ਬੀਬੀਐਨ ਨੈਟਵਰਕ ਪੰਜਾਬ ,ਬਰਨਾਲਾ ਬਿਊਰੋਂ, 18 ਨਵੰਬਰ
ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ ਚਲਾਏ ਜਾ ਰਹੇ ਸਖੀ ਵਨ ਸਟਾਪ ਸੈਂਟਰ ਦੀਆਂ ਸੇਵਾਵਾਂ ਬਾਰੇ ਮਹਿਲਾਵਾਂ ਨੂੰ ਜਾਗੂਰਕ ਕਰਨ ਲਈ ਆਂਗਣਵਾੜੀ ਸੈਂਟਰ ਸ਼ਹਿਣਾ ਵਿਖੇ ਸਖੀ ਸੈਂਟਰ ਪ੍ਰਬੰਧਕ ਜਯੋਤੀ ਵੰਸ਼ ਦੀ ਅਗਵਾਈ ਹੇਠ ਸਟਾਫ ਵੱਲੋਂ ਮਹਿਲਾਵਾਂ ਨਾਲ ਸਰਕਲ ਮੀਟਿੰਗ ਕੀਤੀ ਗਈ।
ਇਸ ਮੌਕੇ ਸੈਂਟਰ ਦੀ ਪੈਰਾ ਲੀਗਲ ਵਕੀਲ ਹਰਪ੍ਰੀਤ ਕੌਰ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਔਰਤਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ। ਜਸਪਾਲ ਕੌਰ ਆਈਟੀ ਸਟਾਫ ਵੱਲੋਂ ਸੈਂਟਰ ਵਿਖੇ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਵੇਂ ਕਾਨੂੰਨੀ ਸੇਵਾਵਾਂ, ਡਾਕਟਰੀ ਸਹਾਇਤਾ, ਮਨੋਵਿਗਿਆਨ ਕਾਊੰਸਲਿੰਗ, ਪੁਲਿਸ ਸਹਾਇਤਾ, ਅਸਥਾਈ ਰਿਹਾਇਸ਼ ਆਦਿ ਬਾਰੇ ਦੱਸਿਆ ਗਿਆ।
ਇਸ ਮੌਕੇ ਕਰਮਜੀਤ ਕੌਰ ਸੁਪਰਵਾਈਜ਼ਰ, ਨਛੱਤਰ ਕੌਰ ਸੁਪਰਵਾਈਜ਼ਰ ਤੇ ਬਲਾਕ ਕੋਆਰਡੀਨੇਟਰ ਟਿੰਕੂ ਆਦਿ ਹਾਜ਼ਰ ਸਨ।