ਬੀਬੀਐਨ ਨੈਟਵਰਕ ਪੰਜਾਬ,ਤਰਨਤਾਰਨ ਬਿਊਰੋਂ,19 ਨਵੰਬਰ
ਪੰਜਾਬ ਬੇਰੁਜ਼ਗਾਰੀ ਚ ਦਿਨ ਬ ਦਿਨ ਵੱਧਦੀ ਜਾ ਰਹੀ ਹੈ, ਇਸ ਲਈ ਕੁੱਝ ਮਾਂ ਪਿਓ ਆਪਣੇ ਬੱਚੇ ਨੂੰ ਚੰਗਾ ਰੁਜ਼ਗਾਰ ਹਾਸਲ ਕਰਵਾਉਣ ਨੂੰ ਲੈ ਕੇ ਜਿੱਥੇ ਆਪਣੇ ਬੱਚੇ ਦੇ ਭਵਿੱਖ ਲਈ ਆਪਣੇ ਬੱਚਿਆ ਦੀ ਪੜ੍ਹਾਈ—ਲਿਖਾਈ ਲਈ ਚੰਗੇ ਸਕੂਲਾਂ ਕਾਲਜਾਂ ਚ ਦਾਖਲਾ ਕਰਵਾਉਣਦਾ ਉਥੇ ਹੀ ਪੜ੍ਹਾਈ ਤੋਂ ਬਾਅਦ ਨੌਕਰੀ ਲਈ ਮਾਂ ਪਿਉ ਭਰਾ ਦਾ ਕਦਮ ਚੁੱਕਦਾ ਹੈ ਪਰ ਪੰਜਾਬ ਦੇ ਵਿਚ ਸਰਕਾਰੀ ਨੌਕਰੀ ਨੂੰ ਲੈ ਕੇ ਸ਼ੁਰੂ ਹੋਏ ਭ੍ਰਿਸ਼ਟਾਚਾਰ ਦੇ ਕਾਰਨ ਕਈ ਮਾਂ-ਪਿਉ ਆਪਣੇ ਬੱਚੇ ਨੂੰ ਚੰਗਾ ਰੁਜ਼ਗਾਰ ਹਾਸਲ ਕਰਵਾਉਣ ਲਈ ਨੌਕਰੀ ਲਈ ਰਿਸ਼ਵਤ ਦੇਣ ਨੂੰ ਲੈ ਕੇ ਪੈਸਾ ਇੱਕਠਾ ਕਰਕੇ ਉਹਨਾਂ ਕਿਸੇ ਵਧੀਆਂ ਨੌਕਰੀ ਤੇ ਲਗਾਉਣਾ ਚਾਹੁੰਦਾ ਹਨ। ਹਾਲਾਕਿ ਸਰਕਾਰ ਨੇ ਰਿਸ਼ਵਤਖੋਰੀ ਲਈ ਮੁਹਿੰਮ ਦੀ ਗਈ ਹੈ ਅਤੇ ਭਰਿਸਟਾਚਾਰ ਤੇ ਠੱਲ੍ਹ ਪਾਈ ਜਾ ਰਹੀ ਹੈ ਪਰ ਫਿਰ ਵੀ ਕਈ ਵਾਰ ਨੌਕਰੀ ਲਗਵਾਉਣ ਦਾ ਦਾਵਾ ਕਰਨ ਵਾਲਿਆਂ ਦੇ ਧੋਖੇ ਵਿੱਚ ਆ ਮਾ ਪਿਉ ਸਾਰਾ ਪੈਸਾ ਕਿਸੇ ਗਲਤ ਹੱਥਾਂ ਚ ਚਲਾ ਜਾਂਦਾ ਹੈ। ਇਸ ਤਰ੍ਹਾਂ ਦੀ ਘਟਨਾ ਤਰਨਤਾਰਨ ਦੇ ਨੇੜੇ ਪੈਂਦੇ ਪਿੰਡ ਦੀ ਹੈ,ਜਿਸ ਵਿੱਚ ਨਕਲੀ ਡੀ.ਐਸ.ਪੀ. ਨੇ ਪੁਲਿਸ ਵਿਚ ਮੁੰਡਿਆਂ ਨੂੰ ਭਰਤੀ ਕਰਵਾਉਣ ਦੇ ਨਾਂ ਤੋਂ ਪੈਸੇ ਲੈ ਲਏ ਹਨ।ਇਹ ਸਾਰੀ ਘਟਨਾ ਮਿਲੀਂ ਜਾਣਕਾਰੀ ਅਨੁਸਾਰ ਇਸ ਪ੍ਰਕਾਰ ਹੈ।ਇਸ ਵਿੱਚ
ਪੰਜਾਬ ਪੁਲਿਸ ਵਿਚ ਮੁੰਡਿਆਂ ਨੂੰ ਭਰਤੀ ਕਰਵਾਉਣ ਦੇ ਨਾਂ ’ਤੇ ਇਕ ਮਹਿਲਾ ਨੇ ਕਥਿਤ ਤੌਰ ’ਤੇ ਆਪਣੇੑ ਆਪ ਨੂੰ ਡੀਐੱਸਪੀ ਦੱਸ ਕੇ 25 ਲੱਖ ਦੀ ਠੱਗੀ ਮਾਰ ਲਈ। ਇਹ 25 ਲੱਖ ਰੁਪਏ ਇਕ ਫੌਜੀ ਨੇ ਆਪਣੇ ਪਿੰਡ ਦੇ ਲੜਕਿਆਂ ਨੂੰ ਭਰਤੀ ਕਰਵਾਉਣ ਲਈ ਦਿੱਤੇ ਸਨ। ਜਿਸ ਦੀ ਸ਼ਿਕਾਇਤ ’ਤੇ ਜਾਂਚ ਕਰ ਕੇ ਸਥਾਨਕ ਪੁਲਿਸ ਨੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ’ਚ ਆਪਣੇੑ ਆਪ ਨੂੰ ਡੀਐੱਸਪੀ ਦੱਸਣ ਵਾਲੀ ਔਰਤ ਤੇ ਉਸ ਦੀ ਮਾਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।