ਬੀਬੀਐਨ ਨੈਟਵਰਕ ਪੰਜਾਬ,ਚੰਡੀਗੜ੍ਹ ਬਿਊਰੋਂ,19 ਨਵੰਬਰ
ਪੰਜਾਬ ਸੜਕ ਹਾਦਸੇ ਹਰ ਰੋਜ਼ ਦੇਖਣ ਨੂੰ ਮਿਲਦੇ ਰਹਿੰਦੇ ਹੀ ਹਨ।ਜਿਸ ਨਾਲ ਕਾਫ਼ੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ।ਕਈ ਵਾਰ ਇਹਨਾਂ ਦੁਰਘਟਨਾ ਚ ਇਹਨਾਂ ਜਾਨੀ ਨੁਕਸਾਨ ਹੁੰਦਾ ਹੈ ਕਿ ਵਿਅਕਤੀ ਦੀ ਜਾਨ ਵੀ ਜਾਨ ਸਕਦੀ ਹੈ।ਆਮ ਦੇਖਣ ਨੂੰ ਮਿਲਦਾ ਹੈ ਕਿ ਜਿੱਥੇ ਕੋਈ ਅਜਿਹੀ ਦੁਰਘਟਨਾ ਹੁੰਦੀ ਹੈ,ਉੱਥੇ ਲੋਕ ਮੱਦਦ ਕਰਨ ਲਈ ਨਹੀਂ ਰੁੱਕਦੇ ਅਤੇ ਨਾ ਹੀ ਕੋਈ ਐਬੂਲਸ਼ ਸਮੇਂ ਤੇ ਪਹੁੰਚਦੀ ਹੈ ਜਾਂ ਫਿਰ ਲੇਟ ਹੋ ਜਾਣ ਨਾਲ ਹਸਪਤਾਲ ਪਹੁੰਚਦਿਆਂ ਹੀ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਪੰਜਾਬ ਵਿਚ 4507 ਕਿੱਲੋਮੀਟਰ ਨੈਸ਼ਨਲ ਤੇ ਸਟੇਟ ਹਾਈਵੇ ਦਾ ਜਾਲ ਵਿਛਿਆ ਹੋਇਆ ਹੈ। ਭਾਵੇਂ 30 ਤੋਂ 40 ਕਿੱਲੋਮੀਟਰ ਦੀ ਦੂਰੀ ’ਤੇ ਸੂਬੇ ਵਿਚ ਕੋਈ ਨਾ ਕੋਈ ਕਸਬਾ ਜਾਂ ਸ਼ਹਿਰ ਪੈਂਦਾ ਹੈ ਪਰ ਇਸ ਦੇ ਬਾਵਜੂਦ ਸੜਕ ਹਾਦਸਾ ਵਾਪਰਨ ’ਤੇ ਆਟੋ ਚਾਲਕ ਹੀ ਮੱਦਦਗਾਰ ਬਣਦੇ ਹਨ। ਇਹ ਐਕਸੀਡੈਂਟਾਂ ਚ 50 ਤੋਂ 52 ਫੀਸ਼ਦੀ ਆਟੋਂਆ ਦੁਆਰਾ ਮੱਦਦ ਕੀਤੀ ਜਾਂਦੀ ਹੈ।ਐਂਬੂਲੈਂਸ ਦੇ ਰਾਹੀਂ 12 ਫ਼ੀਸਦ ਜ਼ਖ਼ਮੀ ਹੀ ਹਸਪਤਾਲ ਸਮੇਂ ਸਿਰ ਪਹੁੰਚਦੇ ਹਨ। ਜ਼ਖ਼ਮੀ ਤਕ ਪੁੱਜਣ ਦਾ ਕੌਮੀ ਔਸਤ ਸਮਾਂ 30 ਮਿੰਟ ਹੈ ਜਦਕਿ ਪੰਜਾਬ ਵਿਚ ਇਹ ਸਮਾਂ 29 ਮਿੰਟ ਦੇ ਕਰੀਬ ਹੈ। ਇਹ ਦਾਅਵਾ ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਨਵਦੀਪ ਅਸੀਜਾ ਨੇ ਕੀਤਾ ਹੈ। ਅਸੀਜਾ ਦਾ ਕਹਿਣਾ ਹੈ ਕਿ ਹਾਦਸਾ ਹੋਣ ’ਤੇ ਲੋਕ ਫੱਟੜ ਨੂੰ ਸਭ ਤੋਂ ਪਹਿਲਾਂ ਹਸਪਤਾਲ ਪਹੁੰਚਾਉਣਾ ਚਾਹੁੰਦੇ ਹੁੰਦੇ ਹਨ। ਇਸ ਲਈ ਉਹ ਪਹਿਲਾਂ ਆਟੋ ਚਾਲਕ ਨੂੰ ਹੱਥ ਦਿੰਦੇ ਹਨ। ਕਈ ਵਾਰ ਤਾਂ ਆਟੋ ਵਾਲੇ ਬਿਨ੍ਹਾਂ ਪੈਸੈ ਦੇ ਜ਼ਖਮੀਆਂ ਦੀ ਮੱਦਦ ਕਰ ਦਿੰਦੇ ਹਨ। ਪੰਜਾਬ ਚ 12 ਫ਼ੀਸਦ ਮਾਮਲਿਆਂ ਵਿਚ ਹੀ ਲੋਕਾਂ ਨੇ ਐਂਬੂਲੈਂਸ ਸੇਵਾ 108 ’ਤੇ ਭਰੋਸਾ ਕੀਤਾ ਹੈ। ਪੀਸੀਆਰ ਵਾਹਨ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।ਪੰਜਾਬ ਜੋ ਟਰੌਮਾ ਸੈਂਟਰ ਹਨ,ਉਹ ਸਭ ਨਾਮ ਦੇ ਹੀ ਹਨ।ਸਰਕਾਰ ਨੇ ਹਰ ਜ਼ਿਲ੍ਹੇ ਵਿਚ ਇਕ ਟਰੌਮਾ ਸੈਂਟਰ ਬਣਾਉਣ ਦਾ ਵਾਅਦਾ ਕੀਤਾ ਸੀ ਪਰ 15 ਜ਼ਿਲ੍ਹਿਆਂ ਵਿੱਚੋਂ ਇਕ ਵੀ ਸਰਕਾਰੀ ਟਰੌਮਾ ਸੈਂਟਰ ਨਹੀਂ ਹੈ। 9 ਜ਼ਿਲ੍ਹਿਆਂ ਵਿਚ ਸਰਕਾਰੀ ਜਾਂ ਪ੍ਰਾਈਵੇਟ ਵਿੱਚੋਂ ਕੋਈ ਵੀ ਟਰੌਮਾ ਸੈਂਟਰ ਨਹੀਂ ਹੈ। ਜਿੱਥੇ ਟਰੌਮਾ ਸੈਂਟਰ ਹਨ,ਉਹਨਾਂ ਸਹੂਲਤਾਂ ਨਹੀਂ ਹਨ।ਜਲੰਧਰ ਸਿਵਲ ਹਸਪਤਾਲ ਦਾ ਟਰੌਮਾ ਸੈਂਟਰ ਦੋ ਨਰਸਾਂ ਦੇ ਸਹਾਰੇ ‘ਚੱਲਦਾ’ ਹੈ। ਗੰਭੀਰ ਹਾਦਸਾ ਵਾਪਰਨ ’ਤੇ ਅਖ਼ੀਰ ਜ਼ਖ਼ਮੀਆਂ ਨੂੰ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਮਿਲਦਾ ਹੈ। ਪੰਜਾਬ ਵਿਚ 3640 ਕਿੱਲੋਮੀਟਰ ਨੈਸ਼ਨਲ ਹਾਈਵੇ ਹੈ। ਇਨ੍ਹਾਂ ਵਿਚ ਸੜਕ ਹਾਦਸਿਆਂ ਵਿਚ ਮਰਨ ਵਾਲੇ ਲੋਕਾਂ ਵਿੱਚੋਂ 80 ਫ਼ੀਸਦ ਤਾਂ ਪੈਦਲ ਰਾਹਗੀਰ, ਸੜਕ ਪਾਰ ਕਰਨ ਵਾਲੇ, ਸਾਈਕਲ ਚਲਾਉਣ ਵਾਲੇ ਜਾਂ ਕਾਹਲ ਵਿਚ ਓਵਰਟੇਕ ਕਰਨ ਵਾਲੇ ਮੋਟਰ ਸਾਈਕਲ ਚਾਲਕ ਹੁੰਦੇ ਹਨ। ਪਿਛਲੇ ਸਾਲ 2021 ਵਿਚ ਪੰਜਾਬ ਵਿਚ 5871 ਸੜਕ ਹਾਦਸੇ ਵਾਪਰੇ ਹਨ। ਇਨ੍ਹਾਂ ਵਿਚ 4589 ਲੋਕਾਂ ਦੀ ਮੌਤ ਹੋਈ ਜਦਕਿ 2032 ਗੰਭੀਰ ਜ਼ਖ਼ਮੀ ਹੋਏ ਸਨ। ਇਨ੍ਹਾਂ ਵਿੱਚੋਂ ਬਹੁਤੇ ਸਾਰੇ ਚੱਲਣ ਵਾਲੇ ਹੁੰਦੇ ਸਨ।