ਬੀਬੀਐਨ ਨੈਟਵਰਕ ਪੰਜਾਬ,ਫਰੀਦਕੋਟ ਬਿਊਰੋਂ,19 ਨਵੰਬਰ
ਬੀਤੇ ਕਾਫ਼ੀ ਦਿਨ ਪਹਿਲਾਂ ਕੋਟਕਪੂਰਾ ਚ ਪ੍ਰਦੀਪ ਸਿੰਘ ਇੰਸ਼ਾ ਦਾ ਸ਼ੇਰਆਮ ਭਾਰੀ ਲੋਕਾਂ ਦੇ ਇੱਕਠ ਚ ਕਤਲ ਕਰ ਦਿੱਤਾ ਗਿਆ ਹੈ। ਇਸ ਕੇਸ਼ ਦੇ ਸਿਲਸ਼ਿਲੇ ਚ ਪਹਿਲਾਂ ਤਾਂ ਦਿੱਲੀ ਪੁਲਿਸ ਨੇ ਦੋ ਸ਼ੂਟਰ ਗ੍ਰਿਫ਼ਤਾਰ ਤੇ ਫੇਰ ਜਿਸ ਇਹਨਾਂ ਸ਼ੂਟਰਾਂ ਦੀ ਮੱਦਦ ਕੀਤੀ ਸੀ। ਉਸ ਨੂੰ ਗ੍ਰਿਫ਼ਤਾਰ ਕਰ ਲਿਆਂ ਗਿਆ। ਇਸ ਵਿੱਚ ਜਿੰਨ੍ਹਾਂ ਸ਼ੂਟਰਾਂ ਨੇ ਪ੍ਰਦੀਪ ਸਿੰਘ ਨੂੰ ਮਾਰਿਆ ਸੀ।ਜਿਸ ਵਿੱਚ ਮਿਲੀ ਜਾਣਕਾਰੀ ਵਿੱਚ ਇਹ ਸਾਹਮਣੇ ਆਇਆ ਹੈ ਕਿ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਦਿੱਤਾ ਗਿਆ। ਇਹਨਾਂ ਛੇ ਸ਼ੂਟਰਾਂ ਵਿੱਚੋਂ ਮਨਪ੍ਰੀਤ ਸਿੰਘ ਮਨੀ ਤੇ ਭੁਪਿੰਦਰ ਸਿੰਘ ਗੋਲਡੀ ਵਾਸੀਆਨ ਫਰੀਦਕੋਟ ਅਤੇ ਉਨ੍ਹਾਂ ਦੇ ਇਕ ਸਾਥੀ ਮੱਦਦਗਾਰ ਬਲਜੀਤ ਸਿੰਘ ਮੰਨਾ ਸਮੇਤ ਤਿੰਨ ਨੂੰ ਸਥਾਨਕ ਇਲਾਕਾ ਮੈਜਿਸਟੇ੍ਰਟ ਅਜੈਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ’ਤੇ ਅਦਾਲਤ ਨੇ ਮੁਲਜ਼ਮਾਂਂ ਨੂੰ 23 ਨਵੰਬਰ ਤੱਕ ਪੁਲਿਸ ਰਿਮਾਂਂਡ ਤੇ ਭੇਜ ਦਿੱਤਾ ਹੈ। ਅਦਾਲਤ ਨੂੰ ਸਰਕਾਰੀ ਵਕੀਲ ਨੇ ਦੱਸਿਆ ਕਿ ਉਕਤ ਤਿੰਨਾਂ ਦੀਆਂ ਖਤਰਨਾਕ ਇਰਾਦੇ ਰੱਖਣ ਵਾਲੇ ਵਿਅਕਤੀਆਂ ਨਾਲ ਤਾਰਾਂ ਜੁੜੀਆਂ ਹੋਈਆਂ ਹਨ। ਇਸ ਕਤਲ ਕਾਂਡ ਚ ਕੋਟਕਪੂਰਾ ਗੋਲੀਕਾਂਡ ਵਿੱਚ ਕਿਸੑ ਕਿਸ ਵਿਅਕਤੀ ਨੇ ਇਨ੍ਹਾਂ ਦੀ ਮਦਦ ਕੀਤੀ,ਇਹ ਕਿਸ ਕਿਸ ਵਿਅਕਤੀ ਕੋਲ ਰਹਿੰਦੇ ਰਹੇ, ਅਜਿਹੇ ਕਈ ਪਹਿਲੂਆਂ ਦੀ ਜਾਣਕਾਰੀ ਹਾਸਲ ਕਰਨੀ ਜ਼ਰੂਰੀ ਹੈ, ਕਿਉਂਕਿ ਡੇਰਾ ਪੇ੍ਮੀ ਪ੍ਰਦੀਪ ਸਿੰਘ ਦੀ ਹੱਤਿਆ ਦੀ ਸਾਜਿਸ਼ ਪਿੱਛੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦਾ ਹੱਥ ਹੈ।ਵਾਰਦਾਤ ਨੂੰ ਅੰਜਾਮ ਦੇਣ ਚ ਮਦਦ ਕਰਨ ਵਾਲੇ ਗੋਲਡੀ ਬਰਾੜ ਦੇ ਨੈੱਟਵਰਕ ਵੱਲੋਂ ਰਚੀ ਗਈ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਣ ਦੀ ਆਸ ਹੈ। ਪਿਛਲੇ ਦਿਨੀਂ ਇੰਟੈਲੀਜੈਂਸ ਜਲੰਧਰ, ਹੁਸ਼ਿਆਰਪੁਰ ਅਤੇ ਫਰੀਦਕੋਟ ਦੀਆਂ ਪੁਲਿਸ ਪਾਰਟੀਆਂ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਾਹਰੀ ਇਲਾਕੇ ਵਿੱਚੋਂ ਮਨਪ੍ਰੀਤ ਸਿੰਘ ਮਨੀ ਅਤੇ ਭੁਪਿੰਦਰ ਸਿੰਘ ਗੋਲਡੀ ਵਾਸੀਆਨ ਫਰੀਦਕੋਟ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਸੀ ਅਤੇ ਫਰੀਦਕੋਟ ਪੁਲਿਸ ਨੇ ਬਲਜੀਤ ਸਿੰਘ ਮੰਨਾ ਨਾਮ ਦੇ ਲੜਕੇ ਨੂੰ ਜੈਤੋ ਤੋਂ ਕਾਬੂ ਕੀਤਾ ਸੀ।