ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਉਰੋ, 18 ਨੰਵਬਰ
ਸਾਬਕਾ ਸੈਨਿਕ ਯੂਨੀਅਨ ਬਰਨਾਲਾ ਵੱਲੋਂ ਪਿੰਡ ਝਲੂਰ ਵਿਖੇ ਜ਼ਿਲ੍ਹਾ ਪ੍ਰਧਾਨ ਸੰਪੂਰਨ ਸਿੰਘ ਚੂੰਘਾਂ ਦੀ ਅਗਵਾਈ ਵਿਚ ਸਾਬਕਾ ਸੈਨਿਕਾਂ ਦੇ ਆਨ ਲਾਈਨ ਲਾਈਫ ਸਰਟੀਫਿਕੇਟ ਸਪੱਰਸ ਵਿੱਚ ਭਰਨ ਦਾ ਤੀਸਰਾ ਫਰੀ ਕੈਂਪ ਗੁਰਦੁਆਰਾ ਗੁਲਾਬਸਰ ਸਾਹਿਬ ਪਿੰਡ ਜਲੂਰ ਵਿਖੇ ਲਗਾਇਆ ਗਿਆ ਜਿਸ ਵਿੱਚ ਬਲਾਕ ਬਰਨਾਲਾ ਦੇ ਪਿੰਡਾਂ ਵਿੱਚੋਂ ਸਾਬਕਾ ਸੈਨਿਕਾਂ ਬਾਜਵਾ ਅਤੇ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ, ਕੈਂਪ ਵਿੱਚ 130 ਸਾਬਕਾ ਸੈਨਿਕਾਂ ਦੇ ਸਰਟੀਫਿਕੇਟ ਆਨਲਾਈਨ ਭਰੇ ਗਏ ਜ਼ਿਲ੍ਹਾ ਪ੍ਰਧਾਨ ਸੰਪੂਰਨ ਸਿੰਘ ਚੂੰਘਾਂ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਬਲਾਕ ਪ੍ਰਧਾਨ ਮਹਿਲ ਕਲਾਂ ਸੂਬੇਦਾਰ ਚਮਕੌਰ ਸਿੰਘ ਮੱਲ੍ਹੀਆਂ ਬਲਾਕ ਪ੍ਰਧਾਨ ਸਹਿਣਾ ਨੇ ਸਾਬਕਾ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਲਾਈਫ ਸਰਟੀਫਿਕੇਟ ਭਰਨ ਦੀ ਯੋਗ ਸਾਬਕਾ ਫੌਜੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਤਾਂ ਕਿ ਆਪਣੇ ਆਪਣੇ ਪਿੰਡ ਵਿੱਚ ਹੀ ਕੰਮ ਹੋ ਸਕੇ ਉਹਨਾਂ ਅੱਗੇ ਕਿਹਾ ਕਿ ਸਾਨੂੰ ਦੇਸ਼ ਦੀ ਰਾਖੀ ਕਰਦੇ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮਨਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀਆਂ ਯਾਦਗਾਰਾਂ ਬਣਾਉਣੀਆਂ ਚਾਹੀਦੀਆਂ ਹਨ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸ਼ਹੀਦ ਪਰਿਵਾਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ ਉਹਨਾਂ ਸਾਬਕਾ ਸੈਨਿਕਾਂ ਨੂੰ ਸੀ ਐਸ ਡੀ ਕੰਟੀਨ ਈ ਸੀ ਐਸ ਐਸ ਅਤੇ ਪ੍ਰਸ਼ਾਸਨ ਵੱਲੋਂ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਉਨ੍ਹਾਂ ਸਾਰੇ ਸਾਬਕਾ ਸੈਨਿਕਾਂ ਨੂੰ ਯੂਨੀਅਨ ਨਾਲ ਜੁੜਨ ਦੀ ਅਪੀਲ ਕੀਤੀ ਤਾਂ ਕਿ ਇੱਕਜੁੱਟ ਹੋ ਕੇ ਸਾਬਕਾ ਸੈਨਿਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾ ਸਕੇ ਇਸ ਕੈਂਪ ਵਿੱਚ ਜ਼ਿਲ੍ਹਾ ਜਰਨਲ ਸਕੱਤਰ ਅਮਰਜੀਤ ਸਿੰਘ ਤਲਵੰਡੀ, ਸੂਬੇਦਾਰ ਚਰਨਜੀਤ ਸਿੰਘ ਬਖ਼ਤਗੜ੍ਹ ਸੁਖਵਿੰਦਰ ਸਿੰਘ ਬਰਨਾਲਾ ਅਤੇ ਗੁਰਚਰਨ ਸਿੰਘ ਕਲਾਲ ਮਾਜਰਾ ਨੇ ਕੰਪਿਊਟਰ ਅਪਰੇਟਰ ਦੀ ਡਿਊਟੀ ਨਿਭਾਈ, ਗੁਰੂਦਵਾਰਾ ਗੁਲਾਬਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਵੱਲੋਂ ਕੈਂਪ ਨੂੰ ਬਹੁਤ ਭਰਵਾਂ ਸਹਿਯੋਗ ਦਿੱਤਾ ਇਸ ਮੌਕੇ ਕੈਪਟਨ ਹਜੂਰਾ ਸਿੰਘ ਬਲਦੇਵ ਸਿੰਘ ਬਿਟੂ ਜਲੂਰ ਡਾ ਕੁਲਵੰਤ ਸਿੰਘ ਚੂੰਘਾਂ ਹਰਨੇਕ ਸਿੰਘ ਚੂੰਘਾਂਸੂਬੇਦਾਰ ਜੀਵਨ ਸਿੰਘ ਸੂਬੇਦਾਰ ਗੁਰਮੇਲ ਸਿੰਘ ਜਲੂਰ ਸੂਬੇਦਾਰ ਬਲਵਿੰਦਰ ਸਿੰਘ ਸਹਿਣਾ ਹੌਲਦਾਰ ਜਗਰਾਜ ਸਿੰਘ ਜਲੂਰ ਹੌਲਦਾਰ ਹਰਨੇਕ ਸਿੰਘ ਹੌਲਦਾਰ ਬਲਬੀਰ ਸਿੰਘ ਤਰਸੇਮ ਸਿੰਘ ਨਾਜਰ ਸਿੰਘ ਗੁਰਮ ਮੇਵਾ ਸਿੰਘ ਸੇਖਾ ਗੁਰਤੇਜ ਸਿੰਘ ਸੇਖਾ ਸੂਬੇਦਾਰ ਮੇਜਰ ਸਿੰਘ ਸੇਖਾ ਉਜਾਗਰ ਸਿੰਘ ਨੰਗਲ ਰਣਬੀਰ ਸਿੰਘ ਨੰਗਲ ਮੇਘ ਸਿੰਘ ਚੀਮਾ ਜਰਨੈਲ ਸਿੰਘ ਗੁਰਮ ਰਾਜਵਿੰਦਰ ਕੌਰ ਲਾਭ ਕੌਰ ਸੁਰਜੀਤ ਕੌਰ ਗੁਰਮੀਤ ਕੌਰ ਅਮਰਜੀਤ ਕੌਰ ਹਰਬੰਸ ਕੌਰ ਨਸੀਬ ਕੌਰ ਤੋਂ ਇਲਾਵਾ ਲਾਵਾ ਵੱਡੀ ਗਿਣਤੀ ਵਿੱਚ ਸਾਬਕਾ ਫੌਜੀ ਹਾਜਰ ਸਨ