ਲੈਕਚਰਾਰਾਂ ਦੀਆਂ ਅਸਾਮੀਆਂ ਅਤੇ ਪ੍ਰਿੰਸੀਪਲ ਭਰਤੀ ਲਈ ਉਮਰ ਹੱਦ ਵਧਾਉਣ ਸਮੇਤ ਅਤੇ ਗੰਨੇ ਦੇ ਨੋਟੀਫਿਕੇਸ਼ਨ ਹੋ ਸਕਦੇ ਹਨ ਇਸ ਵਿੱਚ ਫੈਸਲੇ
ਬੀਬੀਐਨ ਨੈਟਵਰਕ ਪੰਜਾਬ,ਚੰਡੀਗੜ੍ਹ ਬਿਊਰੋਂ,18 ਨਵੰਬਰ
ਪੰਜਾਬ ਰਾਜ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਪੰਜਾਬ ਚ ਕਾਫ਼ੀ ਹੱਦ ਤੱਕ ਸੁਧਾਰ ਹੋਇਆ ਹੈ। ਪਹਿਲਾ ਤਾਂ ਮਾਨ ਸਰਕਾਰ ਨੇ ਪੰਜਾਬ ਚ ਵੱਧ ਰਹੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੂੰ ਖ਼ਤਮ ਕਰਨ ਲਈ ਬੜੇ ਸਖ਼ਤ ਕਦਮ ਚੁੱਕੇ ਹਨ ਅਤੇ ਅਜੇ ਤੱਕ ਜਾਰੀ ਹਨ। ਫਿਰ ਉਹਨਾਂ ਨੇ ਪੰਜਾਬ ਚ ਨਸ਼ਾ ਤਸ਼ਕਰੀ ਅਤੇ ਗੈਂਗਸਟਰਵਾਦ ਆਦਿ ਨਾਲ ਨਿੱਜਠਣ ਲਈ ਪੁਲਿਸ ਦੀ ਸਹਾਇਤਾ ਨਾਲ ਇਸ ਕੰਮ ਨੂੰ ਕੀਤਾ ਜਾ ਰਿਹਾ ਹੈ। ਕੁੱਝ ਲੋਕਾਂ ਦੀਆਂ ਅਜੇ ਵੀ ਨਵੀਂ ਸਰਕਾਰ ਤੋਂ ਨਵੀਆਂ ਉਮੀਦਾਂ ਹੁੰਦੀਆਂ ਹਨ,ਜਿਸ ਵਿੱਚ ਉਹ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖਦੇ ਹਨ।ਇਸ ਕਰਕੇ ਲੋਕ ਸੜਕਾਂ ਤੇ ਧਰਨਾ ਲਾ ਕੇ ਬੈਠ ਜਾਂਦੇ ਹਨ। ਜਿਸ ਨਾਲ ਆਮ ਲੋਕਾਂ ਦੀ ਜਿੰਦਗੀ ਤੇ ਪ੍ਰਭਾਵ ਵੀ ਪੈਂਦਾ ਹੈ।ਬੀਤੇ ਦਿਨੀਂ ਪੰਜਾਬ ਚ ਕਈ ਥਾਵਾਂ ਤੇ ਲੋਕ ਆਪਣੀਆਂ ਮੰਗਾਂ ਪੂਰੀਆਂ ਨਾਂ ਹੌਣ ਕਾਰਣ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹਨ।ਇਸ ਕਰਕੇ ਪੰਜਾਬ ਚ ਇਸ ਤਰ੍ਹਾਂ ਮੰਗਾਂ ਅਤੇ ਧਰਨਾ ਰੋਸ਼ ਪ੍ਰਦਰਸ਼ਨ ਕਰਕੇ ਪੰਜਾਬ ਕੈਬਨਿਟ ਬੈਠਕ ਨੇ ਕੁੱਝ ਫੈਸਲੇ ਲਏ ਹਨ।
ਚੰਡੀਗੜ੍ਹ ਚ ਹੋ ਰਹੀ ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਭਗਵੰਤਮਾਨ ਨੇ ਫ਼ੈਸਲਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਇਸ ਵਿੱਚ ਕੈਬਨਿਟ ਨੇ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ।ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੂਰੀ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ। ਪੰਜਾਬ ਸੂਬੇ ਵਿੱਚ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਪ੍ਰਦਾਨ ਕਰਨਾ ਆਮ ਆਦਮੀ ਪਾਰਟੀ ਦਾ ਪਹਿਲਾ ਟੀਚਾ ਹੈ। ਙਝ ਭਗਵੰਤ ਮਾਨ ਨੇ ਇਸ ਦੌਰਾਨ ਕਿਸਾਨ ਜਥੇਬੰਦੀਆਂ ਨੂੰ ਧਰਨੇ ਨਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਚ ਗੱਲ ਗੱਲ ਤੇ ਧਰਨੇ ਦੇਣ ਦਾ ਰਿਵਾਜ ਬਣ ਗਿਆ ਹੈ। ਜਿਸ ਕਰਕੇ ਇਹਨਾਂ ਧਰਨਿਆਂ ਕਾਰਨ ਆਮ ਲੋਕਾਂ ਨੂੰ ਅਨੈਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਅਜਿਹਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੁਝ ਜਥੇਬੰਦੀਆਂ ਸਿਰਫ਼ ਹਾਜ਼ਰੀ ਲਵਾਉਣ ਲਈ ਧਰਨੇ ਦਿੰਦੀਆਂ ਹਨ ਜੋ ਕਿ ਸਰਾਸਰ ਗ਼ਲਤ ਹੈ।ਪੰਜਾਬ ਦੇ ਕੈਬਨਿਟ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗੰਨੇ ਦੇ 380 ਰੁਪਏ ਪ੍ਰਤੀ ਕੁਇੰਟਲ MSP ਦਾ ਨੋਟੀਫਿਕੇਸ਼ਨ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ। 305 ਰੁਪਏ ਰੁਪਏ ਕੇਂਦਰ ਸਰਕਾਰ ਦੇਵੇਗੀ ਤੇ 50 ਰੁਪਏ ਪੰਜਾਬਸਰਕਾਰ ਤੇ 25 ਰੁਪਏ ਸ਼ੂਗਰ ਮਿਲ।ਇਹ ਗੰਨਾ ਮਿੱਲਾਂ 20 ਨਵੰਬਰ ਤੋਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਮਿੱਲਾਂ ਨੂੰ 5 ਨਵੰਬਰ ਤਕ ਮਿੱਲਾਂ ਸ਼ੁਰੂ ਕਰਨ ਸਬੰਧੀ ਕਿਹਾ ਗਿਆ ਸੀ ਪਰ ਉਨ੍ਹਾਂ ਕਿਹਾ ਕਿ ਤਿਆਰੀ ਲਈ ਸਮਾਂ ਸੀ। ਤਿੰਨ ਮਿੱਲਾਂ ਨਾਲ ਸਰਕਾਰ ਦੀ ਗੱਲ ਹੋ ਗਈ ਹੈ ਤੇ ਕਿਸਾਨਾਂ ਨੂੰ PAYMENT 14 ਦਿਨਾਂ ਦੇ ਅੰਦਰ ਅਦਾਇਗੀ ਕਰਨ ਦੇ ਹੁਕਮ ਦਿੱਤੇ ਗਏ ਹਨ।ਇਸ ਗੰਨੇ ਦੀ ਫ਼ਸਲ ਦੇ ਭਾਅ 380 ਰੁ. ਪ੍ਰਤੀ ਕੁਇੰਟਲ ਦੇ ਨੋਟੀਫਿਕੇਸ਼ਨ ਨੂੰ ਕੈਬਨਿਟ ਵੱਲੋਂ ਮਨਜ਼ੂਰੀ, ਦੇਸ਼ ਦੇ ਸਾਰੇ ਸੂਬਿਆਂ ਤੋਂ ਗੰਨੇ ਦਾ ਮੁੱਲ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਇਹਨਾਂ ਗੰਨਾ ਮਿੱਲਾਂ ਨੂੰ ਕਿਸਾਨਾਂ ਦੀ ਸ਼ਂਢਝਥਟੳ 14 ਦਿਨਾਂ ਅੰਦਰ ਦੇਣ ਦਾ ਨਿਰਦੇਸ਼
--CM @BhagwantMann pic.twitter.com/ncK68e3YN9
