ਬੀਬੀਐਨ ਨੈਟਵਰਕ ਪੰਜਾਬ,ਲੁਧਿਆਣਾ ਬਿਊਰੋਂ,18 ਨਵੰਬਰ
ਅੱਜ ਕੱਲ੍ਹ ਲੁੱਟ ਖੋਹ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਹਨਾਂ ਮਾਮਲਿਆਂ ਨੂੰ ਅੰਜ਼ਾਮ ਦੇਣ ਵਾਲੇ ਮਜ਼ਬੂਰੀ ਦੇ ਮਾਰੇ,ਨਸ਼ੇ ਕਰਨ ਵਾਲੇ,ਚੋਰ,ਜਾਂ ਫਿਰ ਲਾਲਚ ਦੇ ਮਾਰੇ ਲੋਕ ਹੀ ਅਜਿਹਾ ਕੰਮ ਕਰਦੇ ਹਨ। ਇਹ ਆਪਣੀਆਂ ਲੋੜਂਾ ਦੀ ਪੂਰਤੀ ਅਤੇ ਨਸ਼ੇ ਦੀ ਘਾਟ ਪੂਰੀ ਕਰਨ ਲਈ ਚੋਰੀ ਅਤੇ ਲੁੱਟ—ਖੋਹਾਂ ਕਰਦੇ ਹਨ। ਇਸ ਤਰ੍ਹਾਂ ਦੀ ਹੀ ਘਟਨਾ ਸਾਹਮਣੇ ਆਈ ਹੈ ਜਿਸ ਚ ਚੰਡੀਗੜ੍ਹ ਰੋਡ ਤੇ ਕੋਹਾੜਾ ਚ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਲੁਟੇਰਿਆਂ
ਨੇਏਟੀਐਮ ਤੇ ਵੀ ਫਾਇਰ ਕੀਤੇ।
ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਦੀ ਸ਼ਿਕਾਇਤ ’ਤੇ
ਪੁਲਿਸ ਨੇ ਦੋਸੀਆੰ ਜਮਾਲਪੁਰ ਵਾਸੀ ਉਦੈਵੀਰ
ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਬੈਂਕ ਦੇ ਮੈਨੇਜਰ ਗੁਰਵਿੰਦਰ ਸਿੰਘ ਨੇ ਦੱਸਿਆ ਸੀ ਕਿ 6 ਨਵੰਬਰ ਨੂੰ ਉਨ੍ਹਾਂ ਦੇ ਬੈਂਕ ਦੇ ਇਕ ਮੁਲਾਜ਼ਮ ਦਾ ਫੋਨ ਆਇਆ ਕਿ ਏਟੀਐਮ ਮਸ਼ੀਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਦੋਂ ਉਹ ਬੈਂਕ ਪਹੁੰਚਿਆ ਤਾਂ ਦੇਖਿਆ ਕਿ ਏਟੀਐਮ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਤੇ ਪਤਾ ਲੱਗਾ ਕਿ ਕਾਲੇ ਕੱਪੜੇ ਨਾਲ ਮੂੰਹ ਢੱਕੀ ਦੋ ਨੌਜਵਾਨ ਆਪਣੇ ਨਾਲ ਲੋਹੇ ਦੀਆਂ ਰਾਡਾਂ ਲੈ ਕੇ ਆਏ ਸਨ।ਉਹਨਾਂ ਲੁਟੇਰਿਆਂ ਨੇ ਮਸ਼ੀਨ ਨੂੰ ਡੰਡੇ ਨਾਲ ਭੰਨਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਦੋਂ ਉਹ ਇਸ ਨੂੰ ਪੁੱਟ ਨਹੀਂ ਸਕੇ ਤਾਂ ਜਾਂਦੇ ਸਮੇਂ ਮਸ਼ੀਨ ਦੇ ਏਟੀਐਮ ਤੇ ਗੋਲ਼ੀ ਚਲਾ ਕੇ ਇਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ।ਸੜਕ ’ਤੇ ਆਵਾਜਾਈ ਜ਼ਿਆਦਾ ਹੋਣ ਕਾਰਨ ਉਹ ਉਥੋਂ ਭੱਜ ਗਿਆ ਤੇ ਏਟੀਐਮ ਲੁੱਟ ਤੋਂ ਬਚਾਅ ਹੋ ਗਿਆ। ਪੁਲਿਸ ਨੇ ਉਸ ਦੀ ਸ਼ਿਕਾਇਤ ਤੇ ਥਾਣਾ ਫੋਕਲ ਪੁਆਇੰਟ ਚ ਅਪਰਾਧਕ ਮਾਮਲਾ ਦਰਜ ਕੀਤਾ ਹੈ। ਅਜੇ ਤਾਂ ਇਸ ਮਾਮਲੇ ਚ ਅਗਲੇਰੀ ਕਾਰਵਾਈ ਜਾਰੀ ਹੈ।