ਗੁਰਤੇਜ਼ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੁੰਡਾ ਪਿੰਡ ਦਾ ਹੈ ਜੋ ਕਿ ਫੌਜ ਚ ਹੈ।ਉਸਦੀ ਪਤਨੀ ਗਗਨਦੀਪ ਤੋਂ ਕੱਪੜੇ ਸਿਲਾਈ ਕਰਵਾਉਂਦੀ ਸੀ।ਇਸ ਦੌਰਾਨ ਗਗਨਦੀਪ ਨੇ ਕਿਹਾ ਕਿ ਮੈਂ ਸਿਲਾਈ ਦੇ ਨਾਲ ਨਾਲ ਡੀਐਸੀਪੀ ਦੀ ਡਿਊਟੀ ਕਰਦੀ ਹਾਂ।ਉਸ ਨੇ ਨਾਲ ਹੀ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਪੁਲਿਸ ਵਿਚ ਭਰਤੀ ਕਰਵਾਉਣ ਲਈ ਵੀ ਕਹਿ ਦਿੱਤਾ। ਇਹ ਗੱਲ ਉਸ ਨੇ ਆਪਣੇ ਪਿੰਡ ਦੇ ਕੁਝ ਜਾਣਕਾਰਾਂ ਨਾਲ ਕੀਤੀ ਤਾਂ ਉਹ ਭਰਤੀ ਲਈ ਪੈਸੇ ਖਰਚਣ ਵਾਸਤੇ ਤਿਆਰ ਹੋ ਗਏ। ਗਗਨਦੀਪ ਕੌਰ ਨੇ ਪ੍ਰਤੀ ਵਿਅਕਤੀ 6 ਲੱਖ ਰੁਪਏ ਦੀ ਮੰਗ ਕੀਤੀ ਤਾਂ ਉਸ ਨੇ ਗਗਨਦੀਪ ਕੌਰ ਨੂੰ ਮੁੰਡਾ ਪਿੰਡ ਸੱਦ ਲਿਆ। ਜਿਥੇ ਉਹ ਆਪਣੀ ਮਾਤਾ ਕੁਲਜੀਤ ਕੌਰ ਸਮੇਤ ਪਹੁੰਚੀ। ਉਸ ਨੇ ਪੁਲਿਸ ’ਚ ਭਰਤੀ ਕਰਵਾਉਣ ਸਬੰਧੀ ਕੁਝ ਫਰਜ਼ੀ ਕਾਗਜ਼ਾਤ ਵੀ ਦਿਖਾਏ। ਉਸ ਨੇ ਦੱਸਿਆ ਕਿ ਉਸ ਨੇ ਭਰਤੀ ਹੋਣ ਦੇ ਚਾਹਵਾਨ ਲੜਕਿਆਂ ਨਾਲ ਗੱਲਬਾਤ ਕਰ ਕੇ ਜਨਵਰੀ 2021 ’ਚ 15 ਲੱਖ ਰੁਪਏ ਅਤੇ ਫਿਰ ਮਾਰਚ 2021 ’ਚ 10 ਲੱਖ ਰੁਪਏ ਦੇ ਦਿੱਤੇ। ਪਰ ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਗਗਨਦੀਪ ਕੌਰ ਡੀਐੱਸਪੀ ਨਹੀਂ ਹੈ ਅਤੇ ਉਨ੍ਹਾਂ ਨਾਲ ਠੱਗੀ ਹੋ ਗਈ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀਐੱਸਪੀ ਸਾਈਬਰ ਅਤੇ ਆਰਥਿਕ ਅਪਰਾਧ ਸ਼ਾਖਾ ਸਰਬਜੀਤ ਸਿੰਘ ਵੱਲੋਂ ਕੀਤੇ ਜਾਣ ਕਿ ਗਗਨਦੀਪ ਕੌਰ ਨੇ ਡੀਐੱਸਪੀ ਦੀ ਜਾਅਲੀ ਵਰਦੀ ਪਾ ਕੇ ਠੱਗੀ ਮਾਰੀ ਹੈ। ਉਪਰੰਤ ਐੱਸਐੱਸਪੀ ਦੇ ਹੁਕਮਾਂ ’ਤੇ ਗਗਨਦੀਪ ਕੌਰ ਪਤਨੀ ਜਸਵਿੰਦਰ ਸਿੰਘ ਅਤੇ ਉਸ ਦੀ ਮਾਤਾ ਕੁਲਜੀਤ ਕੌਰ ਪਤਨੀ ਮਨਿੰਦਰ ਸਿੰਘ ਵਾਸੀ ਗੁਰੂ ਰਾਮਦਾਸ ਐਵੀਨਿਊ ਅੰਮ੍ਰਿਤਸਰ ਵਿਰੁੱਧ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਮਨਜੀਤ ਸਿੰਘ ਏਐੱਸਆਈ ਨੂੰ ਇਸ ਠੱਗੀ ਦੇ ਮਾਮਲੇ ਵਿੱਚ ਜਾਂਚ ਕਰਨ ਲਈ ਅਫਸਰ ਨਿਯੁਕਤ ਕੀਤਾ ਗਿਆ ਹੈ।