ਬੀਬੀਐਨ ਨੈਟਵਰਕ ਪੰਜਾਬ ,ਮਨੀਸ਼ ਕੁਮਾਰ ਬਾਵਾ,ਫਿਰੋਜ਼ਪੁਰ ਬਿਊਰੋਂ,19 ਨਵੰਬਰ
ਪੰਜਾਬ ਚ ਦਿਨੋਂ—ਦਿਨ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹ ਚੋਰੀ ਕਰਨ ਵਾਲੇ ਨਸ਼ਾ ਤਸ਼ਕਰ ਜਾਂ ਫਿਰ ਕਿਸੇ ਮਜ਼ੂਬਰੀ ਦੇ ਮਾਰੇ ਵਿਅਕਤੀ ਕਰਦੇ ਹਨ। ਇਹ ਚੋਰੀ ਪੈਸਿਆ ਦੀ,ਸੋਨੇ ਅਤੇ ਚਾਂਦੀ ਗਹਿਣਿਆ ਦੀ ਲੁੱਟ—ਖਸੁੱਟ ਅਤੇ ਜਾਨਵਰਾਂ ਅਤੇ ਕਈ ਕੀਮਤੀ ਚੀਜ਼ਾਂ ਦੀ ਚੋਰੀ ਕੀਤੀ ਜਾਂਦੀ ਹੈ।ਇਸ ਦੀ ਹੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਬੀਤੀਂ ਰਾਤ ਫਿਰੋਜ਼ਪੁਰ ਸ਼ਹਿਰ ਸਥਿਤ ਮਾਡਲ ਟਾਊਨ ਵਿਖੇ ਇਕ ਵਿਅਕਤੀ ਦੇ ਘਰ ਦੇ ਬਾਹਰੋਂ ਐਕਟਿਵਾ ਸਕੂਟਰ ਚੋਰੀ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ 379 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੰਦੀਪ ਸਿੰਗਲ ਪੁੱਤਰ ਈਸ਼ਵਰ ਦਿਆਲ ਵਾਸੀ ਕੋਠੀ ਨੰਬਰ 231 ਰੈੱਡ ਰੋਜ਼ ਐਵੀਨਿਓ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਨੇ ਆਪਣੀ ਹੋਂਡਾ ਐਕਟਿਵਾ ਸਕੂਟਰ ਰੰਗ ਸਟੀਲ ਗਰੇਅ ਨੰਬਰ ਪੀਬੀ 05 ਏਐੱਲ 5178 ਕੋਠੀ ਨੰਬਰ 81 ਮਾਡਲ ਟਾਊਨ ਸਿਟੀ ਫਿਰੋਜ਼ਪੁਰ ਦੇ ਬਾਹਰ ਕਰੀਬ ਸਾਢੇ 8 ਵਜੇ ਰਾਤ ਖੜੀ ਕੀਤੀ ਸੀ। ਜਦ ਉਹ ਵਾਪਸ ਕਰੀਬ ਸਵਾ 9 ਵਜੇ ਆਇਆ ਤਾਂ ਵੇਖਿਆ ਕਿ ਉਕਤ ਐਕਟਿਵਾ ਸਕੂਟਰ ਮੌਜ਼ੂਦ ਨਹੀਂ ਸੀ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।