ਬੀਬੀਐੱਨ ਨੈੱਟਵਰਕ ਪੰਜਾਬ, ਸੋਨੂੰ ਉੱਪਲ, 19 ਨਵੰਬਰ ਬਰਨਾਲਾ
ਬਰਨਾਲਾ ਪੁਲਿਸ ਪ੍ਰਸ਼ਾਸਨ ਨੂੰ ਤਿੰਨ ਪੱਤਰਕਾਰਾਂ ਦੇ ਖਿਲਾਫ ਇਕ ਵਪਾਰੀ ਵੱਲੋਂ ਬਲੈਕਮੇਲ ਕਰਕੇ ਤੰਗ-ਪ੍ਰੇਸ਼ਾਨ ਕਰਨ ਧਮਕੀਆਂ ਦੇਣ ਅਤੇ ਪੱਤਰਕਾਰ ਦਾ ਸਹਾਰਾ ਲੈ ਬਦਨਾਮ ਕਰਨ ਦਾ ਡਰਾਵਾ ਦੇ ਬਲੈਕਮੇਲ ਮਾਮਲੇ ਚ ਸ਼ਿਕਾਇਤ ਦਿੱਤੀ ਗਈ ਹੈ। ਜਿਸਨੂੰ ਲੈ ਕੇ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਆਲਾ ਅਧਿਕਾਰੀਆਂ ਵੱਲੋਂ ਕੇਸ ਦਰਜ ਕਰਨ ਨੂੰ ਲੈ ਕੇ ਰੂਪ ਰੇਖਾ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਪ੍ਰਸ਼ਾਸਨ ਵੱਲੋਂ ਜਲਦ ਹੀ ਬਲੈਕਮੇਲ ਕਰਨ ਵਾਲੇ ਪੱਤਰਕਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਹਨਾਂ ਪੱਤਰਕਾਰਾਂ ਦੀ ਸੂਚੀ ਵਿੱਚ ਇੱਕ ਹਿੰਦੀ national channel ਇਕ ਪੰਜਾਬੀ ਅਦਾਰਾ ਦੇ ਪੱਤਰਕਾਰ ਸਮੇਤ ਅਖੌਤੀ ਪੱਤਰਕਾਰ ਸ਼ਾਮਲ ਹੈ। ਜਿਨ੍ਹਾਂ ਦੇ ਨਾਮ ਇਸ ਸ਼ਿਕਾਇਤ ਵਿਚ ਸ਼ਾਮਲ ਕੀਤੇ ਗਏ ਹਨ ਅਤੇ ਪ੍ਰਸ਼ਾਸ਼ਨ ਵੱਲੋਂ ਇਹਨਾਂ ਦਾ ਤਾਣਾ ਪੇਟਾ ਬੁਨਣਾ ਸ਼ੁਰੂ ਕਰ ਦਿੱਤਾ ਹੈ।
ਬੀਤੇ ਸਮੇਂ ਸੂਬੇ ਚ ਬਣੀ ਨਵੀਂ ਸਰਕਾਰ ਵੱਲੋ ਪੱਤਰਕਾਰਤਾ ਦੀ ਆੜ ਚ ਬਲੈਕਮੇਲਿੰਗ ਦਾ ਧੰਦਾ ਕਰਨ ਵਾਲੇ ਪੱਤਰਕਾਰਾਂ ਨੂੰ ਲੈ ਕੇ ਮੁਹਿੰਮ ਵਿੱਢੀ ਗਈ ਹੈ।ਜਿਸ ਤਹਿਤ ਇਸ ਮੁਹਿੰਮ ਦੀ ਸੁਰੂਆਤ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਜਿੱਲੇ ਸੰਗਰੂਰ ਤੋ ਕੀਤੀ ਗਈ ਹੈ।ਜਿਸ ਵਿੱਚ ਸੰਗਰੂਰ ਤੋ ਬਲੈਕਮੇਲਿੰਗ ਮਾਮਲੇ ਚ ਕਈ ਪੱਤਰਕਾਰਾਂ ਤੇ ਕੇਸ ਦਰਜ ਕਰਕੇ ਕਾਬੂ ਕੀਤੇ ਗਿਆ ਸੀ।ਜੋ ਕਿ ਪੱਤਰਕਾਰਤਾਂ ਦੀ ਆੜ ਚ ਲੋਕਾ ਨੂੰ ਡਰਾ ਧਮਕਾ ਬਦਨਾਮ ਕਰਨ ਲਈ ਖਬਰ ਦਾ ਸਹਾਰਾ ਲੈ ਬਲੈਕਮੇਲਿੰਗ ਦਾ ਧੰਦਾ ਕਰਦੇ ਸੀ।ਜਿਸ ਤੋ ਬਾਅਦ ਸੂਬੇ ਚ ਅਖੌਤੀ ਪੱਤਰਕਾਰਾਂ ਚ ਡਰ ਬਣ ਗਿਆ ਸੀ ਅਤੇ ਬਲੈਕਮੇਲਿੰਗ ਦਾ ਧੰਦਾ ਕੁਝ ਹੱਦ ਤੱਕ ਬੰਦਾ ਹੋ ਗਿਆ ਸੀ।ਪਰ ਹੁਣ ਬਰਨਾਲਾ ਦੇ ਵਿੱਚ ਕੁੱਝ ਪੱਤਰਕਾਰਾਂ ਵੱਲੋ ਵੀ ਬਲੈਕਮੇਲਿੰਗ ਸੁਰੂ ਕਰ ਦਿੱਤੀ ਹੈ ਅਤੇ ਬਰਨਾਲਾ ਪੁਲਿਸ ਵੱਲੋ ਇਨਾਂ ਪੱਤਰਕਾਰਾਂ ਦੀ ਸੂਚੀ ਤਿਆਰ ਕਰ ਲਈ ਹੈ।ਜਿਸ ਵਿੱਚ ਸਿਕਾਇਤ ਕਰਤਾਂ ਦੀ ਸਿਕਾਇਤ ਦੇ ਅਧਾਰ ਤੇ ਤਿੰਨ ਪੱਤਰਕਾਰਾਂ ਖਿਲਾਫ ਕੇਸ ਦਰਜ ਦੀ ਤਿਆਰੀ ਸੁਰੂ ਕਰ ਦਿੱਤੀ ਹੈ ਤੇ ਜਲਦ ਹੀ ਕੇਸ ਦਰਜ ਕੀਤੇ ਜਾ ਸਕਦਾ ਹੈ।