ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋਂ,19 ਨਵੰਬਰ
ਅੱਜ ਕੱਲ੍ਹ ਹਰ ਰੋਜ ਲੜਾਈ ਝਗੜੇ ਦੇ ਮਾਮਲੇ ਵੱਧਦੇ ਜਾ ਰਹੇ ਹਨ।ਜਿਸ ਕਰਕੇ ਇਹ ਲੜਾਈ ਝਗੜੇ ਗਾਲੀ—ਗਲੋਚ ਅਤੇ ਕੁੱਟਮਾਰ ਤੱਕ ਮਾਮਲਾ ਪਹੁੰਚ ਜਾਂਦਾ ਹੈੈ। ਕਈ ਵਾਰ ਇਹਨਾਂ ਜਿਆਦਾ ਮਾਮਲਾ ਭਖਦਾ ਦੇਖਦੇ ਹੋਏ ਵਿਰੋਧੀ ਧਿਰ ਫਾਇਰ ਕਰਨਾ ਸ਼ੁਰੂ ਕਰ ਦਿੰਦੇ ਹਨ।ਜਿਸ ਨਾਲ ਖਤਰਾ ਹੋਰ ਵੀ ਵੱਧ ਜਾਂਦਾ ਹੈ।ਇਸ ਤਰ੍ਹਾਂ ਦੀ ਘਟਨਾ ਥਾਣਾ ਮਹਿਲ ਕਲਾਂ ਦੀ ਸਾਹਮਣੇ ਆਈ ਹੈ।ਜਿਸ ਵਿੱਚ
ਮੁਦੱਈ ਰਮਨਦੀਪ ਕੋਰ ਪੁੱਤਰੀ ਬਲਦੇਵ ਸਿੰਘ ਵਾਸੀ ਚੰਨ ਚੰਨਣਵਾਲ ਦੇ ਭਰਾ ਤੇਜਿੰਦਰ ਸਿੰਘ ਗੋਗੀ ਨੂੰ ਉਸਦੇ ਮਾਮੇ ਦੇ ਲੜਕਿਆ ਦੋਸੀਆਨ 1.ਹਰਪ੍ਰੀਤ ਸਿੰਘ ਪੁੱਤਰ ਜਗਦੇਵ ਸਿੰਘ 2.ਮਨਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀਆਂਨ ਬਿਲਾਸਪੁਰ ਜਿਲਾ ਮੋਗਾ 3. ਨਾ ਮਲੂੰਮ ਵਿਅਕਤੀ ਨੇ ਫੋਨ ਪਰ ਗਾਲੀ ਗਲੋਚ ਕੀਤੀ ਤੇ ਫਿਰ ਚੰਨਣਵਾਲ ਆ ਕੱ ਗੇਟ ਅੱਗੇ ਫਾਇਰ ਕੀਤੇ,ਧਮਕੀਆ ਦਿੱੱੱਤੀਆ ਤੇ ਸਕਾਰਪੀੳ ਕਾਰ ਨਾਲ ਗੇਟ ਤੋੜਨ ਦੀ ਕੋਸਿਸ ਕੀਤੀ ।ਵਜਾ ਰੰਜਿਸ ਇਹ ਹੈ ਕਿ ਮੁਦਈ ਦੇ ਮਾਮਾ (ਦੋਸੀ ਹਰਪ੍ਰੀਤ ਦੇ ਪਿਤਾ) ਦੀ 22—10—22 ਮੌਤ ਹੋਣ ਕਰਕੇ ਹਰਪ੍ਰੀਤ ਸਿੰਘ ਨੇ ਮੌਤ ਸਬੰਧੀ ਫੇਸਬੁਕ ਨੇ ਪੋਸਟ ਪਾਈ । ਜੋ ਮੁਦੱਈ ਨੇ ਅਜਿਹਾ ਕਰਨ ਤੋ ਰੋਕਿਆ ਸੀ।