— AAP Punjab (@AAPPunjab) November 18, 2022
ਇਸ ਤੋਂ ਇਲਾਵਾ 645 ਕਾਲਜ ਲੈਕਚਰਾਰ ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ। ਬਾਕਾਇਦਾ ਟੈਸਟ ਲੈ ਕੇ ਨੌਕਰੀ ਤੇ ਰੱਖੇ ਜਾਣਗੇ। 16 ਸਰਕਾਰੀ ਕਾਲਜਾਂ ਚ ਪ੍ਰਿੰਸੀਪਲਾਂ ਦੀ ਨਿਯਕਤੀ ਹੋਵੇਗੀ। ਜਿਨ੍ਹਾਂ ਦੀ ਯੋਗ ਉਮਰ ਪਹਿਲਾਂ 45 ਸਾਲ ਦੀ, ਉਹ ਵਧਾ ਕੇ 53 ਸਾਲ ਕਰ ਦਿੱਤੀ ਗਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਜਿੰਨੀਆਂ ਵੀ ਲੈਕਚਰਾਰਾਂ ਦੀਆਂ 645 ਖ਼ਾਲੀ ਪਈਆਂ ਹਨ,ਉਹਨਾਂ ਅਸਾਮੀਆਂ ਨੂੰ ਜ਼ਲਦੀ ਹੀ ਭਰਿਆ ਜਾਵੇਗਾ।ਪੰਜਾਬ ਚ ਵੀ 16 ਸਰਕਾਰੀ ਕਾਲਜਾਂ ਹਨ ,ਉਹਨਾਂ ਚ ਸਾਰਿਆਂ ਚ ਪ੍ਰਿੰਸੀਪਲ ਰੱਖੇ ਜਾਣਗੇ।ਪ੍ਰਿਸੀਪਲਾਂ ਦੀ AGE LIMIT ਨੂੰ 43 ਸਾਲ ਤੋਂ ਕੀਤਾ ਗਿਆ 53 ਸਾਲ
–CM @BhagwantMannic.twitter.com/WIgSUQKRaY
— AAP Punjab (@AAPPunjab) November 18, 2022
ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 24 ਕਰੋੜ 83 ਲੱਖ ਰੁਪਏ ਸਿੱਧੇ ਖਾਤਿਆਂ ਚ ਭੇਜੇ ਗਏ ਹਨ। ਇਸ ਵਾਰ ਝੋਨੇ ਦੌਰਾਨ ਬਿਜਲੀ ਦੀ ਇਕ ਵੀ ਸ਼ਿਕਾਇਤ ਨਹੀਂ ਆਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਇਹ ਦਾਅਵਾ ਕੀਤਾ ਕਿ ਇਸ ਵਾਰ ਇੰਨੀ ਬਿਜਲੀ ਮਿਲੀ ਕਿ ਕਿਸਾਨਾਂ ਨੂੰ ਮੋਟਰ ਬੰਦ ਕਰ ਕੇ ਝੋਨਾ ਲਾਉਣਾ ਪਿਆ।ਭਗਵੰਤ ਮਾਨ ਨੇ ਗਊਸ਼ਾਲਾਵਾਂ ਲਈ ਵੀ ਵੱਡਾ ਐਲਾਨ ਕੀਤਾ । ਉਨ੍ਹਾਂ ਕਿਹਾ ਕਿ ਰਜਿਸਟਰਡ ਗਊਸ਼ਾਲਾਵਾਂ ਦੇ ਅਕਤੂਬਰ ਤਕ ਦੇ ਬਿਜਲੀ ਬਿੱਲ ਮਾਫ਼ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ PSPCL ਨੂੰ ਸਾਰਾ ਬਕਾਇਆ ਦੇਵੇਗੀ। ਇਸ ਤੋਂ ਇਲਾਵਾ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਮਿਲ ਕੇ ਅਵਾਰਾ ਪਸ਼ੂਆਂ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ।ਮੁੱਖ ਮੰਤਰੀ ਜੀ ਨੇ ਕਿਹਾ ਕਿ ਕਾਫ਼ੀ ਫੈਸਲਿਆ ਤੇ ਕੈਬਨਿਟ ਦੀ ਮੋਹਰ ਲੱਗ ਸਕਦੀ ਹੈ।