ਬੀਬੀਐਨ ਨੈਟਵਰਕ ਪੰਜਾਬ,ਬਠਿੰਡਾ ਬਿਊਰੋਂ,19 ਨਵੰਬਰ
ਅੱਜ—ਕੱਲ੍ਹ ਲੜਾਈ—ਝਗੜਿਆਂ ਦੇ ਮਾਮਲੇ ਆਮ ਦੇਖਣ ਨੂੰ ਮਿਲ ਹੀ ਜਾਦੇ ਹਨ,ਕਈ ਵਾਰ ਇਹ ਝਗੜੇ ਲੜਾਈ ਤੋਂ ਮੌਤ ਦੇ ਕਾਰਣ ਤੱਕ ਪਹੁੰਚ ਜਾਂਦੇ ਹਨ। ਇਹ ਕਾਰਣ ਆਪਸੀ ਝਗੜਾ ,ਰਜਿੰਸ਼,ਤਕਰਾਰ ਆਦਿ ਹੋ ਸਕਦੇ ਹਨ,ਜਿੰਨ੍ਹਾਂ ਨੂੰ ਲੈ ਕੇ ਕਾਨੂੰਨ ਦੇ ਡਰ ਨੂੰ ਭੁੱਲ ਕੇ ਕਤਲ ਆਦਿ ਕੀਤੇ ਜਾਂਦੇ ਹਨ।
ਜਿਸ ਕਰਕੇ ਲੋਕਾਂ ਨੇ ਕਾਨੂੰਨ ਨੂੰ ਖੇਡ ਸਮਝ ਕੇ ਅਪਰਾਧ ਤੇ ਅਪਰਾਧ ਕਰਨ ਤੋਂ ਨਹੀਂ ਡਰ ਰਹੇ ਹਨ। ਅਜਿਹੀ ਹੀ ਘਟਨਾ ਬੀਤੇ ਦਿਨੀਂ ਬਠਿੰਡਾ ਦੀ ਸਾਹਮਣੇ ਆ ਰਹੀ ਹੈ।ਜਿਸ ਵਿੱਚ ਇੱਕ ਔਰਤ ਨੂੰ ਇਹ ਖਬਰ ਬੀਤੇ ਦਿਨ ਸ਼ੁੱਕਰਵਾਰ ਦੀ ਹੈ,ਜਿਸ ਵਿੱਚ ਬੱਸ ਸਟੈੱਡ ਦੇ ਸਾਹਮਣੇ ਇੱਕ ਔਰਤ ਨੂੰ ਗੋਲੀਆਂ ਮਾਰ ਦੇ ਕਤਲ ਕਰ ਦਿੱਤਾ ਗਿਆ ਹੈ।ਇਸ ਘਟਨਾ ਗੋਲੀਆਂ ਚਲਾਉਣ ਵਾਲੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਘਟਨਾ ਸਥਾਨ ਤੇ ਡੀਐੱਸਪੀ ਦਵਿੰਦਰ ਸਿੰਘ ਅਤੇ ਡੀਐੱਸਪੀ ਵਿਸ਼ਵਜੀਤ ਸਿੰਘ ਨੇ ਪੁਲਿਸ ਇਸ ਸਾਰੀ ਘਟਨਾ ਦੀ ਜਾਂਚ ਕੀਤੀ। ਟ੍ਰੈਫਿਕ ਪੁਲਿਸ ਨਾਕੇ ਅਤੇ ਅਦਾਲਤੀ ਕੰਪਲੈਕਸ ਨੇੜੇ ਵਾਪਰੀ ਇਸ ਘਟਨਾ ਨੇ ਸੁਰੱਖਿਆ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।ਇਹ ਮ੍ਰਿਤਕ ਔਰਤ ਦੀ ਪਛਾਣ ਕੁਲਵਿੰਦਰ ਕੌਰ ਵਾਸੀ ਕੋਟਸ਼ਮੀਰ ਵਜੋਂ ਹੋਈ ਹੈ।ਉੱਥੇ ਨੇੜੇ ਹੀ ਟੈਕਸੀ ਸਟੈਂਡ ਵਿਚ ਬੈਠੇ ਪ੍ਰਤੱਖ ਦਰਸ਼ਕਾਂ ਨੇ ਦੱਸਿਆ ਕਿ ਕਰੀਬ 39 ਸਾਲ ਦੀ ਮਹਿਲਾ 2 ਨੌਜਵਾਨਾਂ ਨਾਲ ਅਦਾਲਤੀ ਕੰਪਲੈਕਸ ਦੀ ਦੀਵਾਰ ਨਾਲ ਬੈਠ ਕੇ ਗੱਲਾਂ ਕਰ ਰਹੀ ਸੀ। ਇਸ ਦੌਰਾਨ ਇਕ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਇਆ ਅਤੇ ਉਸ ਦੀ ਕਿਸੇ ਗੱਲ ਨੂੰ ਲੈ ਕੇ ਉਕਤ ਮਹਿਲਾ ਨਾਲ ਬਹਿਸਬਾਜੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਇਸ ਮਹਿਲਾ ਦਾ ਮੋਟਰਸਾਈਕਲ ਸਵਾਰ ਨਾਲ ਹੱਥੋਪਾਈ ਹੋ ਗਈ, ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਤਿੰਨ ਗੋਲੀਆਂ ਚਲਾਈਆਂ ਹਨ, ਜਿਨ੍ਹਾਂ ਵਿਚੋਂ ਦੋ ਗੋਲੀਆਂ ਉਕਤ ਮਹਿਲਾ ਦੀ ਛਾਤੀ ਵਿਚ ਲੱਗੀਆਂ ਹਨ।ਗੋਲੀ ਲੱਗਣ ਤੋਂ ਬਾਅਦ ਉਕਤ ਮਹਿਲਾ ਤੇ ਉਸਦੇ ਨਾਲ ਬੈਠੇ ਦੋ ਵਿਅਕਤੀ ਭੱਜ ਕੇ ਟ੍ਰੈਫਿਕ ਪੁਲਿਸ ਦੇ ਨਾਕੇ ਕੋਲ਼ ਆ ਗਏ, ਜਿੱਥੇ ਜ਼ਖ਼ਮੀ ਹਾਲਤ ਮਹਿਲਾ ਉਥੇ ਧਰਤੀ’ਤੇ ਡਿੱਗ ਪਈ। ਉਕਤ ਜਗ੍ਹਾ ’ਤੇ ਕਾਫੀ ਖੂਨ ਡੁੱਲ੍ਹਿਆ ਹੋਇਆ ਸੀ। ਜਿਸ ਜਗ੍ਹਾ ਇ ਘਟਨਾਂ ਹੋਈ ਸੀ ਉੱਥੇ ੍ਹ੍ਹ੍ਹਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੇ ਲੋਕਾਂ ਦੀ ਮਦਦ ਨਾਲ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਂਚ ਦੇ ਦੌਰਾਨ ਪੁਲਿਸ ਨੂੰ ਮਹਿਲਾ ਕੋਲੋਂ ਇਕ ਮੋਬਾਈਲ ਫੋਨ ਅਤੇ ਉਸਦਾ ਅਟੈਚੀਕੇਸ ਬਰਾਮਦ ਹੋਇਆ ਹੈ, ਜਿਸ ਵਿੱਚ ਕੱਪੜੇ ਬਗੈਰਾ ਦੱਸੇ ਜਾਂਦੇ ਹਨ।ਇਸ ਬਾਰੇ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ।