ਬੀਬੀਐਨ ਨੈਟਵਰਕ ਪੰਜਾਬ,ਚੰਡੀਗੜ੍ਹ ਬਿਊਰੋਂ,18 ਨਵੰਬਰ
ਬੀਤੇ ਦਿਨੀਂ ਦਿੱਲੀ ਚ ਸ਼ਰਧਾ ਦੇ ਕਤਲ ਕਾਂਡ ਬਾਰੇ ਸੁਣਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਿਸਦੀ ਜਾਂਚ ਚ ਦਿੱਲੀ ਪੁਲਿਸ ਨੇ ਕਤਲ ਕਾਂਡ ਦੇ ਖੁਲਾਸੇ ਲਈ ਸ਼ਰਧਾ ਤੇ ਆਫਤਾਬ ਦੇ ਦੋਸਤਾਂ ਤੋਂ ਪੁੱਛ—ਗਿੱਛ ਕੀਤੀ। ਪਰ ਇਸ ਦਾ ਕੋਈ ਪੱਕਾ ਸਬੂਤ ਜਾਂ ਕੋਈ ਕਾਰਣ ਸਾਹਮਣੇ ਨਹੀਂ ਆਇਆ।ਇਸ ਸੂਚਨਾ ਰਾਹੀਂ ਇਹ ਜਾਣਕਾਰੀ ਸਾਹਮਣੇ ਆਇਆ ਹੈ ਕਿ ਦਿੱਲੀ ਦੇ ਮਹਿਰੌਲੀ ਚ ਮੁੰਬਈ ਦੀ 26 ਸਾਲਾ ਸ਼ਰਧਾ ਵਾਕਰ ਮਰਡਰ ਮਾਮਲੇ ਚ ਆਏ ਦਿਨ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਹੁਣ ਖਬਰਾਂ ਆ ਰਹੀਆਂ ਹਨ ਕਿ ਦਿੱਲੀ ਪੁਲਸ ਨੂੰ 28 ਸਾਲਾ ਆਫਤਾਬ ਅਮੀਨ ਪੂਨਾਵਾਲਾ ਤੇ ਸਾਈਕੋ ਕਿਲਰ ਹੋਣ ਦਾ ਸ਼ੱਕ ਹੈ। ਸੂਤਰਾਂ ਦੀ ਮੰਨੀਏ ਤਾਂ ਦਿੱਲੀ ਪੁਲਿਸ ਇਸ ਖਦਸ਼ੇ ਦੇ ਆਧਾਰ ਤੇ ਸ਼ਰਧਾ ਵਾਕਰ ਕਤਲ ਕੇਸ ਦੀ ਨਵੇਂ ਸਿਰੇ ਤੋਂ ਜਾਂਚ ਕਰ ਸਕਦੀ ਹੈ। ਫਿਲਹਾਲ ਮਹਿਰੌਲੀ ਦੇ ਜੰਗਲ ਚ ਸ਼ਰਧਾ ਦੀ ਲਾਸ਼ ਦੇ ਟੁਕੜਿਆਂ ਦੀ ਭਾਲ ਜਾਰੀ ਹੈ। ਦਿੱਲੀ ਪੁਲਿਸ ਅਜੇ ਤਕ ਸ਼ਰਧਾ ਦਾ ਸਿਰ ਬਰਾਮਦ ਨਹੀਂ ਕਰ ਸਕੀ ਹੈ। ਪੁਲਿਸ ਨੂੰ ਸ਼ਰਧਾ ਦਾ ਫ਼ੋਨ ਵੀ ਨਹੀਂ ਮਿਲਿਆ ਹੈ। ਦੂਜੇ ਸੂਬਿਆਂ ਵਿੱਚ ਸਬੂਤਾਂ ਦੀ ਭਾਲ ਕੀਤੀ ਜਾਵੇਗੀ। ਵੀਰਵਾਰ ਨੂੰ ਦਿੱਲੀ ਦੀ ਅਦਾਲਤ ਨੇ ਆਫਤਾਬ ਦਾ ਰਿਮਾਂਡ ਪੰਜ ਦਿਨਾਂ ਲਈ ਵਧਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਬੂਤਾਂ ਦੀ ਭਾਲ ਚ ਦਿੱਲੀ ਪੁਲਿਸ ਆਫਤਾਬ ਨਾਲ ਦੂਜੇ ਸੂਬਿਆਂ ਚ ਜਾਵੇਗੀ। ਦਿੱਲੀ ਪੁਲਿਸ ਨੂੰ ਸ਼ੱਕ ਹੈ ਕਿ ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਚ ਸ਼ਰਧਾ ਦੇ ਕਤਲ ਮਾਮਲੇ ਚ ਅਹਿਮ ਸੁਰਾਗ ਮਿਲ ਸਕਦੇ ਹਨ। ਕਿਉਂਕਿ 18 ਮਈ ਨੂੰ ਸ਼ਰਧਾ ਦਾ ਕਤਲ ਕਰਨ ਤੋਂ ਪਹਿਲਾਂ ਅਤੇ ਫਿਰ ਲਾਸ਼ ਦੇ 35 ਟੁਕੜੇ ਕਰਨ ਤੋਂ ਪਹਿਲਾਂ ਦੋਵੇਂ ਇਨ੍ਹਾਂ ਸੂਬਿਆਂ ਚ ਇਕੱਠੇ ਸੈਰ ਕਰਨ ਗਏ ਸਨ।