ਬੀਬੀਐਨ ਨੈਟਵਰਕ ਪੰਜਾਬ,ਤਰਨਤਾਰਨ ਬਿਊਰੋਂ,18 ਨਵੰਬਰ
ਦੁਨੀਆਂ ਦੇ ਹਰ ਕੋਨੇ ਚ ਚੋਰੀ ਅਤੇ ਲੁੱਟ—ਖੋਹ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਇਹ ਚੋਰੀਆਂ ਪਹਿਲਾਂ ਤਾਂ ਘਰਾਂ ,ਬਜ਼ਾਰਾਂ ਅਤੇ ਆਸ—ਪਾਸ ਦੇ ਇਲਾਕਿਆ ਚ ਹੁੰਦੀਆਂ ਸੀ। ਇਹਨਾਂ ਚ ਚੀਜ਼ਾਂ ,ਰੁਪਏ ਅਤੇ ਸੋਨੇ—ਚਾਂਦੀ ਦੇ ਗਹਿਣਿਆ ਦੀ ਚੋਰੀ ਹੁੰਦੀ ਸੀ,ਪਰ ਅੱਜ ਕੱਲ੍ਹ ਲੋਕਾਂ ਨੇ ਬੇਜ਼ੁਬਾਨ ਜਾਨਵਾਰਾਂ ਦੀ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹਨਾਂ ਘਟਨਾਵਾਂ ਨੂੰ ਅੰਜ਼ਾਮ ਚੇਰਾਂ ਅਤੇ ਨਸ਼ੇੜੀ ਗਰੁੱਪਾਂ ਵੱਲੋਂ ਦਿੱਤਾ ਜਾਂਦਾ ਹੈ। ਇਹ ਘਟਨਾ ਜਿਲ੍ਹਾ ਤਰਨਤਾਰਨ ਦੇ ਨੇੜੇ ਪੈਂਦੇ ਪੱਟੀ ਦੀ ਹੈ,ਇੱਥੋਂ ਦੇ ਕੰਡਿਆਲਾ ਰੋਡ ਸਥਿਤ ਰੋਹੀ ਦੇ ਪੁਲ ਨੇੜੇ ਬੱਕਰੀਆਂ ਚਾਰ ਰਿਹਾ ਸੀ। ਇਸ ਬੱਕਰੀਆਂ ਚਾਰਨ ਵਾਲੇ ਵਿਅਕਤੀ ਦੇ ਦੋ ਬੱਕਰੇ ਮੋਟਰਸਾਈਕਲ ਸਵਾਰਾਂ ਵੱਲੋਂ ਚੁੱਕੇ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਤਰਸੇਮ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਵਾਰਡੑ 2 ਨੇ ਦੱਸਿਆ ਕਿ ਉਹ ਸ਼ਾਮ 5 ਵਜੇ ਦੇ ਕਰੀਬ ਕੰਡਿਆਲਾ ਰੋਡ ਤੇ ਬਣੇ ਰੋਹੀ ਦੇ ਪੁਲ ਨੇੜੇ ਬੱਕਰੀਆਂ ਚਾਰ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ ਤੇ ਦੋ ਬੱਕਰੇ ਚੁੱਕ ਕੇ ਲੈ ਗਏ। ਉਕਤ ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਉਸ ਰਾਹਗੀਰਾਂ ਵੱਲੋਂ ਦੱਸਣ ਤੇ ਲੱਗਾ। ਉਸ ਨੇ ਦੱਸਿਆ ਕਿ ਉਹ ਆਪਣੇ ਤੌਰ ਤੇ ਬੱਕਰਿਆਂ ਦੀ ਭਾਲ ਕਰਦਾ ਰਿਹਾ, ਪਰ ਉਸ ਬੱਕਰੀਆਂ ਚਾਰਨ ਵਾਲੇ ਨੂੰ ਆਪਣੇ ਬੱਕਰੇ ਕਿਧਰੇ ਨਹੀਂ ਮਿਲੇ, ਜਿਸ ਬਾਰੇ ਉਸ ਨੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਇਸੇ ਤਰਾਂ੍ ਪੱਟੀ ਦੀ ਵਿਸ਼ਾਲ ਕਲੋਨੀ ਚੋਂ ਮੋਟਰਸਾਈਕਲ ਸਵਾਰ ਹਰਜੀਤ ਸਿੰਘ ਦਾ ਮੋਬਾਈਲ ਝਪਟ ਕੇ ਫ਼ਰਾਰ ਹੋ ਗਏ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਵਾਸੀ ਪੱਟੀ ਕੋਲੋਂ ਬੱਸ ਅੱਡੇ ਨੇੜੇ ਬਾਇਕ ਸਵਾਰਾਂ ਮੋਬਾਈਲ ਵੀ ਖੋਹਿਆ ਸੀ।ਇਸ ਕਰਾਈਮ ਐਂਡ ਕਰੱਪਸ਼ਨ ਰਿਫਾਰਮਜ਼ ਆਰਗੇਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਬਲਵੰਤ ਸਿੰਘ ਬੰਟੀ ਨੇ ਕਿਹਾ ਕਿ ਪੱਟੀ ਇਲਾਕੇ ਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰਾਂ੍ਹਵਿਗੜਦੀ ਜਾ ਰਹੀ ਹੈ। ਇਸ ਇਲਾਕੇ ਚ ਝਪਟਮਾਰ, ਮੋਟਰਸਾਈਕਲ ਚੋਰ, ਗੁੰਡਾ ਅਨਸਰ ਪੁੂਰੀ ਤਰਾਂ੍ਹ ਸਰਗਰਮ ਹਨ, ਪਰ ਪੁਲਿਸ ਪ੍ਰਸ਼ਾਸਨ ਅਜੇ ਵੀ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਹੈ। ਇਸ ਮੌਕੇ ਉਨਾਂ੍ਹ ਨੇ ਜ਼ਿਲ੍ਹਾ ਪੁਲਿਸ ਮੁਖੀ ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਕੋਲੋਂ ਮੰਗ ਕੀਤੀ ਕਿ ਪੱਟੀ ਇਲਾਕੇ ਚ ਪੁਲਿਸ ਦੀ ਗਸ਼ਤ ਦਿਨੑਰਾਤ ਤੇਜ਼ ਕੀਤੀ ਜਾਵੇ, ਤਾਂ ਜੋ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ,ਅਜਿਹਾ ਕਰਨ ਵਾਲਿਆਂ ਨੂੰ ਸ਼ਬਕ ਸਿਖਾਇਆ ਜਾਵੇ।