ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋੋਂ,19 ਨਵੰਬਰ
ਆਪਸੀ ਲੜਾਈ ਝਗੜਾ ,ਤੂੰ—ਤੂੰ,ਮੈਂ ਮੈਂ ਦੀਆਂ ਘਟਨਾਵਾਂ ਅਤੇ ਆਪਸੀ ਬਹਿਸ਼ ਦੀ ਰੰਜਿਸ਼ ਅਪਰਾਧ ਦਾ ਰੂਪ ਧਾਰਨ ਕਰ ਲੈਂਦੀ ਹੈ।ਜਿਸ ਵਿੱਚ ਦੋ ਧਿਰਾਂ ਆਹਮੋਂ—ਸਾਮਾਣੇ ਹੋ ਜਾਂਦੀਆਂ ਹਨ ਅਤੇ ਮਾਮਲਾ ਕੁੱਟਮਾਰ ਤੇ ਪਹੁੰਚ ਜਾਂਦਾ ਹੈ।ਜਿਸ ਵਿੱਚ ਕਈ ਵਾਰ ਲੋਕ ਸੱਟਾਂ ਦਾ ਸ਼ਿਕਾਰ ਹੁੰਦੇ ਹਨ ਅਤੇ ਕਈ ਵਾਰ ਗੰਭੀਰ ਜਖ਼ਮੀ ਵੀ ਹੋ ਜਾਂਦੇ ਹਨ।।ਕਈ ਮਾਮਲਿਆਂ ਦੇ ਵਿੱਚ ਕੁੱਟਮਾਰ ਮੌਤ ਦਾ ਕਾਰਣ ਬਣ ਜਾਂਦੀ ਹੈ ਅਤੇ ਵੱਡੇ ਅਪਰਾਧ ਚ ਤਬਦੀਲ ਹੋ ਜਾਂਦੀ ਹੈ।ਕੁੱਟਮਾਰ ਦੀ ਇਹੋ ਜਿਹਾ ਹੀ ਇੱਕ ਮਾਮਲਾ ਟੱਲੇਵਾਲਾ ਦੇ ਸਾਹਮਣੇ ਆਇਆ ਹੈ। ਜਗਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਦੀਵਾਨਾ ਮੁਦੱਈ ਨੇ ਬਿਆਨ ਕੀਤਾ ਮਿਤੀ 16—11—2022 ਨੂੰ ਵਕਤ ਕਰੀਬ 1:30 ਪੀ.ਐਮ. ਦਾ ਹੋਵੇਗਾ ਕਿ ਦੋਸ਼ੀਅਨ . ਜਗਸ਼ੀਰ ਸਿੰਘ 2.ਜਸ਼ਨਦੀਪ ਸਿੰਘ3.ਸੁਖਪ੍ਰੀਤ ਕੌਰ ਵਾਸੀ ਦੀਵਾਨਾ ਨੇ ਹਮਸ਼ਵਰਾ ਹੋ ਕੇ ਮੁੱਦਈ ਤੇ ਉਸਦੇ ਭਰਾ ਤੇ ਉਸਦੇ ਪਿਤਾ ਦੀ ਕੁੱਟਮਾਰ ਕਰਕੇ ਸੱਟਾਂ ਮਾਰੀਆਂ।ਜਿਸਤੇ ਉਕਤ ਮੁਕੱਦਮਾ ਦਰਜ਼ ਕੀਤਾ ਗਿਆ ।ਇਸਦੀ ਵਜਾ ਰਜਿੰਸ਼ ਇਹ ਹੈ ਕਿ ਮੁੱਦਈ ਦੇ ਘਰ ਅੱਗੇ ਪਈ ਜਗ੍ਹਾ ਪਰ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਕਰਾਸ ਕੇਸ
ਸੁਖਪ੍ਰੀਤ ਕੋਰ ਵਾਸੀ ਦੀਵਾਨ ਦੇ ਬਿਆਨਾ ਪਰ ਦੋਸ਼ੀਅਨ 1. ਜਗਪਾਲ ਸਿੰਘ 2. ਜਸ਼ਨਪ੍ਰੀਤ ਸਿੰਘ 3. ਅਮਰਜੀਤ ਸਿੰਘ ਵਾਸੀਅਨ ਦੀਵਾਨਾ ਪਰ ਵਕੂਆ ਇੱਕ ਹੋਣ ਕਰਕੇ ਅਤੇ ਰਜਿੰਸ਼ ਇੱਕ ਹੌਣ ਕਰਕੇ ਕਰਾਸ ਕੇਸ ਸੰਬੰਧੀ ਬਿਆਨ ਦਾ ਇੰਤਰਾਜ ਕੀਤਾ ਗਿਆ।