ਬੀਬੀਐਨ ਨੈਟਵਰਕ ਪੰਜਾਬ,ਪਟਿਆਲਾ ਬਿਊਰੋਂ,18 ਨਵੰਬਰ
ਪੰਜਾਬ ਨਸ਼ਾ ਅਤੇ ਸਮਗਲਿੰਗੀ ਇੱਕ ਸ਼ਰਾਪ ਬਣਦਾ ਜਾ ਰਿਹਾ ਹੈ। ਪੰਜਾਬ ਚ ਮੁੱਖ ਮੰਤਰ ਭਗਵੰਤ ਸਿੰਘ ਮਾਨ ਜੀ ਨੇ ਨਸ਼ੇ ਅਤੇ ਨਸ਼ਾ ਤਸ਼ਕਰਾਂ ਤੇ ਕਾਬੂ ਪਾਉਣ ਲਈ ਨਸ਼ੇ ਤਹਿਤ ਇੱਕ ਨਵੀਂ ਮੁਹਿੰਮ ਜਾਰੀ ਕੀਤੀ ਹੈ। ਜਿਸ ਰਾਹੀਂ ਇਹਨਾਂ ਨਸ਼ਾ ਤਸ਼ਕਰਾਂ ਨੂੰ ਠੱਲ੍ਹ ਪਾਈ ਜਾ ਰਹੀ ਹੈ। ਹੁਣ ਪੰਜਾਬ ਸਰਕਾਰ ਇੱਕ ਹੋਰ ਨਵੀਂ ਮੁਹਿੰਮ ਤਿਆਰ ਕੀਤੀ ਹੈ,ਜਿਸਦਾ ਨਾਂ ਸਰਚ ਅਪ੍ਰੇਸ਼ਨ ਰੱਖਿਆ ਗਿਆ ਹੈ।ਹੁਣ ਇਹ ਘਟਨਾ ਪਟਿਆਲਾ ਦੇ ਨੇੜੇ ਦੀ ਹੈ। ਇਹ ਘਟਨਾ ਥਾਣਾ ਸਦਰ ਨਾਭਾ ਦੇ ਇੰਚਾਰਜ ਪ੍ਰਿਯਾਂਸ਼ੂ ਸਿੰਘ ਦੀ ਅਗਵਾਈ ਹੇਠ ਚੌਕੀ ਰੋਹਟੀ ਪੁਲ ਦੀ ਪੁਲਿਸ ਪਾਰਟੀ ਨੇ ਭੁੱਕੀ ਚੂਰਾ ਪੋਸਤ ਸਮੇਤ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਇਸ ਮਿਲੀਂ ਜਾਣਕਾਰੀ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਚੌਕੀ ਰੋਹਟੀ ਪੁਲ ਦੇ ਇੰਚਾਰਜ ਅਮਰੀਕ ਸਿੰਘ ਨੇ ਮੁਖਬਰੀ ਦੇ ਆਧਾਰ ਤੇ ਟੀਮ ਸਮੇਤ ਮੁਲਜ਼ਮ ਨੂੰ ਉਸਦੇ ਘਰੋਂ ਹੀ ਗਿ੍ਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਇੰਚਾਰਜ ਮੈਡਮ ਪ੍ਰਿਯਾਂਸ਼ੂੰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਬਲਵਿੰਦਰ ਸਿੰਘ ਉਰਫ ਬੱਬੂ ਪੁੱਤਰ ਗੁਰਨਾਮ ਸਿੰਘ ਵਾਸੀ ਮੰਡੌਰ ਵਜੋਂ ਹੋਈ ਹੈ। ਇਸ ਸੰਬੰਧੀ ਥਾਣਾ ਸਦਰ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।