਪ੍ਰੀਤ ਕੌਰ ਪਤਨੀ ਜਗਸੀਰ ਸਿੰਘ ਵਾਸੀ ਦੀਵਾਨਾ ਦੇ ਬਿਆਨਾ ਪਰ ਦੋਸੀਆਨ 1.ਜਗਪਾਲ ਸਿੰਘ 2.ਜਸ਼ਨਪ੍ਰੀਤ ਸਿੰਘ ਪੁੱਤਰਾਨ ਅਮਰਜੀਤ ਸਿੰਘ ਤੇ ਅਮਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀਆਨ ਦੀਵਾਨਾ ਪਰ ਵਕੂਆ ਇੱਕ ਹੋਣ ਕਰਕੇ ਅਤੇ ਵਜਾ ਰੰਜਸ਼ ਇੱਕ ਹੋਣ ਕਰਕੇ ਕਰਾਸ ਕੇਸ ਸਬੰਧੀ ਬਿਆਨ ਦਾ ਇੰਦਰਾਜ ਕੀਤਾ ਗਿਆ।