ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋਂ,19 ਨਵੰਬਰ
ਆਪਸੀ ਲੜਾਈ ਝਗੜਾ ,ਤੂੰ—ਤੂੰ,ਮੈਂ ਮੈਂ ਦੀਆਂ ਘਟਨਾਵਾਂ ਅਤੇ ਆਪਸੀ ਬਹਿਸ਼ ਦੀ ਰੰਜਿਸ਼ ਅਪਰਾਧ ਦਾ ਰੂਪ ਧਾਰਨ ਕਰ ਲੈਂਦੀ ਹੈ।ਜਿਸ ਵਿੱਚ ਦੋ ਧਿਰਾਂ ਆਹਮੋਂ—ਸਾਮਾਣੇ ਹੋ ਜਾਂਦੀਆਂ ਹਨ ਅਤੇ ਮਾਮਲਾ ਕੁੱਟਮਾਰ ਤੇ ਪਹੁੰਚ ਜਾਂਦਾ ਹੈ।ਜਿਸ ਵਿੱਚ ਕਈ ਵਾਰ ਲੋਕ ਸੱਟਾਂ ਦਾ ਸ਼ਿਕਾਰ ਹੁੰਦੇ ਹਨ ਅਤੇ ਕਈ ਵਾਰ ਗੰਭੀਰ ਜਖ਼ਮੀ ਵੀ ਹੋ ਜਾਂਦੇ ਹਨ।।ਕਈ ਮਾਮਲਿਆਂ ਦੇ ਵਿੱਚ ਕੁੱਟਮਾਰ ਮੌਤ ਦਾ ਕਾਰਣ ਬਣ ਜਾਂਦੀ ਹੈ ਅਤੇ ਵੱਡੇ ਅਪਰਾਧ ਚ ਤਬਦੀਲ ਹੋ ਜਾਂਦੀ ਹੈ।ਕੁੱਟਮਾਰ ਦੀ ਇਹੋ ਜਿਹਾ ਹੀ ਇੱਕ ਮਾਮਲਾ ਬਰਨਾਲਾ ਧਨੌਲਾ ਦੇ ਸਾਹਮਣੇ ਆਇਆ ਹੈ।ਮੁਦੱਈ ਕੁਲਵੰਤ ਸਿੰਘ ਪੁੱਤਰ ਦੀਪ ਚੰਦ ਨੇੜੇ ਦਾਣਾ ਮੰਡੀ ਧਨੌਲਾ ਨੇ ਬਿਆਨ ਕੀਤਾ ਕਿ ਉਹ ਘਰ ਨੂੰ ਜਿੰਦਰਾ ਲਗਾ ਗੇਟ ਤੇ ਆਇਆ ਸੀ ਤਾ ਉਕਤਾਨ ਦੋੋਸੀਆਂਨ 1.ਪੀਚੀ ਪੁੱਤਰ ਵਿਨੋਦ ਕੁਮਾਰ 2.ਅਰਸ ਪੁੱਤਰ ਸੁਖਦੇਵ ਸਿੰਘ 3.ਵਿਸਾਲ ਪੁੱਤਰ ਬਿੰਦਰ ਸਿੰਘ ਵਾਸੀਆਨ ਧਨੌਲਾ ਅਤੇ 3,4 ਨਾ ਮਾਲੂਮ ਵਿਅਕਤੀ ਨੇ ਮੈਨੂੰ ਘੇਰ ਕਿ ਮੇਰੀ ਲੋਹੇ ਦੀਆ ਪਾਇਪਾਂ ਅਤੇ ਸੋਟੀਆਂ ਨਾਲ ਕੁੱਟਮਾਰ ਕੀਤੀ ਮੇਰੇ ਰੋਲਾ ਪਾਉਣ ਤੇ ਉਕਤਾਨ ਵਿਕਤਾਨ ਵਿਅਕਤੀ ਆਪਣੇ ਹਥਿਆਰਾਂ ਸਮੇਤ ਮੋਕਾ ਤੇ ਧਮਕੀਆਂ ਦਿੰਦੇ ਹੋਏ ਚਲੇ ਗਏ ਮੈਨੂੰ ਇਲਾਜ ਲਈ ਸਿਵਲ ਹਸਤਪਾਲ ਦਾਖਲ ਕਰਵਾਇਆ ਗਿਆ।ਇਸ ਦਾ ਮੁਕੱਦਮਾ ਧਨੌਲਾ ਥਾਣਾ ਵਿਖੇ ਦਰਜ਼ ਕੀਤਾ ਗਿਆ ਹੈ।